ਹੁਣ ਇਸ ਖਤਰਨਾਕ ਮਾਲਵੇਅਰ ਦੇ ਨਿਸ਼ਾਨੇ ''ਤੇ ਹਨ ਲੱਖਾਂ ਐਂਡਰਾਇਡ ਡਿਵਾਈਸ

Thursday, Jan 26, 2017 - 03:18 PM (IST)

ਹੁਣ ਇਸ ਖਤਰਨਾਕ ਮਾਲਵੇਅਰ ਦੇ ਨਿਸ਼ਾਨੇ ''ਤੇ ਹਨ ਲੱਖਾਂ ਐਂਡਰਾਇਡ ਡਿਵਾਈਸ
ਜਲੰਧਰ- ਚੈੱਕ ਪੁਆਇੰਟ ਸਕਿਓਰਿਟੀ ਫਰਮ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਪੂਰੀ ਦੁਨੀਆ ''ਚ ਐਂਡਰਾਇਡ ਮਾਲਵੇਅਰ ਹਮਿੰਗਬੈਡ ਨੇ 1 ਕਰੋੜ ਤੋਂ ਜ਼ਿਆਦਾ ਸਮਾਰਟਫੋਨਜ਼ ਨੂੰ ਪ੍ਰਭਾਵਿਤ ਕੀਤਾ ਸੀ। ਇਸ ਮਾਲਵੇਅਰ ਰਾਹੀਂ ਫੇਕ ਡਿਵੈੱਲਪਰਾਂ ਨੇ ਇਕ ਮਹੀਨੇ ''ਚ ਕਰੀਬ 300,000 ਡਾਲਰ ਕਮਾਏ ਸਨ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ''ਚ ਹੀ ਹਮਿੰਗਵ੍ਹੇਲ ਮਾਲਵੇਅਰ ਪਾਇਆ ਗਿਆ ਹੈ ਜੋ ਗੂਗਲ ਪਲੇ ਸਟੋਰ ''ਚ ਕਰੀਬ 20 ਐਪਸ ''ਚ ਮੌਜੂਦ ਹੈ। ਗੂਗਲ ਸਕਿਓਰਿਟੀ ਟੀਮ ਵੱਲੋਂ ਇਨ੍ਹਾਂ ਐਪਸ ਡਿਲੀਟ ਕਰਨ ਤੋਂ ਪਹਿਲਾਂ ਹੀ ਕਰੀਬ 12 ਮਿਲੀਅਨ ਲੋਕਾਂ ਨੇ ਇਨ੍ਹਾਂ ਨੂੰ ਡਾਊਨਲੋਡ ਕਰ ਲਿਆ ਹੈ। 
 
ਕੀ ਹੈ ਹਮਿੰਗਵ੍ਹੇਲ ਮਾਲਵੇਅਰ
ਤੁਹਾਨੂੰ ਦੱਸ ਦਈਏ ਕਿ ਹਮਿੰਗਵ੍ਹੇਲ ਮਾਲਵੇਅਰ ''ਚ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਗਲਤ ਸਾਫਟਵੇਅਰ ਰਾਹੀਂ ਫਰਾਡ ਐਡ ਦੇ ਸੰਚਾਲਨ ਕਰਨ ਦੀ ਮਨਜ਼ੂਰੀ ਦਿੰਦੀ ਹੈ। ਇਸ ਨਾਲ ਇਹ ਮਾਲਵੇਅਰ ਆਪਣੇ ਡਿਵੈੱਲਪਰ ਦੇ ਲਈ ਰੇਵਿਨਿਊ ਬਣਾਉਂਦਾ ਹੈ। ਖੋਜਕਾਰਾਂ ਮੁਤਾਬਕ ਹਮਿੰਗਵ੍ਹੇਲ ਇੰਫੈਕਟਿਡ ਐਪਸ ਫੇਕ ਚਾਈਨੀਜ਼ ਡਿਵੈੱਲਪਰਾਂ ਦੁਆਰਾ ਪਬਲਿਸ਼ ਕੀਤਾ ਗਿਆ ਹੈ। ਫੇਕ ਡਿਵੈੱਲਪਰ ਇਨ੍ਹਾਂ ਐਪਸ ਦਾ ਨਾਂ ਇੰਨਾ ਕਾਮਨ ਰੱਖਦੇ ਹਨ ਜਿਸ ਨਾਲ ਯੂਜ਼ਰਸ ਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ। ਇਹ ਮਾਲਵੇਅਰ ਪਿਛਲੇ ਸਾਲ ਸਾਹਮਣੇ ਆਏ ਹਮਿੰਗਬੈਡ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਇਹ ਵਾਇਰਸ, APK ਫਾਈਲ ਦੇ ਰੂਪ ''ਚ ਕੰਮ ਕਰਦਾ ਹੈ ਅਤੇ  ਸਮਾਰਟਫੋਨ ''ਚ ਦੂਜੀਆਂ ਐਪਸ ਨੂੰ ਇੰਸਟਾਲ ਕਰਕੇ ਆਟੋਮੈਟਿਕਲੀ ਰਨ ਕਰਦਾ ਹੈ। 
ਤੁਹਾਨੂੰ ਦੱਸ ਦਈਏ ਕਿ ਇਹ ਡ੍ਰਾਇਡ ਪਲੱਗ-ਇਨ (DroidPlugin) ਨੂੰ ਇਸਤੇਮਾਲ ਕਰਦਾ ਹੈ ਜੋ ਚਾਈਨੀਜ਼ ਸਕਿਓਰਿਟੀ ਵੈਂਡਰ Qihoo 360 ਨੇ ਬਣਾਇਆ ਹੈ। ਇਹ ਪਲੱਗ-ਇਨ ਵਰਚੁਅਲ ਮਸ਼ੀਨ ''ਚ ਮਾਲਵੇਅਰ ਐਪਸ ਨੂੰ ਅਪਲੋਡ ਕਰਨ ਦਾ ਕੰਮ ਕਰਦੀ ਹੈ। ਇਹ ਯੂਜ਼ਰ ਨੂੰ ਬਿਨਾਂ ਦੱਸੇ ਫੋਨ ''ਚ ਕਈ ਐਪਸ ਨੂੰ ਡਾਊਨਲੋਡ ਕਰ ਦਿੰਦੀ ਹੈ ਜੋ ਹਮਿੰਗਵ੍ਹੇਲ ਮਾਲਵੇਅਰ ਇੰਫੈਕਟਿਡ ਹੁੰਦਾ ਹੈ। ਇਸ ਨਾਲ ਯੂਜ਼ਰ ਦੇ ਫੋਨ ਦੀ ਇੰਟਰਨਲ ਮੈਮਰੀ ''ਤੇ ਕੋਈ ਫਰਕ ਨਹੀਂ ਪੈਂਦਾ। ਜੇਕਰ ਇਹ ਮਾਲਵੇਅਰ ਯੂਜ਼ਰ ਦੇ ਫੋਨ ''ਚ ਆ ਜਾਂਦਾ ਹੈ ਤਾਂ ਕਮਾਂਡ ਐਂਡ ਕੰਟਰੋਲ ਮਤਲਬ C&C ਸਰਵਰ ਯੂਜ਼ਰ ਨੂੰ ਫੇਕ ਐਡਸ ਭੇਜਦਾ ਹੈ ਜੋ ਵਰਚੁਅਲ ਮਸ਼ੀਨ ''ਤੇ ਕੰਮ ਕਰਦੇ ਹਨ।

 


Related News