ਜਾਣੋ ਵਟਸਐਪ ''ਚ ਕਿਵੇਂ ਸ਼ੇਅਰ ਕਰ ਸਕਦੇ ਹੋ ਆਪਣੀ Live Location

10/24/2017 3:08:59 PM

ਜਲੰਧਰ- ਵਟਸਐਪ ਨੇ ਇਸ ਸਾਲ ਹੁਣ ਤੱਕ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਉਥੇ ਹੀ ਹੁਣ ਕੰਪਨੀ ਨੇ ਇਕ ਹੋਰ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਕਿ ਯੂਜ਼ਰਸ ਨੂੰ ਆਪਣੇ ਕਾਟਨੈਕਟਸ 'ਤੇ ਲਾਈਵ ਲੋਕੇਸ਼ਨ ਸ਼ੇਅਰ ਕਰਨ ਦੀ ਸੁਵਿਧਾ ਦੇਵੇਗਾ। ਇਹ ਫੀਚਰ ਭਾਰਤ 'ਚ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ਲਈ ਉਪਲੱਬਧ ਹੋ ਗਿਆ ਹੈ। 
ਇਹ ਫੀਚਰ ਬਾਈਡਿਫਾਲਟ ਡਿਸੇਬਲ ਹੋਵੇਗਾ ਜਿਸ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਇਸ ਨੂੰ ਐਕਟੀਵੇਟ ਕਰਨਾ ਹੋਵੇਗਾ। ਇਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਵਟਸਐਪ ਦੀ ਗਰੁੱਪ ਸੈਟਿੰਗ 'ਚ 'Show my friends' 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਸੀਂ ਆਪਣੇ ਕਿਸੇ ਵੀ ਦੋਸਤ ਨੂੰ ਸਿਲੈਕਟ ਕਰਕੇ ਆਪਣੀ ਲਾਈਵ ਲੋਕੇਸ਼ਨ ਸ਼ੇਅਰ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿਚ ਵਟਸਐਪ ਯੂਜ਼ਰਸ ਲਾਈਵ ਲੋਕੇਸ਼ਨ ਸ਼ੇਅਰ ਲਈ ਸਮਾਂ ਮਿਆਦ ਵੀ ਸਿਲੈਕਟ ਕਰ ਸਕਦੇ ਹੋ। ਲਾਈਵ ਲੋਕੇਸ਼ਨ ਦੀ ਵਰਤੋਂ ਸਿੰਗਲ ਅਤੇ ਗਰੁੱਪ ਦੋਵਾਂ ਚੈਟ 'ਤੇ ਕੀਤੀ ਜਾ ਸਕਦੀ ਹੈ। ਇਨ੍ਹਾਂ ਆਸਾਨ ਟਿਪਸ ਰਾਹੀਂ ਤੁਸੀਂ ਇਸ ਫੀਚਰ ਦੀ ਵਰਤੋਂ ਕਰ ਸਕਦੇ ਹੋ। 

PunjabKesari

1. ਸਭ ਤੋਂ ਪਹਿਲਾਂ ਵਟਸਐਪ ਨੂੰ ਆਪਣੇ ਆਈ.ਓ.ਐੱਸ. ਜਾਂ ਐਂਡਰਾਇਡ ਡਿਵਾਈਸ 'ਤੇ ਓਪਨ ਕਰੋ। ਹੁਣ ਉਸ ਚੈਟ 'ਤੇ ਜਾਓ ਜਿਸ ਨੂੰ ਤੁਸੀਂ ਲਾਈਵ ਲੋਕੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ। 

2. ਜਿਵੇਂ ਹੀ ਤੁਸੀਂ ਉਸ ਚੈਟ 'ਚ ਆ ਜਾਂਦੇ ਹੋ, ਜਿਸ ਨੂੰ ਤੁਸੀਂ ਇਹ ਲੋਕੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਦਿੱਤੇ ਗਏ ਅਟੈਚ ਆਪਸ਼ਨ 'ਚ ਜਾਣਾ ਹੋਵੇਗਾ। ਇਹ ਉਹੀ ਆਪਸ਼ਨ ਹੈ ਜਿਥੇ ਜਾ ਕੇ ਤੁਸੀਂ ਫੋਟੋ ਅਟੈਚ ਕਰਕੇ ਸੈਂਡ ਕਰਦੇ ਹੋ। 

3. ਜਿਵੇਂ ਹੀ ਤੁਸੀਂ ਇਸ ਅਟੈਚ ਆਪਸ਼ਨ 'ਚ ਜਾਂਦੇ ਹੋ ਤਾਂ ਤੁਹਾਨੂੰ ਕਈ ਆਪਸ਼ਨ ਨਜ਼ਰ ਆਉਣਗੇ, ਤੁਹਾਨੂੰ ਇਥੇ ਲੋਕੇਸ਼ਨ ਆਈਕਨ 'ਤੇ ਜਾ ਕੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਇਹ ਆਪਸ਼ਨ ਦਿਖਾਈ ਦੇਵੇਗਾ। 

4. ਹੁਣ ਇਸ ਆਪਸ਼ਨ 'ਤੇ ਕਲਿੱਕ ਕਰੋ ਅਤੇ ਕੰਟੀਨਿਊ 'ਤੇ ਕਲਿੱਕ ਕਰੋ। 

5. ਇਸ ਤੋਂ ਬਾਅਦ ਤੁਸੀਂ ਜਿਸ ਲੋਕੇਸ਼ਨ ਨੂੰ ਸ਼ੇਅਰ ਕਰ ਰਹੇ ਹੋ, ਉਸ ਦੇ ਡਿਊਰੇਸ਼ਨ ਨੂੰ ਵੀ ਚੁਣਨਾ ਹੋਵੇਗਾ। 

6. ਜਿਵੇਂ ਹੀ ਤੁਸੀਂ ਉਸ ਦੀ ਚੋਣ ਕਰਦੇ ਹੋ ਅਤੇ ਗ੍ਰੀਨ ਐਰੋ 'ਤੇ ਕਲਿੱਕ ਕਰਦੇ ਹੋ ਤਾਂ ਤੁਹਾਡੀ ਲੋਕੇਸ਼ਨ ਸ਼ੇਅਰਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਤੁਸੀਂ ਉਥੇ ਕੁਝ ਐਕਟੀਵਿਟੀ ਵੀ ਐਡ ਕਰ ਸਕਦੇ ਹੋ। 

ਇਥੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜਿਵੇਂ ਹੀ ਉਹ ਡਿਊਰੇਸ਼ਨ ਖਤਮ ਹੋ ਜਾਂਦੀ ਹੈ, ਜਿਸ ਦੀ ਤੁਸੀਂ ਚੋਣ ਕੀਤੀ ਸੀ ਤਾਂ ਲੋਕੇਸ਼ਨ ਸ਼ੇਅਰਿੰਗ ਦੀ ਪ੍ਰਕਿਰਿਆ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ। ਹਾਲਾਂਕਿ ਜੇਕਰ ਤੁਸੀਂ ਇਸ ਨੂੰ ਪਹਿਲਾਂ ਹੀ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੀ ਪ੍ਰਕਿਰਿਆ ਨੂੰ ਦੋਹਰਾ ਕੇ ਇਸ ਨੂੰ ਬੰਦ ਕਰ ਸਕਦੇ ਹੋ।


Related News