ਹੁਵਾਵੇਈ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨਸ, ਜਾਣੋ ਫੀਚਰਸ ਤੇ ਕੀਮਤ

03/25/2019 8:11:04 PM

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਅੱਜ ਚੀਨ 'ਚ ਆਪਣੇ ਦੋ ਨਵੇਂ ਸਮਾਰਟਫੋਨ Huawei Enjoy 9S ਅਤੇ Huawei Enjoy 9e ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਸਮਾਰਟਫੋਨਸ 'ਚ 6 ਇੰਚ ਦੀ ਵੱਡੀ ਸਕਰੀਨ, ਵਧੀਆ ਕੈਮਰੇ ਅਤੇ ਪਾਵਰਫੁੱਲ ਬੈਟਰੀ ਵਰਗੀਆਂ ਕਈ ਪਾਵਰਫੁੱਲ ਖੂਬੀਆਂ ਦਿੱਤੀਆਂ ਗਈਆਂ ਹਨ। 

Huawei Enjoy 9S ਅਤੇ Huawei Enjoy 9e ਦੀ ਕੀਮਤ
ਚੀਨ 'ਚHuawei Enjoy 9S ਦੇ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,499 ਯੁਆਨ (ਕਰੀਬ 15,400 ਰੁਪਏ) ਰੱਖੀ ਗਈ ਹੈ। ਉੱਥੇ ਇਸ ਦੇ 4ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1,699 ਯੁਆਨ (ਕਰੀਬ 17,400 ਰੁਪਏ) ਰੱਖੀ ਗਈ ਹੈ। ਕੋਰਲ ਰੈੱਡ, ਮੈਜਿਕ ਨਾਈਟ ਅਤੇ ਓਰਾਰਾ ਬਲੂ ਕਲਰ ਵੇਰੀਐਂਟ 'ਚ ਆਉਣ ਵਾਲੇ ਇਸ ਫੋਨ ਦੀ ਪ੍ਰੀ-ਬੁਕਿੰਗ ਅੱਜ ਤੋਂ ਹੀ ਸ਼ੁਰੂ ਹੋ ਰਹੀ ਹੈ। ਦੱਸ ਦੇਈਏ ਕਿ Huawei Enjoy 9eਦੀ ਤਾਂ ਇਸ ਦੀ ਕੀਮਤ 999 ਯੁਆਨ (ਕਰੀਬ 10,300 ਰੁਪਏ) ਹੈ। ਇਸ ਦੇ ਪ੍ਰੀ-ਆਰਡਰ 2 ਅਪ੍ਰੈਲ 2019 ਤੋਂ ਸ਼ੁਰੂ ਹੋਵੇਗੀ।

Huawei Enjoy 9S ਦੇ ਸਪੈਸੀਫਿਕੇਸ਼ਨਸ
ਇੰਜੁਆਏ 9ਐੱਸ ਸਮਾਰਟਫੋਨ 'ਚ 6.21 ਇੰਚ ਦੀ ਫੁੱਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 1080x2340 ਪਿਕਸਲ ਹੈ। ਐਂਡ੍ਰਾਇਡ 9 ਪਾਈ ਬੇਸਡ ਈ.ਐੱਮ.ਯੂ.ਆਈ. 9.0 'ਤੇ ਚੱਲਣ ਵਾਲੇ ਇਸ ਫੋਨ 'ਚ ਹਾਈਸਿਲਿਕਾਨ ਕਿਰਿਨ 910 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਦੇ ਦੋ ਵੇਰੀਐਂਟ  4GB/64GB ਤੇ  4GB/128GB ਪੇਸ਼ ਕੀਤੇ ਗਏ ਹਨ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ 'ਚ ਐੱਫ/1.8 ਅਪਰਚਰ ਵਾਲਾ 24 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 16 ਮੈਗਾਪਿਕਸਲ ਦਾ ਸਕੈਂਡਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਸ਼ਾਮਲ ਹੈ। ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ 4ਜੀ VoLte, ਵਾਈ-ਫਾਈ, ਬਲੂਟੁੱਥ ਜੀ.ਪੀ.ਐੱਸ. ਤੇ ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਮਿਲੀਮੀਟਰ ਆਡੀਓ ਜੈਕ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,400 ਐੱਮ.ਏ.ਐੱਚ. ਦੀ ਬੈਟਰ ਦਿੱਤੀ ਗਈ ਹੈ।

Huawei Enjoy 9e ਦੇ ਸਪੈਸੀਫਿਕੇਸ਼ਨਸ
Huawei Enjoy 9e ਫੋਨ 'ਚ 6.09 ਇੰਚ ਦੀ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਊਸ਼ਨ 20x1560  ਪਿਕਸਲ ਹੈ। ਐਂਡ੍ਰਾਇਡ 9 ਪਾਈ ਅਪਡੇਟ ਬੇਸਡ ਈ.ਐੱਮ.ਯੂ.ਆਈ. 9.0 'ਤੇ ਚੱਲਣ ਵਾਲੇ ਇਸ ਫੋਨ 'ਚ ਕਵਾਡਕੋਰ ਮੀਡੀਆਟੇਕ ਹੈਲੀਓ ਏ22 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 'ਚ 3ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ 512 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਐੱਫ/1.8 ਅਪਰਚਰ ਵਾਲਾ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਅਤੇ ਅਪਰਚਰ ਐੱਫ/2.0 ਨਾਲ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇ ਲਈ ਇਸ 'ਚ 3,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 


Karan Kumar

Content Editor

Related News