Huawei ਦੇ ਇਸ ਸਮਾਰਟਫੋਨ ਨਾਲ ਫ੍ਰੀ ਮਿਲ ਰਹੀ ਹੈ 15,999 ਰੁਪਏ ਦੀ ਸਮਾਰਟ ਵਾਚ
Tuesday, Jul 16, 2019 - 03:17 PM (IST)

ਗੈਜੇਟ ਡੈਸਕ– ਅਮੇਜ਼ਨ ਪ੍ਰਾਈਮ ਡੇਅਸੇਲ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। 15 ਜੁਲਾਈ ਤੋਂ ਸ਼ੁਰੂ ਹੋਈ ਇਸ ਸੇਲ ’ਚ ਸਮਾਰਟਫੋਨਜ਼ ਤੋਂ ਲੈ ਕੇ ਇਲੈਕਟ੍ਰੋਨਿਕ ਡਿਵਾਈਸਿਜ਼ ਅਤੇ ਗੈਜੇਟਸ ਦੀ ਵੱਡੀ ਰੇਂਜ ’ਤੇ ਡਿਸਕਾਊਂਟ ਆਫਰਜ਼ ਮਿਲ ਰਹੇ ਹਨ। ਅਮੇਜ਼ਨ ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਸੇਲ ਦੌਰਾਨ ਖਰੀਦਣ ’ਤੇ 10 ਫੀਸਦੀ ਵਾਧੂ ਡਿਸਕਾਊਂਟ ਵੀ ਮਿਲ ਰਿਹਾ ਹੈ। ਅਜਿਹੇ ’ਚ ਜੇਕਰ ਤੁਸੀਂ ਨਵਾਂ ਫੋਨ ਲੈਣ ਦੀ ਸੋਚ ਰਹੇ ਹੋ ਤਾਂ ਸੇਲ ਦੌਰਾਨ ਇਕ ਬਿਹਤਰੀਨ ਆਫਰ ਦਾ ਫਾਇਦਾ ਲੈ ਸਕਦੇ ਹੋ। ਹੁਵਾਵੇਈ ਆਪਣੇ ਫਲੈਗਸ਼ਿਪ ਸਮਾਰਟਫੋਨ Huawei P30 Pro ਦੇ ਨਾਲ 15,999 ਰੁਪਏ ਕੀਮਤ ਵਾਲੀ ਸਮਾਰਟਵਾਚ Huawei Watch GT ਫ੍ਰੀ ਦੇ ਰਹੀ ਹੈ।
ਫੋਨ ’ਤੇ 10,400 ਰੁਪਏ ਦਾ ਐਕਸਚੇਂਜ ਡਿਸਕਾਊਂਟ
ਹੁਵਾਵੇਈ ਦੇ ਇਸ ਡਿਵਾਈਸ ’ਤੇ 10,400 ਰੁਪਏ ਤਕ ਦਾ ਐਕਸਚੇਂਜ ਡਿਸਕਾਊਂਟ ਵੀ ਮਿਲ ਰਿਹਾ ਹੈ। ਬਿਨਾਂ ਕਿਸੇ ਐਕਸਚੇਂਜ ਦੇ ਤੁਹਾਨੂੰ 63,990 ਰੁਪਏ ’ਚ ਹੁਵਾਵੇਈ ਪੀ30 ਪ੍ਰੋ ਅਤੇ ਹੁਵਾਵੇਈ ਵਾਚ ਜੀ.ਟੀ. ਦੋਵੇਂ ਮਿਲਣਗੇ। ਉਥੇ ਹੀ ਜੇਕਰ ਤੁਸੀਂ ਪੁਰਾਣਾ ਡਿਵਾਈਸ ਐਕਸਚੇਂਜ ਕਰਦੇ ਹੋ ਤਾਂ ਇਨ੍ਹਾਂ ਲਈ ਤੁਹਾਨੂੰ ਹੋਰ ਵੀ ਘੱਟ ਕੀਮਤ ਚੁਕਾਣੀ ਹੋਵੇਗੀ ਅਤੇ ਐਕਸਚੇਂਜ ਡਿਸਕਾਊਂਟ ਦਾ ਫਾਇਦਾ ਮਿਲੇਗਾ।