4000 mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Huawei Y7 Prime
Thursday, Jun 08, 2017 - 11:27 AM (IST)

ਜਲੰਧਰ- ਹੁਵਾਵੇ ਨੇ ਹਾਂਗਕਾਂਗ 'ਚ ਆਪਣਾ ਨਵਾਂ ਸਮਾਰਟਫੋਨ ਵਾਈ 7 ਪ੍ਰਾਈਮ ਲਾਂਚ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਹੁਵਾਵੇ ਵਾਈ 7 ਪ੍ਰਾਈਮ ਸਮਾਰਟਫੋਨ ਚੀਨ 'ਚ ਲਾਂਚ ਕੀਤੇ ਗਏ ਐਨਜੌਏ 7 ਪਲੱਸ ਦਾ ਵੇਰੀਅੰਟ ਹੈ। ਹੁਵਾਵੇ ਵਾਈ 7 ਪ੍ਰਾਈਮ ਦੀ ਕੀਮਤ 1,880 ਹਾਂਗਕਾਂਗ ਡਾਲਰ (ਕਰੀਬ 15,500 ਰੁਪਏ) ਹੈ। ਇਹ ਫੋਨ ਵੀ-ਮਾਲ 'ਤੇ ਵਿਕਰੀ ਲਈ ਉਪਲੱਬਧ ਹੈ। ਹੁਵਾਵੇ ਵਾਈ 7 ਪ੍ਰਾਈਮ ਦੀ ਸਭ ਤੋਂ ਵੱਡੀ ਖਾਸੀਅਤ ਇਸ ਵਿਚ ਦਿੱਤੀ ਗਈ 4000 ਐੱਮ.ਏ.ਐੱਚ. ਦੀ ਬੈਟਰੀ ਹੈ। ਇਹ ਫੋਨ ਸਿਲਵਰ, ਗੋਲਡ ਅਤੇ ਗ੍ਰੇ ਕਲਰ ਵੇਰੀਅੰਟ 'ਚ ਮਿਲੇਗਾ।
ਵਾਈ 7 ਪ੍ਰਾਈਮ ਮੈਟਲ ਬਾਡੀ ਦਾ ਬਣਿਆ ਹੈ ਅਤੇ ਇਸ ਦੀ ਮੋਟਾਈ 8.35 ਮਿਲੀਮੀਟਰ ਹੈ। ਇਸ ਸਮਾਰਟਫੋਨ 'ਚ 5.5-ਇੰਚ ਦੀ (1280x720 ਪਿਕਸਲ) ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇ ਹੈ। ਸਕਰੀਨ ਦੀ ਡੈਨਸਿਟੀ 267 ਪੀ.ਪੀ.ਆਈ. ਹੈ। ਫੋਨ 'ਚ ਦਮਦਾਰ ਸਨੈਪਡਰੈਗਨ 435 ਚਿੱਪਸੈੱਟ ਹੈ। ਗ੍ਰਾਫਿਕਸ ਲਈ ਐਡਰੀਨੋ 505 ਜੀ.ਪੀ.ਯੂ. ਹੈ। ਫੋਨ 'ਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਅਪਰਚਰ ਐੱਫ/2.2, ਫੇਸ ਡਿਟੈੱਕਸ਼ਨ ਆਟੋਫੋਕਸ ਅਤੇ ਐੱਲ.ਈ.ਡੀ. ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਸੈਲਫੀ ਅਤੇ ਵੀਡੀਓ ਚੈਟ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਪ੍ਰਾਈਮਰੀ ਕੈਮਰੇ ਨਾਲ 1080 ਪਿਕਸਲ ਤੱਕ ਦੀ ਵੀਡੀਓ ਰਿਕਾਰਡ ਕਰ ਸਕਦੇ ਹੋ। ਕੈਮਰੇ ਦੇ ਹੇਠਾਂ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ ਜਿਸ ਦੇ 0.3 ਸੈਕਿੰਡ 'ਚ ਉਂਗਲੀਆਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਫੋਨ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ ਜਿਸ ਦੇ ਉੱਪਰ ਈ.ਐੱਮ.ਯੂ.ਆਈ. 5.1 ਸਕਿਨ ਹੈ। ਫੋਨ ਨੂੰ ਪਾਵਰ ਦੇਣ ਲਈ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਫੋਨ 'ਚ ਡਿਊਲ ਸਿਮ ਸਲਾਟ ਹੈ ਜੋ ਵੀ.ਓ.ਐੱਲ.ਟੀ.ਈ. ਸਪੋਰਟ ਦੇ ਨਾਲ ਆਉਂਦੇ ਹਨ। ਇਸ ਤੋਂ ਇਲਾਵਾ ਵਾਈ-ਫਾਈ ਬੀ/ਜੀ/ਐੱਨ., ਬਲੂਟੂਥ 4.1, ਜੀ.ਪੀ.ਐੱਸ., ਏ-ਜੀ.ਪੀ.ਐੱਸ., ਗਲੋਨਾਸ, ਮਾਈਕ੍ਰੋ-ਯੂ.ਐੱਸ.ਬੀ. ਅਤੇ ਇਕ 3.5 ਐੱਮ.ਐੱਮ. ਹੈੱਡਫੋਨ ਜੈੱਕ ਦਿੱਤਾ ਗਿਆ ਹੈ। ਫੋਨ ਦਾ ਡਾਈਮੈਂਸ਼ਨ 153.6x76.4x8.4 ਮਿਲੀਮੀਟਰ ਅਤੇ ਭਾਰ 165 ਗ੍ਰਾਮ ਹੈ। ਇਸ ਤੋਂ ਇਲਾਵਾ ਐਕਸੇਲੈਰੋਮੀਟਰ, ਕੰਪਾਸ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਹੈ।