ਖੁਸ਼ਖਬਰੀ: ਇਸ ਸਮਾਰਟਫੋਨ ''ਤੇ ਮਿਲ ਰਹੀ ਹੈ 10,000 ਰੁਪਏ ਤੋਂ ਜ਼ਿਆਦਾ ਦੀ ਛੋਟ
Tuesday, Jul 26, 2016 - 11:47 AM (IST)
ਜਲੰਧਰ- ਜੇਕਰ ਤੁਸੀਂ ਵੀ ਇਕ ਬਿਹਤਰੀਨ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਜੋ ਘੱਟ ਬਜਟ ਦੇ ਨਾਲ-ਨਾਲ ਵਧੀਆ ਸਪੈਸੀਫਿਕੇਸ਼ਨ ਨਾਲ ਲੈਸ ਹੋਵੇ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਧੀਆ ਡਿਜ਼ਾਇਨ ਅਤੇ ਚੰਗੀ ਪਰਫਾਰਮੈਂਸ ਵਾਲੇ HTC ਡਿਜ਼ਾਇਰ 626G ਡਿਊਲ ਸਿਮ ਸਮਾਰਟਫੋਨ ''ਤੇ ਆਨਲਾਈਨ ਰਿਟੇਲਰ ਸਾਈਟ ਪੇਟੀਐੱਮ ਬੰਪਰ ਛੋਟ ਦੇ ਰਹੀ ਹੈ।
ਦੱਸ ਦਈਏ ਕਿ ਪੇਟੀਐੱਮ ''ਤੇ ਇਸ ਸਮਾਰਟਫੋਨ ਨੂੰ ਤੁਸੀਂ 52 ਫੀਸਦੀ ਦੀ ਛੋਟ ਦੇ ਨਾਲ 9,575 ਰੁਪਏ ''ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਕੀਮਤ ਬਾਜ਼ਾਰ ''ਚ 19,999 ਰੁਪਏ ਹੈ। ਇਸ ਤੋਂ ਪਹਿਲਾਂ ਵੀ ਕੰਪਨੀ ਇਸ ਸਮਾਰਟਫੋਨ ਦੀ ਕੀਮਤ ''ਚ ਦੋ ਵਾਰ ਕਟੌਤੀ ਕਰ ਚੁੱਕੀ ਹੈ।
ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5-ਇੰਚ ਦੀ ਐੱਚ.ਡੀ. ਡਿਸਪਲੇ ਹੋਵੇਗੀ ਜਿਸ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਹੈ। ਸਮਾਰਟਫੋਨ ''ਚ 1.7 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਪ੍ਰੋਸੈਸਰ ਹੈ ਅਤੇ ਨਾਲ ਹੀ 2 ਜੀ.ਬੀ. ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ 16 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ ਫੋਨ ''ਚ 2000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4ਜੀ, 3ਜੀ, ਬਲੂਟੁਥ 4.1, ਵਾਈ-ਫਾਈ 802.11, ਮਾਈਕ੍ਰੋ-ਯੂ.ਐੱਸ.ਬੀ. 2.0 ਵਰਗੇ ਫੀਚਰ ਸ਼ਾਮਲ ਹਨ।
