HSMI ਨੇ ਕੀਤਾ ਐਲਾਨ, 2024 ਤਕ ਲਾਂਚ ਕਰੇਗੀ ਪਹਿਲੀ ਫਲੈਕਸ ਫਿਊਲ ਨਾਲ ਚੱਲਣ ਵਾਲੀ ਬਾਈਕ
Wednesday, Oct 19, 2022 - 05:51 PM (IST)
ਆਟੋ ਡੈਸਕ– ਹੋਂਡਾ ਸਕੂਟਰਸ ਅਤੇ ਮੋਟਰਸਾਈਕਲਸ ਬਹੁਤ ਜਲਦ ਫਲੈਕਸ ਫਿਊਲ ਨਾਲ ਚੱਲਣ ਵਾਲੇ ਮੋਟਰਸਾਈਕਲ ਨੂੰ ਲਾਂਚ ਕਰਨ ਵਾਲੀ ਹੈ। ਇਸ ਬਾਰੇ ਹਾਲ ਹੀ ’ਚ ਐਲਾਨ ਕੀਤਾ ਗਿਆ ਹੈ। ਕੰਪਨੀ ਮੁਤਾਬਕ, ਅਗਲੇ 2 ਸਾਲਾਂ ’ਚ ਫਲੈਕਸ ਇੰਜਣ ਨਾਲ ਚੱਲਣ ਵਾਲੀ ਬਾਈਕ ਨੂੰ ਲਾਂਚ ਕੀਤਾ ਜਾਵੇਗਾ। ਇਹ ਹੋਂਡਾ ਦੁਆਰਾ ਪੇਸ਼ ਕੀਤਾ ਜਾਣ ਵਾਲਾ ਪਹਿਲਾ ਮਾਡਲ ਹੋਵੇਗਾ ਪਰ ਇਸਤੋਂ ਪਹਿਲਾਂ ਟੀ.ਵੀ.ਐੱਸ. ਦੀ Apache RTR 200 Fi E 100 ਫਲੈਕਸ ਇੰਜਣ ਨਾਲ ਉਪਲੱਬਧ ਹੈ।
ਹੋਂਡਾ ਸਕੂਟਰਸ ਅਤੇ ਮੋਟਰਸਾਈਕਲਸ ਇੰਡੀਆ ਦੇ ਸੀ.ਈ.ਓ. Atushi ogata ਨੇ ਦਿੱਲੀ ’ਚ ਬਾਇਓ ਫਿਊਲਸ ’ਤੇ ਹੋਈ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਦੱਸਿਆ ਕਿ ਕੰਪਨੀ ਦਾ ਮਕਸਦ 2024 ਤਕ ਦੇਸ਼ ’ਚ ਫਲੈਕਸ ਫਿਊਲ ਨਾਲ ਚੱਲਣ ਵਾਲੀ ਬਾਈਕ ਨੂੰ ਲਾਂਚ ਕਰਨਾ ਹੈ। ਮੌਜੂਦਾ ਸਮੇਂ ’ਚ ਕੰਪਨੀ ਦੀ ਬ੍ਰਾਜ਼ੀਲ ’ਚ ਫਲੈਕਸ ਫਿਊਲ ਇੰਜਣ ਵਾਲੀ ਬਾਈਕ ਸੇਲ ਲਈ ਉਪਲੱਬਧ ਹੈ। ਲਾਂਚਿੰਗ ਤੋਂ ਬਾਅਦ ਇਸਦਾ ਮੁਕਾਬਲਾ ਟੀ.ਵੀ.ਐੱਸ. ਦੀ ਬਾਈਕ ਨਾਲ ਹੋਵੇਗਾ।