Apple ਤੇ Google ਯੂਜ਼ਰਜ਼ ਖ਼ਤਰੇ ''ਚ! ਹੈਕਿੰਗ ਤੋਂ ਬਚਣ ਲਈ ਤੁਰੰਤ ਕਰੋ ਇਹ ਕੰਮ
Saturday, Dec 13, 2025 - 06:10 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਖਬਰ ਹੈ। ਐਪਲ ਅਤੇ ਗੂਗਲ ਨੇ ਦੁਨੀਆ ਭਰ 'ਚ ਫੈਲੇ ਇਕ ਗੰਭੀਰ ਸਾਈਬਰ ਹਮਲੇ ਤੋਂ ਬਾਅਦ ਐਮਰਜੈਂਸੀ ਸਕਿਓਰਿਟੀ ਅਪਡੇਟ ਜਾਰੀ ਕੀਤੇ ਹਨ। ਦੋਵਾਂ ਕੰਪਨੀਆਂ ਨੇ ਮੰਨਿਆ ਹੈ ਕਿ ਹੈਕਰ ਉਨ੍ਹਾਂ ਦੇ ਡਿਵਾਈਸਿਜ਼ 'ਚ ਮੌਜੂਦ ਅਣਜਾਣ ਖਾਮੀਆਂ ਦਾ ਇਸਤੇਮਾਲ ਕਰਕੇ ਯੂਜ਼ਰਜ਼ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਹਮਲਾ zero-day vulnerability ਨਾਲ ਜੁੜਿਆ ਸੀ, ਜਿਸਦਾ ਇਸਤੇਮਾਲ ਪੈਚ ਆਉਣ ਤੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। iPhone, Android, Chrome ਅਤੇ Safari ਵਰਗੇ ਪਲੇਟਫਾਰਮ ਇਸ ਖ਼ਤਰੇ ਦੀ ਚਪੇਟ 'ਚ ਆਏ ਹਨ। ਯੂਜ਼ਰਜ਼ ਨੂੰ ਤੁਰੰਤ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ।
Google ਨੇ ਆਪਣੇ Chrome ਬ੍ਰਾਊਜ਼ਰ ਲਈ ਕਈ ਸੁਰੱਖਿਆ ਸੁਧਾਰ ਜਾਰੀ ਕੀਤੇ। ਕੰਪਨੀ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ 'ਚੋਂ ਇਕ ਖਾਮੀ ਦਾ ਇਸਤੇਮਾਲ ਹੈਕਰ ਪਹਿਲਾਂ ਹੀ ਕਰ ਚੁੱਕੇ ਸਨ। ਇਹੀ ਕਾਰਨ ਹੈ ਕਿ ਇਸਨੂੰ zero-day vulnerability ਮੰਨਿਆ ਗਿਆ, ਕਿਉਂਕਿ ਗੂਗਲ ਨੂੰ ਹਮਲਾ ਸ਼ੁਰੂ ਹੋਣ ਤੋਂ ਬਾਅਦ ਹੀ ਬੱਗ ਬਾਰੇ ਪਤਾ ਲੱਗ ਗਿਆ ਸੀ। ਗੂਗਲ ਨੇ ਸ਼ੁਰੂ ਵਿੱਚ ਹਮਲੇ ਦੇ ਵੇਰਵੇ ਸਾਂਝੇ ਨਹੀਂ ਕੀਤੇ, ਜਿਸ ਨਾਲ ਧਮਕੀ ਦੀ ਗੰਭੀਰਤਾ ਹੋਰ ਵਧ ਗਈ।
ਐਪਲ ਦੀ ਸਕਿਓਰਿਟੀ ਟੀਮ ਨੇ ਕੀਤਾ ਵੱਡਾ ਖੁਲਾਸਾ
ਦੱਸ ਦੇਈਏ ਕਿ ਇਸ ਖਾਮੀ ਦੀ ਪਛਾਣ ਐਪਲ ਦੀ ਸਕਿਓਰਿਟੀ ਇੰਜੀਨੀਅਰਿੰਗ ਟੀਮ ਅਤੇ ਗੂਗਲ ਥ੍ਰੈਟ ਐਨਾਲਿਸਸ ਗਰੁੱਪ ਨੇ ਮਿਲ ਕੇ ਕੀਤਾ ਸੀ। ਟੀ.ਏ.ਜੀ. ਆਮਤੌਰ 'ਤੇ ਸਰਕਾਰ ਸਮਰਥਿਤ ਹੈਕਰਾਂ ਅਤੇ ਸਪਾਈਵੇਅਰ ਕੰਪਨੀਆਂ 'ਤੇ ਨਜ਼ਰ ਰੱਖਦੀ ਹੈ। ਇਸ ਤੋਂ ਸੰਕੇਤ ਮਿਲਦੇ ਹਨ ਕਿ ਇਹ ਸਾਈਬਰ ਹਮਲਾ ਕਿਸੇ ਸਟੇਟ-ਸਪਾਂਸਰਡ ਗਰੁੱਪ ਦੁਆਰਾ ਕੀਤਾ ਗਿਆ ਹੋ ਸਕਦਾ ਹੈ। ਅਜਿਹੇ ਹਮਲੇ ਆਮ ਯੂਜ਼ਰਜ਼ ਦੀ ਬਜਾਏ ਚੁਣੇ ਹੋਏ ਲੋਕਾਂ ਨੂੰ ਟੈਰਗੇਟ ਕਰਦੇ ਹਨ।
ਐਪਲ ਡਿਵਾਈਸਿਜ਼ 'ਤੇ ਵੀ ਗੰਭੀਰ ਖ਼ਤਰਾ
ਲਗਭਗ ਇਸੇ ਸਮੇਂ ਐਪਲ ਨੇ ਵੀ ਆਪਣੇ ਲਗਭਗ ਸਾਰੇ ਵੱਡੇ ਡਿਵਾਈਸਿਜ਼ ਲਈ ਐਮਰਜੈਂਸੀ ਅਪਡੇਟ ਜਾਰੀ ਕੀਤੇ। ਇਨ੍ਹਾਂ 'ਚ iPhone, iPad, Mac, Apple Watch, Vision Pro, Apple TV ਅਤੇ Safari ਬ੍ਰਾਊਜ਼ਰ ਸ਼ਾਮਲ ਹਨ। Apple ਨੇ iOS ਅਤੇ iPadOS 'ਚ ਦੋ ਗੰਭੀਰ ਖਾਮੀਆਂ ਨੂੰ ਠੀਕ ਕੀਤਾ ਹੈ। ਕੰਪਨੀ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਬਗਸ ਦੀ ਵਰਤੋਂ ਬੇਹੱਦ ਐਡਵਾਂਸਡ ਹਮਲਿਆਂ 'ਚ ਕੀਤੀ ਗਈ ਹੋ ਸਕਦੀ ਹੈ, ਖਾਸ ਕਰਕੇ iOS 26 ਤੋਂ ਪੁਰਾਣੇ ਵਰਜ਼ਨ 'ਤੇ।
