ਫਿਰ ਮਹਿੰਗੇ ਹੋਣਗੇ ਮੋਬਾਇਲ ਰਿਚਾਰਜ! ਨਵੀਂ ਰਿਪੋਰਟ ਨੇ ਵਧਾਈ ਗਾਹਕਾਂ ਦੀ ਚਿੰਤਾ
Friday, Dec 12, 2025 - 08:10 PM (IST)
ਗੈਜੇਟ ਡੈਸਕ- ਟੈਲੀਕਾਮ ਕੰਪਨੀਆਂ ਇਕ ਵਾਰ ਫਿਰ ਰਿਚਾਰਜ ਪਲਾਨ ਮਹਿੰਗੇ ਕਰਨ ਦੀ ਤਿਆਰੀ 'ਚ ਹਨ। ਮਾਰਕਿਟ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਦਸੰਬਰ ਦੀ ਤਿਮਾਹੀ 'ਚ ਟੈਰਿਫ ਪਲਾਨਜ਼ 'ਚ 15 ਫੀਸਦੀ ਤਕ ਦਾ ਵਾਧਾ ਹੋ ਸਕਦਾ ਹੈ। ਬ੍ਰੋਕਰੇਜ ਫਰਮ ਮੋਤੀਲਾਲ ਓਸਵਾਲ ਮੁਤਾਬਕ, ਦੇਸ਼ 'ਚ ਚੋਣਾਂ ਖਤਮ ਹੋਣ ਤੋਂ ਬਾਅਦ ਟੈਰਿਫ ਪਲਾਨਜ਼ ਮਹਿੰਗੇ ਹੋ ਸਕਦੇ ਹਨ। ਅਨੁਮਾਨ ਹੈ ਕਿ 28 ਦਿਨਾਂ ਦੀ ਮਿਆਦ ਅਤੇ ਰੋਜ਼ਾਨਾ 1.5GB ਡਾਟਾ ਵਾਲੇ ਪੈਕ ਦੀ ਕੀਮਤ 50 ਰੁਪਏ ਵੱਧ ਸਕਦੀ ਹੈ।
ਦੱਸ ਦੇਈਏ ਕਿ ਦੇਸ਼ 'ਚ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ (VI) ਪ੍ਰਮੁੱਖ ਟੈਲੀਕਾਮ ਕੰਪਨੀਆਂ ਹਨ। ਵੋਡਾਫੋਨ-ਆਈਡੀਆ ਨੇ ਹਾਲ ਹੀ 'ਚ 1,999 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ 12 ਫੀਸਦੀ ਅਤੇ 509 ਰੁਪਏ ਵਾਲੇ ਪਲਾਨ (84 ਦਿਨਾਂ ਵਾਲੇ) 'ਚ 7 ਫੀਸਦੀ ਦਾ ਵਾਧਾ ਕੀਤਾ ਹੈ। ਉਥੇ ਹੀ ਏਅਰਟੈੱਲ ਦਾ ਸਭ ਤੋਂ ਸਸਤਾ 189 ਰੁਪਏ ਵਾਲੇ ਵੌਇਸ ਓਨਲੀ ਪਲਾਨ ਦੀ ਕੀਮਤ ਵੀ 10 ਰੁਪਏ ਵੱਧ ਗਈ ਹੈ।
ਇਹ ਵੀ ਪੜ੍ਹੋ- ਅਚਾਨਕ ਕਿਉਂ ਰੋਣ ਲੱਗ ਪੈਂਦੇ ਹਨ ਕੁੱਤੇ ? ਕੀ ਹੈ ਇਸਦੀ ਅਸਲ ਸੱਚਾਈ
ਸੋਸ਼ਲ ਮੀਡੀਆ ਪੋਸਟ ਨੇ ਵਧਾਈ ਗਾਹਕਾਂ ਦੀ ਚਿੰਤਾ
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਟਿਪਸਟਰ @yabhishekhd ਨੇ ਦਾਅਵਾ ਕੀਤਾ ਕਿ ਪੇਮੈਂਟ ਅਤੇ ਫਾਈਨਾਂਸ ਐਪਸ ਉਨ੍ਹਾਂ ਨੂੰ ਇਹ ਚਿਤਾਵਨੀ ਭੇਜ ਰਹੇ ਹਨ ਕਿ ਦਸੰਬਰ 'ਚ ਮੋਬਾਇਲ ਰਿਚਾਰਜ ਮਹਿੰਗੇ ਹੋ ਜਾਣਗੇ। ਪੋਸਟ 'ਚ ਦੱਸਿਆ ਗਿਆ ਹੈ ਕਿ ਐਪਸ ਯੂਜ਼ਰਜ਼ ਨੂੰ ਪੁਰਾਣੀਆਂ ਕੀਮਤਾਂ 'ਤੇ ਤੁਰੰਤ ਰਿਚਾਰਜ ਕਰਾਉਣ ਦੀ ਸਲਾਹ ਦੇ ਰਹੇ ਹਨ। ਇਸ ਪੋਸਟ ਤੋਂ ਬਾਅਦ ਕਈ ਯੂਜ਼ਰਜ਼ ਪਰੇਸ਼ਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਵੀ ਇਸ ਤਰ੍ਹਾਂ ਦੇ ਅਲਰਟ ਮਿਲਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ- ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ ਸੋਨਾ, ਚਾਂਦੀ ਹੋਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ
