ਮਹਿੰਗਾ ਪੈ ਰਿਹੈ OTT ਸਬਸਕ੍ਰਿਪਸ਼ਨ? ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਪੈਸਿਆਂ ਦੀ ਬਚਤ

Monday, Mar 10, 2025 - 05:14 PM (IST)

ਮਹਿੰਗਾ ਪੈ ਰਿਹੈ OTT ਸਬਸਕ੍ਰਿਪਸ਼ਨ? ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਪੈਸਿਆਂ ਦੀ ਬਚਤ

ਗੈਜੇਟ ਡੈਸਕ- ਓਟੀਟੀ ਪਲੇਟਫਾਰਮਾਂ ਦੇ ਆਉਣ ਨਾਲ ਮਨੋਰੰਜਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਹੁਣ ਫਿਲਮਾਂ, ਵੈੱਬ ਸੀਰੀਜ਼ ਅਤੇ ਲਾਈਵ ਸਪੋਰਟਸ ਦਾ ਮਜਾ ਲੈਣ ਲਈ ਥਿਏਟਰ ਜਾਣ ਦੀ ਲੋੜ ਨਹੀਂ ਪੈਂਦੀ। ਨੈਟਫਲਿਕਸ, ਜੀਓਹੋਟਸਟਾਰ ਅਤੇ ਐਮੈਜ਼ੋਨ ਪ੍ਰਾਈਮ ਵੀਡੀਓ ਵਰਗੇ ਕਈ ਪਲੇਟਫਾਰਮ ਘਰ ਬੈਠੇ ਮਨੋਰੰਜਨ ਦੀ ਸੁਵਿਧਾ ਦਿੰਦੇ ਹਨ। ਹਾਲਾਂਕਿ, ਇਨ੍ਹਾਂ ਦੇ ਮਹਿੰਗੇ ਸਬਸਕ੍ਰਿਪਸ਼ਨ ਪਲਾਨ ਕਈ ਵਾਰ ਜੇਬ 'ਤੇ ਭਾਰੀ ਪੈ ਸਕਦੇ ਹਨ। ਜੇਕਰ ਤੁਸੀਂ ਵੀ ਓਟੀਟੀ ਦਾ ਮਜਾ ਲੈਣਾ ਚਾਹੁੰਦੇ ਹੋ ਅਤੇ ਪੈਸੇ ਬਚਾਉਣਾ ਚਾਹੁੰਦੇ ਹੋ ਤਾਂ ਇਹ ਆਸਾਨ ਟਿਪਸ ਤੁਹਾਡੇ ਕੰਮ ਆ ਸਕਦੇ ਹਨ। 

ਸਾਲਾਨਾ ਪਲਾਨ ਰਾਹੀਂ ਕਰੋ ਬਚਤ

ਜ਼ਿਆਦਾਤਰ ਓਟੀਟੀ ਪਲੇਟਫਾਰਮ ਆਪਣੇ ਸਾਲਾਨਾ ਪਲਾਨ 'ਤੇ ਛੂਟ ਦਿੰਦੇ ਹਨ। ਅਜਿਹੇ 'ਚ ਮੰਥਲੀ ਸਬਸਕ੍ਰਿਪਸ਼ਨ ਲੈਣ ਦੀ ਬਜਾਏ ਸਾਲਾਨਾ ਪਲਾਨ ਲੈਣਾ ਜ਼ਿਆਦਾ ਕਿਫਾਇਤੀ ਸਾਬਿਤ ਹੋ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਜੀਓਹੋਟਸਟਾਰ ਦਾ ਮੰਥਰੀ ਪ੍ਰੀਮੀਅਮ ਪਲਾਨ 299 ਰੁਪਏ ਦਾ ਹੈ, ਜਦੋਂਕਿ ਇਸਦਾ ਸਾਲਾਨਾ ਪਲਾਨ 1,499 ਰੁਪਏ 'ਚ ਆਉਂਦਾ ਹੈ। ਜੇਕਰ ਕੋਈ ਯੂਜ਼ਰ ਹਰ ਮਹੀਨੇ ਰੀਚਾਰਜ ਕਰਾਏ ਤਾਂ ਉਸਨੂੰ ਸਾਲ ਭਰ 'ਚ 3,588 ਰੁਪਏ ਖਰਚ ਕਰਨੇ ਪੈਣਗੇ, ਜਦੋਂਕਿ ਸਾਲਾਨਾ ਪਲਾਨ ਲੈਣ ਨਾਲ 2,000 ਰੁਪਏ ਤੋਂ ਵਧ ਦੀ ਬਚਤ ਹੋ ਸਕਦੀ ਹੈ। 

