Airtel ਨੇ ਬੰਦ ਕਰ ਦਿੱਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਇਹ 2 ਰੀਚਾਰਜ ਪਲਾਨ
Friday, Dec 05, 2025 - 03:20 PM (IST)
ਗੈਜੇਟ ਡੈਸਕ- ਟੈਰਿਫ਼ ਹਾਈਕ ਦੀਆਂ ਖ਼ਬਰਾਂ ਦਰਮਿਆਨ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ 2 ਸਸਤੇ ਪ੍ਰੀਪੇਡ ਰੀਚਾਰਜ ਪੈਕ ਬੰਦ ਕਰ ਦਿੱਤੇ ਹਨ। ਕੰਪਨੀ ਨੇ 30 ਦਿਨ ਦੀ ਵੈਲਿਡਿਟੀ ਵਾਲੇ 121 ਰੁਪਏ ਅਤੇ 181 ਰੁਪਏ ਦੇ ਪਲਾਨ ਆਪਣੇ ਐਪ ਅਤੇ ਅਧਿਕਾਰਕ ਵੈਬਸਾਈਟ ਤੋਂ ਹਟਾ ਦਿੱਤੇ ਹਨ। ਇਸ ਨਾਲ ਹੁਣ ਗਾਹਕਾਂ ਨੂੰ ਮਹਿੰਗੇ ਪਲਾਨਾਂ ਤੋਂ ਹੀ ਰੀਚਾਰਜ ਕਰਨਾ ਪਵੇਗਾ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ, ਨੋਟ ਗਿਣਨ ਲਈ ਹੋ ਜਾਓ ਤਿਆਰ!
121 ਅਤੇ 181 ਰੁਪਏ ਦੇ ਪੈਕ ਕਿਉਂ ਸਨ ਖਾਸ?
121 ਰੁਪਏ ਵਾਲਾ ਪੈਕ ਉਨ੍ਹਾਂ ਯੂਜ਼ਰਸ ਲਈ ਫਾਇਦੇ ਭਰਿਆ ਸੀ ਜੋ ਆਪਣੇ ਮੌਜੂਦਾ ਰੀਚਾਰਜ ’ਤੇ ਵਾਧੂ ਡਾਟਾ ਚਾਹੁੰਦੇ ਸਨ।
- 8GB ਕੁੱਲ ਡਾਟਾ — 6GB ਬੇਸ ਡਾਟਾ + 2GB ਐਪ-ਏਕਸਕਲੂਸਿਵ ਬੋਨਸ
- 30 ਦਿਨ ਦੀ ਵੈਲਿਡਿਟੀ
- ਇਸੇ ਤਰ੍ਹਾਂ 181 ਰੁਪਏ ਵਾਲੇ ਪੈਕ 'ਚ:
- 15GB ਡਾਟਾ
- 30 ਦਿਨ ਦੀ ਵੈਲਿਡਿਟੀ
- Airtel Xstream Play Premium ਦੀ 30 ਦਿਨ ਦੀ ਮੁਫ਼ਤ ਸਬਸਕ੍ਰਿਪਸ਼ਨ
- ਇਸ ਨਾਲ ਗਾਹਕਾਂ ਨੂੰ 22 ਤੋਂ ਵੱਧ OTT ਪਲੇਟਫਾਰਮਾਂ ਦਾ ਫ੍ਰੀ ਐਕਸੈੱਸ ਮਿਲਦਾ ਸੀ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
30 ਦਿਨ ਵਾਲੇ ਸਸਤੇ ਡਾਟਾ ਆਪਸ਼ਨਾਂ ਦੀ ਕਮੀ
ਇਨ੍ਹਾਂ 2 ਪਲਾਨ ਦੇ ਬੰਦ ਹੋਣ ਨਾਲ ਹੁਣ ਏਅਰਟੈੱਲ ਕੋਲ 30 ਦਿਨ ਵੈਲਿਡਿਟੀ ਵਾਲੇ ਸਿਰਫ਼ ਚਾਰ ਹੀ ਡਾਟਾ ਪੈਕ ਬਚੇ ਹਨ:
- 100 ਰੁਪਏ
- 161 ਰੁਪਏ
- 195 ਰੁਪਏ
- 361 ਰੁਪਏ
- ਇਸ ਨਾਲ ਸਸਤੇ ਡਾਟਾ ਦੀ ਉਮੀਦ ਕਰਨ ਵਾਲੇ ਗਾਹਕਾਂ ਲਈ ਵਿਕਲਪ ਕਾਫ਼ੀ ਘੱਟ ਰਹਿ ਗਏ ਹਨ।
ਐਪ-ਏਕਸਕਲੂਸਿਵ ਬੇਨਿਫ਼ਿਟ ਨੂੰ ਵੀ ਲੱਗਿਆ ਝਟਕਾ
ਪਹਿਲਾਂ Airtel Thanks ਐਪ ਤੋਂ ਰੀਚਾਰਜ ਕਰਨ ’ਤੇ ਕਈ ਪੈਕਾਂ ‘ਤੇ ਵਾਧੂ ਡਾਟਾ ਦਿੱਤਾ ਜਾਂਦਾ ਸੀ। 121 ਰੁਪਏ ਵਾਲੇ ਪੈਕ ਦੇ ਬੰਦ ਹੋਣ ਨਾਲ ਹੁਣ ਅਜਿਹੇ ਫਾਇਦੇ ਵੀ ਘੱਟ ਰਹਿ ਗਏ ਹਨ। ਹੁਣ ਕੇਵਲ 77 ਰੁਪਏ ਦਾ ਪੈਕ ਹੀ ਐਪ-ਏਕਸਕਲੂਸਿਵ ਡਾਟਾ ਬੇਨਿਫ਼ਿਟ ਦਿੰਦਾ ਹੈ।
ਟੈਰਿਫ਼ ਹਾਈਕ ਦੀਆਂ ਚਰਚਾਵਾਂ 'ਚ ਵੱਡਾ ਕਦਮ
ਇਹ ਕਦਮ ਉਸ ਵੇਲੇ ਆਇਆ ਹੈ ਜਦੋਂ ਮਾਰਕੀਟ 'ਚ ਇਹ ਗੱਲ ਚੱਲ ਰਹੀ ਹੈ ਕਿ ਏਅਰਟੈੱਲ ਆਪਣੇ ਐਨਟਰੀ-ਲੈਵਲ ਅਨਲਿਮਿਟਡ ਪਲਾਨ ਦੀ ਸ਼ੁਰੂਆਤ 199 ਰੁਪਏ ਤੋਂ ਕਰ ਰਹੀ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
