Huawei ਦੇ ਇਸ ਸਮਾਰਟਫੋਨ ਦਾ ਪਹਿਲਾ ਵੀਡੀਓ ਟੀਜ਼ਰ ਹੋਇਆ ਲੀਕ
Tuesday, Aug 22, 2017 - 03:55 PM (IST)

ਜਲੰਧਰ-ਹੁਵਾਵੇ ਦੁਆਰਾ ਪਹਿਲਾ ਪ੍ਰੈੱਸ ਇਨਵਾਈਟ ਪੋਸਟਰ ਰਾਹੀਂ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਉਹ ਆਪਣਾ ਨਵਾਂ ਸਮਾਰਟਫੋਨ Huawei Mate10 ਜਰਮਨੀ Munich 'ਚ 16 ਅਕਤੂਬਰ ਨੂੰ ਆਯੋਜਿਤ ਹੋਣ ਵਾਲੇ ਇਕ ਈਵੈਂਟ 'ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੇ ਬਾਰੇ 'ਚ ਹੁਣ ਤੱਕ ਕਈ ਖਬਰਾਂ ਸਾਹਮਣੇ ਆ ਚੁੱਕੀਆ ਹਨ। ਜਿਨ੍ਹਾਂ 'ਚ ਇਸ ਦੇ ਇਮੇਜ ਅਤੇ ਡਿਜ਼ਾਈਨ ਦੀ ਵੀ ਖੁਲਾਸਾ ਕੀਤਾ ਗਿਆ ਹੈ। ਹੁਣ ਹੁਵਾਵੇ ਦੁਆਰਾ ਆਫਿਸ਼ੀਅਲੀ ਇਸ ਸਮਾਰਟਫੋਨ ਨਾਲ ਜੁੜਿਆ ਪਹਿਲਾਂ ਵੀਡੀਓ ਟੀਜ਼ਰ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਇਸ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਉਪਲੱਬਧ ਹੋਵੇਗਾ।
ਲੀਕਸਟਰ Roland Quandt ਦੁਆਰਾ ਸਭ ਤੋਂ ਪਹਿਲਾਂ ਇਸ ਵੀਡੀਓ ਟੀਜ਼ਰ ਦੇ ਜਾਰੀ ਹੋਣ ਦੀ ਜਾਣਕਾਰੀ ਟਵਿੱਟਰ ਪੋਸਟ ਰਾਹੀਂ ਦਿੱਤੀ ਗਈ ਹੈ। ਪਰ ਵੀਡੀਓ ਟੀਜ਼ਰ 'ਚ ਹੁਵਾਵੇ ਦੇ ਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ,ਪਰ ਵੀਡੀਓ 'ਚ “Huawei Mate” ਨਾਂ ਦਿੱਤਾ ਗਿਆ ਹੈ, ਜੋ ਕਿ ਸੰਕੇਤ ਦਿੰਦਾ ਹੈ ਕਿ ਕੰਪਨੀ Mate ਸੀਰੀਜ ਦਾ ਅਗਲਾ ਸਮਾਰਟਫੋਨ ਲਾਂਚ ਕਰੇਗੀ ਅਤੇ ਉਹ Mate 10 ਹੋਵੇਗਾ। ਇਸ ਵੀਡੀਓ ਨੂੰ ਹੁਵਾਵੇ ਦੇ ਜਰਮਨ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ 'ਚ ਪੂਰਾ ਫੋਕਸ Mate 10 ਦੇ ਡਿਊਲ ਕੈਮਰਾ ਮੋਡੀਊਲ 'ਤੇ ਕੀਤਾ ਗਿਆ ਹੈ।