ਅਕਾਊਂਟ ਸ਼ੇਅਰ ਕਰੋ

ਨੈਟਫਲਿਕਸ, ਜੀਓਹੋਟਸਟਾਰ ਸਮੇਤ ਕਈ ਓਟੀਟੀ ਪਲੇਟਫਾਰਮ ਮਲਟੀ-ਡਿਵਾਈਸ ਸਪੋਰਟ ਦਿੰਦੇ ਹ ਨ। ਅਜਿਹੇ 'ਚ ਦੋਸਤਾਂ ਜਾਂ ਪਰਿਵਾਰ ਦੇ ਨਾਲ ਪਲਾਨ ਸ਼ੇਅਰ ਕਰਨਾ ਇਕ ਚੰਗਾ ਆਪਸ਼ਨ ਹੋ ਸਕਦਾ ਹੈ। ਜੀਓਹੋਟਸਟਾਰ ਦਾ ਪ੍ਰੀਮੀਅਮ ਪਲਾਨ ਇਕੱਠੇ ਚਾਰ ਡਿਵਾਈਸਿਜ਼ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ 1,499 ਰੁਪਏ ਦੇ ਪਲਾਨ ਨੂੰ ਚਾਰ ਲੋਕ ਮਿਲ ਕੇ ਖਰੀਦਣ ਤਾਂ ਪ੍ਰਤੀ ਵਿਅਕਤੀ ਖਰਚਾ ਸਿਰਫ 375 ਰੁਪਏ ਹੀ ਆਏਗਾ। 

ਰੀਚਾਰਜ ਪਲਾਨ ਦੇ ਨਾਲ ਫ੍ਰੀ ਸਬਸਕ੍ਰਿਪਸ਼ਨ ਲਓ

ਟੈਲੀਕਾਮ ਕੰਪਨੀਆਂ ਕਈ ਰੀਚਾਰਜ ਪਲਾਨਜ਼ ਦੇ ਨਾਲ ਓਟੀਟੀ ਦਾ ਫ੍ਰੀ ਐਕਸੈਸ ਦਿੰਦੀਆਂ ਹਨ। ਜੀਓ ਦੇ 1,029 ਰੁਪਏ ਦੇ ਰੀਚਾਰਜ 'ਚ ਕਾਲਿੰਗ ਅਤੇ ਡਾਟਾ ਦੇ ਨਾਲ 3 ਮਹੀਨਿਆਂ ਲਈ ਐਮਾਜ਼ੋਨ ਲਾਈਟ ਸਬਸਕ੍ਰਿਪਸ਼ਨ ਮਿਲਦਾ ਹੈ। ਉਥੇ ਹੀ ਏਅਰਟੈੱਲ ਦੇ 1,798 ਰੁਪਏ ਦੇ ਪਲਾਨ 'ਚ 84 ਦਿਨਾਂ ਲਈ ਨੈਟਫਲਿਕਸ ਦਾ ਬੇਸਿਕ ਪਲਾਨ ਸ਼ਾਮਲ ਹੈ। 

ਜੇਕਰ ਤੁਸੀਂ ਇਨ੍ਹਾਂ ਆਸਾਨ ਟ੍ਰਿਕਸ ਨੂੰ ਅਪਣਾਉਂਦੇ ਹੋ ਤਾਂ ਬਿਨਾਂ ਜ਼ਿਆਦਾ ਖਰਚ ਕੀਤੇ ਆਪਣੇ ਪਸੰਦੀਦਾ ਓਟੀਟੀ ਪਲੇਟਫਾਰਮਾਂ ਦਾ ਮਜਾ ਲੈ ਸਕਦੇ ਹੋ। 


author

Rakesh

Content Editor

Related News