ਹੁੰਡਈ ਨੇ ਲਾਂਚ ਕੀਤੀ ਨਵੀਂ ਵੈਨਿਊ, ਸ਼ੁਰੂਆਤੀ ਕੀਮਤ 7.53 ਲੱਖ ਰੁਪਏ

Thursday, Jun 16, 2022 - 08:24 PM (IST)

ਹੁੰਡਈ ਨੇ ਲਾਂਚ ਕੀਤੀ ਨਵੀਂ ਵੈਨਿਊ, ਸ਼ੁਰੂਆਤੀ ਕੀਮਤ 7.53 ਲੱਖ ਰੁਪਏ

ਆਟੋ ਡੈਸਕ–ਹੁੰਡਈ ਮੋਟਰ ਇੰਡੀਆ ਲਿਮ. ਨੇ ਨਵੀਂ ਵੈਨਿਊ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਗੱਡੀ ਦੀ ਸ਼ੁਰੂਆਤੀ ਕੀਮਤ 7.53 ਲੱਖ ਰੁਪਏ ਤੈਅ ਕੀਤੀ ਗਈ ਹੈ। ਇਹ ਕੀਮਤ 1.2 ਲਿਟਰ ਪੈਟਰੋਲ ਇੰਜਣ ਦੀ ਹੈ। 1 ਲਿਟਰ ਟਰਬੋ ਪੈਟਰੋਲ ਵੈਰੀਐਂਟ ਦੀ ਕੀਮਤ 9.99 ਲੱਖ ਰੁਪਏ ਅਤੇ ਜੋ 1.5 ਲਿਟਰ ਦਾ ਡੀਜ਼ ਇੰਜਣ ਆਪਸ਼ਨ ਹੈ, ਉਸ ਦੀ ਸ਼ੁਰੂਆਤੀ ਕੀਮਤ ਵੀ 9.99 ਲੱਖ ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਸ਼ਾਹਬਾਜ਼ ਤੇ ਇਮਰਾਨ ਤੋਂ ਅਮੀਰ ਹਨ ਉਨ੍ਹਾਂ ਦੀਆਂ ਪਤਨੀਆਂ

ਹੁੰਡਈ ਇੰਡੀਆ ਦੇ ਡਾਇਰੈਕਟਰ (ਵਿਕਰੀ, ਮਾਰਕੀਟਿੰਗ ਅਤੇ ਸਰਵਿਸ) ਤਰੁਣ ਗਰਗ ਨੇ ਪੰਜਾਬ ਕੇਸਰੀ ਗਰੁੱਪ ਨਾਲ ਖਾਸ ਗੱਲਬਾਤ ’ਚ ਦੱਸਿਆ ਕਿ ਵੈਨਿਊ ਹੁੰਡਈ ਦੇ ਐੱਸ. ਯੂ. ਵੀ. ਲਾਈਨਅਪ ’ਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪ੍ਰੋਡਕਟ ਰਿਹਾ ਹੈ। ਹੁੰਡਈ ਦੀ ਐੱਸ. ਯੂ. ਵੀ. ਦੀ ਟੋਟਲ ਸੇਲ ’ਚ 42 ਫੀਸਦੀ ਯੋਗਦਾਨ ਵੈਨਿਊ ਦਾ ਰਿਹਾ ਹੈ। ਉੱਥੇ ਹੀ ਹੁੰਡਈ ਦੀਆਂ ਗੱਡੀਆਂ ਦੀ ਟੋਟਲ ਵਿਕਰੀ ’ਚ ਵੈਨਿਊ ਦਾ 22 ਫੀਸਦੀ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਨੰਬਰਸ ਅੱਗੇ ਹੋਰ ਵਧਣਗੇ।

ਇਹ ਵੀ ਪੜ੍ਹੋ : ਫੈਡਰਲ ਰਿਜ਼ਰਵ ਨੇ 1994 ਤੋਂ ਬਾਅਦ ਵਿਆਜ ਦਰਾਂ 'ਚ ਕੀਤਾ 0.75 ਫੀਸਦੀ ਦਾ ਸਭ ਤੋਂ ਵੱਡਾ ਵਾਧਾ

