ਅਮੋਲੇਡ ਡਿਸਪਲੇਅ ਨਾਲ Huawei Band 6 ਲਾਂਚ, ਦੋ ਹਫਤਿਆਂ ਤਕ ਚੱਲੇਗੀ ਬੈਟਰੀ

04/04/2021 6:17:41 PM

ਗੈਜੇਟ ਡੈਸਕ– ਹੁਵਾਵੇਈ ਨੇ ਆਪਣੇ ਨਵੇਂ ਫਿਟਨੈੱਸ ਬੈਂਡ ਹੁਵਾਵੇਈ ਬੈਂਡ 6 ਨੂੰ ਲਾਂਚ ਕਰ ਦਿੱਤਾ ਹੈ, ਇਸ ਨਵੇਂ ਬੈਂਡ ’ਚ ਕੰਪਨੀ ਵਲੋਂ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਡਿਵਾਈਸ ਦੋ ਹਫਤਿਆਂ ਦੀ ਬੈਟਰੀ ਲਾਈਫ ਨਾਲ ਆਉਂਦਾ ਹੈ। ਇਸ ਫਿਟਨੈੱਸ ਬੈਂਡ ’ਚ ਕਈ ਪ੍ਰੀਮੀਅਮ ਫੀਚਰਜ਼ ਦਿੱਤੇ ਗਏ ਹਨ ਜਿਵੇਂ ਕਿ ਹਾਰਟ ਰੇਟ, ਸਲੀਪ, SpO2 (ਬਲੱਡ ਆਕਸੀਜਨ) ਅਤੇ ਸਟ੍ਰੈੱਸ ਮਾਨੀਟਰਿੰਗ। ਇੰਨਾ ਹੀ ਨਹੀਂ, ਇਸ ਬੈਂਡ ’ਚ 96 ਵਰਕਆਊਟ ਮੋਡਸ ਦਿੱਤੇ ਗਏ ਹਨ। 

Huawei Band 6 ਦੀਆਂ ਖੂਬੀਆਂ
ਹੁਵਾਵੇਈ ਬੈਂਡ 6 ’ਚ 1.47 ਇੰਚ ਦੀ ਅਮੋਲੇਡ ਫੁਲ ਵਿਊ (194x368) ਡਿਸਪਲੇਅ ਹੈ ਅਤੇ ਇਸ ਦਾ ਸਕਰੀਨ ਟੂ ਬਾਡੀ ਰੇਸ਼ੀਓ 64 ਫੀਸਦੀ ਹੈ। ਹੁਵਾਵੇਈ ਬੈਂਡ 4 ਦੇ ਮੁਕਾਬਲੇ ਇਸ ਨਵੇਂ ਫਿਟਨੈੱਸ ਬੈਂਡ ਦੀ ਸਕਰੀਨ 148 ਫੀਸਦੀ ਵੱਡੀ ਹੈ। ਦੱਸ ਦੇਈਏ ਕਿ ਇਸ ਨੂੰ ਸਕਿਨ-ਫ੍ਰੈਂਡਲੀ ਯੂ.ਵੀ. ਟ੍ਰੀਟੇਡ ਸਿਲੀਕਾਨ ਸਟ੍ਰੈਪ ਨਾਲ ਉਤਾਰਿਆ ਗਿਆ ਹੈ ਅਤੇ ਇਸ ਦਾ ਭਾਰ 18 ਗ੍ਰਾਮ ਹੈ। 

ਦਾਅਵਾ ਕੀਤਾ ਗਿਆ ਹੈ ਇਸ ਦੀ ਬੈਟਰੀ ਲਾਈਫ ਦੋ ਹਫਤਿਆਂ ਦੀ ਹੈ ਪਰ ਹੈਲੀ ਯੂਸੇਜ ’ਤੇ 10 ਦਿਨਾਂ ਤਕ ਦੀ ਬੈਟਰੀ ਲਾਈਫ ਮਿਲਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਪੰਜ ਮਿੰਟ ਚਾਰਜ ਕਰਕੇ ਦੋ ਦਿਨਾਂ ਦੀ ਬੈਟਰੀ ਲਾਈਫ ਮਿਲਦੀ ਹੈ। ਬੈਂਡ 24x7 ਹਾਰਟ ਰੇਟ ਮਾਨੀਟਰਿੰਗ, ਟਰੂਸਲੀਪ 2.0 ਸਲੀਪ ਮਾਨੀਟਰਿੰਗ, SpO2 ਬਲੱਡ-ਆਕਸੀਜਨ ਸੈਚੁਰੇਸ਼ਨ ਮਾਨੀਟਰਿੰਗ ਫੀਚਰ ਸੁਪੋਰਟ ਕਰਦਾ ਹੈ। 

ਦੱਸ ਦੇਈਏ ਕਿ ਇਸ ਡਿਵਾਈਸ ਰਾਹੀਂ ਮਿਊਜ਼ਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਪਰ ਨਵੇਂ ਫੀਚਰ ਸਿਰਫ ਐਂਡਰਾਇਡ ਨਾਲ ਸਪੋਰਟ ਕਰਦਾ ਹੈ ਆਈ.ਓ.ਐੱਸ. ਨਾਲ ਨਹੀਂ। ਇਹ ਨਵਾਂ ਬੈਂਡ 96 ਵਰਕਆਊਟ ਮੋਡਸ ਨਾਲ ਆਉਂਦ ਹੈ। ਹੁਵਾਵੇਈ ਬੈਂਡ 6 ਦੇ ਨਾਲ ਐਪ ਨੋਟੀਫਿਕੇਸ਼ਨ, ਇਨਕਮਿੰਗ ਕਾਲਸ ਅਤੇ ਮੈਸੇਜ ਲਈ ਅਲਰਟ, ਵੈਦਰ ਅਪਡੇਟਸ ਆਫਰ ਕਰਦਾ ਹੈ। ਦੱਸ ਦੇਈਏ ਕਿ ਇਹ 50 ਮੀਟਰ ਤਕ ਵਾਟਰ ਰੈਸਿਸਟੈਂਟ ਹੈ। ਹੁਵਾਵੇਈ ਬੈਂਡ 6 ’ਚ ਬਲੂਟੂਥ ਵਰਜਨ 5 ਅਤੇ ਨੈਵਿਗੇਸ਼ਨ ਸੁਪੋਰਟ ਲਈ ਸਾਈਡ- ਬਟਨ ਦਿੱਤਾ ਗਿਆ ਹੈ। 

Huawei Band 6 ਦੀ ਕੀਮਤ
ਹੁਵਾਵੇਈ ਬੈਂਡ 6 ਦੀ ਕੀਮਤ RM 219 (ਕਰੀਬ 3,800 ਰੁਪਏ) ਹੈ। ਇਸ ਡਿਵਾਈਸ ਨੂੰ ਤਿੰਨ ਰੰਗਾਂ- ਐਂਬਰ ਸਨਰਾਈਜ, ਫਾਰੈਸਟ ਗਰੀਨ ਅਤੇ ਗ੍ਰੇਫਾਈਟ ਬਲੈਕ ’ਚ ਖ਼ਰੀਦਿਆ ਜਾ ਸਕਦਾ ਹੈ। 


Rakesh

Content Editor

Related News