ਇਸ ਟੀਜ਼ਰ ਵੀਡੀਓ 'ਚ Mate 10 ਦੇ ਕੈਮਰੇ ਨਾਲ ਕੁਝ ਕੈਮਰਾ ਸੈਂਪਲ ਵੀ ਦਿੱਤੇ ਗਏ ਹਨ, ਜਿਸ 'ਚ ਮੋਸ਼ਨ ਅਤੇ ਫੋਕਸ 'ਤੇ ਧਿਆਨ ਦਿੱਤਾ ਗਿਆ ਹੈ। ਟੀਜ਼ਰ ਅਨੁਸਾਰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਹੋਵੇਗਾ, ਜਿਸ 'ਚ ਇਕ 12 ਮੈਗਾਪਿਕਸਲ RGB ਸੈਂਸਰ ਅਤੇ ਦੂਜਾ 20 ਮੈਗਾਪਿਕਸਲ ਦਾ monochrome ਸੈਂਸਰ ਦਿੱਤੇ ਗਏ ਹਨ ਅਤੇ ਨਾਲ ਹੀ Mate10 ਦੇ ਕੈਮਰੇ ਦੇ ਉੱਪਰ Leica ਬ੍ਰਾਂਡੈਡ ਹੈ।
Huawei Mate 10 teaser showing off new Leica dual cam https://t.co/vOnPRQgR4Y
— Roland Quandt (@rquandt) August 21, 2017
ਪਿਛਲੇ ਦਿਨਾਂ 'ਚ ਹੁਵਾਵੇ Mate 10 ਦੀ ਇਮੇਜ ਵੀ ਸਾਹਮਣੇ ਆਈ ਸੀ, ਜਿਸ 'ਚ ਇਸ ਸਮਾਰਟਫੋਨ ਦੀ ਲੁਕ ਅਤੇ ਡਿਜ਼ਾਈਨ ਨੂੰ ਦਿਖਾਇਆ ਗਿਆ ਸੀ। ਬੇਜਲ ਲੈਸ ਡਿਸਪਲੇਅ ਨਾਲ ਯੂਨੀਬਾਡੀ ਮੇਂਟਲ ਕਲੈਡ ਡਿਜ਼ਾਈਨ ਨਾਲ ਬਣਿਆ ਹੋਵੇਗਾ। ਇਮੇਜ ਅਨੁਸਾਰ ਹੁਵਾਵੇ Mate 10 ਦਾ ਪੂਰਾ ਡਿਜ਼ਾਈਨ ਹੁਵਾਵੇ Mate 9 ਤੋਂ ਬਿਲਕੁਲ ਹੇਠਾ ਫਿੰਗਰਪ੍ਰਿੰਟ ਸੈਂਸਰ ਸਥਿਤ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਉਣ ਵਾਲੇ ਇਸ ਫੋਨ 'ਚ ਫਿੰਗਰਪ੍ਰਿੰਟ ਸੈਂਸਰ ਡਿਸਪਲੇਅ 'ਚ ਇੰਬੇਡਿਡ ਨਹੀਂ ਹੋਵੇਗਾ। ਇਹ ਫੋਨ ਬ੍ਰਸ਼ਡ ਮੇਟਲ ਫਿਨਿਸ਼ ਡਿਜ਼ਾਈਨ ਤੋਂ ਬਣਿਆ ਹੋਇਆ ਹੈ।
ਸਾਹਮਮੇ ਆਈ ਜਾਣਕਾਰੀ ਅਨੁਸਾਰ ਹੁਵਾਵੇ Mate 10 ਸਮਾਰਟਫੋਨ ਕਿਰਿਨ 970 ਚਿਪਸੈੱਟ ਨਾਲ Cortex-A73 ਕੋਰ 'ਤੇ ਆਧਾਰਿਤ ਹੋ ਸਕਦਾ ਹੈ। ਕੁਝ ਰਿਪੋਰਟਸ ਅਨੁਸਾਰ ਇਹ ਫੋਨ ਕਵਾਲਕਾਮ ਦੇ ਸਨੈਪਡਰੈਗਨ 835 ਚਿਪਸੈੱਟ ਜਾਂ ਸੈਮਸੰਗ ਦੇ ਐਕਸੀਨੋਸ 8895 ਚਿਪਸੈੱਟ 'ਤੇ ਪੇਸ਼ ਹੋਵੇਗਾ। ਇਹ ਸਮਾਰਟਫੋਨ ਐਂਡਰਾਇਡ 7.1.1 ਨੂਗਟ 'ਤੇ ਪੇਸ਼ ਹੋਵੇਗਾ. ਪਾਵਰ ਬੈਕਅਪ ਲਈ ਇਸ 'ਚ 4000 ਐੱਮ. ਏ. ਐੱਚ ਬੈਟਰੀ ਹੋ ਸਕਦੀ ਹੈ। ਇਸ 'ਚ 6 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਹੋਣ ਦੀ ਉਮੀਦ ਹੈ।