ਅਲੈਕਸਾ ਦੀ ਮਦਦ ਨਾਲ ਕਰ ਸਕਦੇ ਹੋ ਕਾਰ ਦਾ ਏ. ਸੀ. ਆਨ
ਹੁੰਡਈ ਵੈਨਿਊ ’ਚ ਉਂਝ ਤਾਂ ਕਈ ਕਮਾਲ ਦੇ ਫੀਚਰਸ ਦਿੱਤੇ ਗਏ ਹਨ ਪਰ ਖਾਸ ਹੈ ‘ਹੋਮ ਟੂ ਕਾਰ’। ਯਾਨੀ ਕਿ ਤੁਸੀਂ ਘਰ ’ਚ ਬੈਠੇ ਬਾਹਰ ਖੜ੍ਹੀ ਕਾਰ ਦੇ ਕਈ ਫੀਚਰਸ ਨੂੰ ਅਪਡੇਟ ਕਰ ਸਕਦੇ ਹੋ। ਉਦਾਹਰਣ ਦੇ ਤੌਰ ’ਤੇ ਤੁਸੀਂ ਘਰ ਦੇ ਅੰਦਰ ਲੱਗੇ ਅਲੈਕਸਾ ਜਾਂ ਫਿਰ ਗੂਗਲ ਵੁਆਇਸ ਅਸਿਸਟੈਂਟ ਨੂੰ ਕਮਾਂਡ ਦਿਓਗੇ ਕਿ...,‘ਅਲੈਕਸਾ ਕਾਰ ਦਾ ਏ. ਸੀ. ਆਨ ਕਰ ਦਿਓ’ ਤਾਂ ਏ. ਸੀ. ਆਨ ਹੋ ਜਾਏਗਾ। ਜਦੋਂ ਤੱਕ ਤੁਸੀਂ ਰੈੱਡੀ ਹੋ ਕੇ ਕਾਰ ਤੱਕ ਪਹੁੰਚੋਗੇ, ਤੁਹਾਡੀ ਕਾਰ ਅੰਦਰੋਂ ਕੂਲ ਹੋਵੇਗੀ। ਖਾਸ ਗੱਲ ਇਹ ਹੈ ਕਿ ਇੰਗਲਿਸ਼ ਦੇ ਨਾਲ-ਨਾਲ ਹਿੰਦੀ ’ਚ ਵੀ ਤੁਸੀਂ ਕਮਾਂਡ ਦੇ ਸਕਦੇ ਹੋ। ਇੰਜਣ ਅਤੇ ਗੇਅਰਬਾਕਸ ’ਚ ਬਦਲਾਅ ਨਹੀਂ ਕੀਤਾ ਗਿਆ ਹੈ। ਡਿਜਾਈਨ ਦੀ ਗੱਲ ਕਰੀਏ ਤਾਂ ਐਕਸਟੀਰੀਅਰ ’ਚ ਕੀਤੇ ਗਏ ਬਦਲਾਅ ਕਾਬਲ-ਏ-ਤਾਰੀਫ ਹਨ। ਫਰੰਟ ਗ੍ਰਿਲ ਚੰਗੀ ਹੈ ਅਥੇ ਨਵੇਂ ਟੇਲ ਲੈਂਪ ਰੀਅਰ ਵਿਊ ਨੂੰ ਹੋਰ ਵੀ ਚੰਗਾ ਦਰਸਾਉਂਦੇ ਹਨ।

ਇਹ ਵੀ ਪੜ੍ਹੋ :ਪੈਟਰੋਲ ਦੀ ਵਿਕਰੀ 54 ਫੀਸਦੀ ਵਧੀ ਤੇ ਡੀਜ਼ਲ ਦੀ ਮੰਗ ’ਚ ਆਇਆ 48 ਫੀਸਦੀ ਦਾ ਉਛਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News