Huawei ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ

Friday, Mar 15, 2019 - 01:40 AM (IST)

Huawei ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ

ਗੈਜੇਟ ਡੈਸਕ—ਹੁਵਾਵੇਈ ਨੇ ਅੱਜ ਚੀਨ 'ਚ ਆਪਣਾ ਨਵਾਂ ਸਮਾਰਟਫੋਨ ਨੋਵਾ 4ਈ ਲਾਂਚ ਕਰ ਦਿੱਤਾ ਹੈ। ਚੀਨ ਤੋਂ ਇਲਾਵਾ ਮਲੇਸ਼ੀਆ 'ਚ ਵੀ ਲਾਂਚ ਕੀਤੇ ਗਏ ਹੁਵਾਵੇਈ ਨੋਵਾ 4ਈ 'ਚ 6.15 ਇੰਚ ਦੀ ਸਕਰੀਨ ਅਤੇ 32 ਮੈਗਾਪਿਕਸਲ ਸੈਲਫੀ ਕੈਮਰੇ ਵਰਗੀਆਂ ਕਈ ਖੂਬੀਆਂ ਹਨ। 

PunjabKesari

ਸਪੈਸੀਫਿਕੇਸ਼ਨਸ
ਡਿਊਲ ਸਿਮ ਵਾਲਾ ਹੁਵਾਵੇਈ ਨੋਵਾ 4ਈ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਆਧਾਰਿਤ ਈ.ਐੱਮ.ਯੂ.ਆਈ. 9.0.1 'ਤੇ ਚੱਲਦਾ ਹੈ। ਫੋਨ 'ਚ 6.15 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 1080x2312 ਪਿਕਸਲ ਹੈ। ਇਸ 'ਚ ਹਾਈਸਿਲੀਕਾਨ ਕਿਰਿਨ 710 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੋ ਸਟੋਰੇਜ਼ ਵੇਰੀਐਂਟ 4ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਅਤੇ 6ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਦੀ ਮੈਮੋਰੀ 512 ਜੀ.ਬੀ. ਤੱਕ ਵਧਾਈ ਜਾ ਸਕਦੀ ਹੈ।

PunjabKesari

ਹੁਵਾਵੇਈ ਦੇ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ ਐੱਫ/1.8 ਅਪਰਚਰ ਵਾਲਾ 24 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਹੈ, ਜੋ ਕਿ ਵਾਇਡ ਐਂਗਲ ਲੈਂਸ ਨਾਲ ਆਉਂਦਾ ਹੈ। ਉੱਥੇ, ਅਲਟਰਾ ਵਾਇਡ ਐਂਗਲ ਲੈਂਸ ਵਾਲਾ ਇਕ 8 ਮੈਗਾਪਿਕਸਲ ਦਾ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ ਐੱਫ/2.0 ਅਪਰਚਰ ਵਾਲਾ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,340 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਫਾਸਟ ਚਾਰਜਿੰਗ ਸਪਾਰਟ ਕਰਦੀ ਹੈ। 

PunjabKesari

ਕੀਮਤ
ਇਸ ਦੇ 4ਜੀ.ਬੀ.ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,999 ਚੀਨੀ ਯੁਆਨ (ਕਰੀਬ 20,700 ਰੁਪਏ) ਰੱਖੀ ਗਈ ਹੈ। ਇਸ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 2,999 ਯੁਆਨ (ਕਰੀਬ 22,800 ਰੁਪਏ) ਰੱਖੀ ਗਈ ਹੈ। ਭਾਰਤੀ ਬਾਜ਼ਾਰ 'ਚ ਕਦੋਂ ਤੱਕ ਲਾਂਚ ਕੀਤਾ ਜਾਵੇਗਾ, ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।


author

Karan Kumar

Content Editor

Related News