ਜਲਦ ਲਾਂਚ ਹੋ ਸਕਦੀ ਹੈ Hyundai Casper, ਟਾਟਾ ਪੰਚ ਨੂੰ ਦੇਵੇਗੀ ਟੱਕਰ

03/16/2023 2:57:30 PM

ਆਟੋ ਡੈਸਕ- ਹੁੰਡਈ ਮੋਟਰ ਇੰਡੀਆ ਲਿਮਟਿਡ ਜਲਦ ਹੀ ਐੱਸ.ਯੂ.ਵੀ. ਕੈਸਪਰ ਨੂੰ ਲਾਂਚ ਕਰ ਸਕਦੀ ਹੈ। ਇਸ ਕਾਰ ਦਾ ਲੋਕ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਾਰ ਭਾਰਤੀ ਬਾਜ਼ਾਰ 'ਚ ਟਾਟਾ ਪੰਚ ਨੂੰ ਟੱਕਰ ਦੇਵੇਗੀ।

ਹੁੰਡਈ ਕੈਸਪਰ 'ਚ 1.1 ਲੀਟਰ ਦੇ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਦੇ ਨਾਲ ਹੀ 1.2 ਲੀਟਰ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਮਿਲ ਸਕਦਾ ਹੈ, ਜੋ 69 ਬੀ.ਐੱਚ.ਪੀ. ਦੀ ਪਾਵਰ ਤੋਂ ਲੈ ਕੇ 82 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰ ਸਕਣਗੇ। ਇਸ ਵਿਚ 5-ਸਪੀਡ ਮੈਨੁਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਆਪਸ਼ਨ ਦੇਖਣ ਨੂੰ ਮਿਲ ਸਕਦਾ ਹੈ।

ਹੁੰਡਈ ਕੈਸਪਰ 'ਚ ਡਿਊਲ ਟੋਨ ਇੰਡੀਕੇਟਰ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਸਪੋਰਟ ਵਾਲਾ 8-ਇੰਚ ਦਾ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ, ਕੀਅਲੈੱਸ ਐਂਟਰੀ, ਅਡਜਸਟੇਬਲ ਹੈਂਡਰੈਸਟ, ਕੁਨੈਕਟਿਡ ਕਾਰ ਤਕਨਾਲੋਜੀ, ਮਲਟੀਫੰਕਸ਼ਨਲ ਸਟੀਅਰਿੰਗ ਵ੍ਹੀਲ, ਰਿਵਰਸ ਪਾਰਕਿੰਗ ਕੈਮਰਾ ਅਤੇ ਡਿਊਲ ਏਅਰਬੈਗਸ ਵਰਗੇ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ।


Rakesh

Content Editor

Related News