ਮੁੜ ਪੈਰ ਪਸਾਰਨ ਜਾ ਰਹੀ Nokia ! ਇਸ ਕੰਪਨੀ ਨਾਲ ਮਿਲਾਇਆ ਹੱਥ
Thursday, Dec 04, 2025 - 04:17 PM (IST)
ਨਵੀਂ ਦਿੱਲੀ- ਪ੍ਰਮੁੱਖ ਦੂਰਸੰਚਾਰ ਕੰਪਨੀ ਨੋਕੀਆ ਨੇ ਤੀਜੇ ਪੱਖ ਡਿਵੈਲਪਰਾਂ ਨੂੰ ਨੈੱਟਵਰਕ ਸਮਰੱਥਾ ਉਪਲੱਬਧ ਕਰਵਾਉਣ ਲਈ ਭਾਰਤੀ ਏਅਰਟੈੱਲ ਨਾਲ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਨਾਲ ਨਵੇਂ ਤਕਨਾਲੋਜੀ ਹੱਲ ਤਿਆਰ ਹੋਣਗੇ ਅਤੇ ਮੁਦਰੀਕਰਨ ਦੇ ਨਵੇਂ ਮੌਕੇ ਪੈਦਾ ਹੋਣਗੇ। ਨੋਕੀਆ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸਫ਼ਲ ਪ੍ਰੀਖਣਾਂ ਤੋਂ ਬਾਅਦ ਉਹ ਆਪਣੇ 'ਨੈੱਟਵਰਕ ਐਜ਼ ਕੋਡ' ਰਾਹੀਂ ਏਅਰਟੈੱਲ ਦੇ ਨੈੱਟਵਰਕ ਏਪੀਆਈ ਨੂੰ ਡਿਵੈਲਪਰਾਂ, ਸਿਸਟਮ ਇੰਟੀਗ੍ਰੇਟਰਾਂ ਅਤੇ ਵੱਖ-ਵੱਖ ਉੱਦਮਾਂ ਲਈ ਗਾਹਕੀ ਮਾਡਲ 'ਤੇ ਉਪਲੱਬਧ ਕਰਵਾਏਗੀ।
ਨੈੱਟਵਰਕ ਏਪੀਆਈ ਦਾ ਮਤਲਬ ਅਜਿਹੇ ਸਾਫਟਵੇਅਰ ਇੰਟਰਫੇਸ ਹਨ, ਜਿਨ੍ਹਾਂ ਦੀ ਮਦਦ ਨਾਲ ਬਾਹਰੀ ਡਿਵੈਲਪਰ ਕਿਸੇ ਦੂਰਸੰਚਾਰ ਨੈੱਟਵਰਕ ਲੋਕੇਸ਼ਨ ਸੇਵਾਵਾਂ, ਸੁਰੱਖਿਆ 5ਜੀ ਨੈੱਟਵਰਕ ਸਮਰੱਥਾ, ਇੰਟਰਨੈੱਟ ਆਫ਼ ਥਿੰਗਸ ਵਰਗੀਆਂ ਸਮਰੱਥਾਵਾਂ ਨੂੰ ਆਪਣੇ ਐਪ, ਮੰਚ ਜਾਂ ਉੱਦਮ ਹੱਲ 'ਚ ਜੋੜ ਸਕਦੇ ਹਨ। ਏਅਰਟੈੱਲ ਬਿਜ਼ਨੈੱਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼ਰਤ ਸਿਨਹਾ ਨੇ ਕਿਹਾ,''ਅਸੀਂ ਨੈੱਟਵਰਕ ਏਪੀਆਈ ਦੇ ਖੇਤਰ 'ਚ ਨੋਕੀਆ ਨਾਲ ਹੋਈ ਸਾਂਝੇਦਾਰੀ ਤੋਂ ਬੇਹੱਦ ਉਤਸ਼ਾਹਤ ਹਾਂ। ਇਹ ਸਹਿਯੋਗ ਆਟੋਮੇਸ਼ਨ ਨੂੰ ਉਤਸ਼ਾਹ ਦੇਵੇਗਾ ਅਤੇ ਸਾਡੀ ਨੈੱਟਵਰਕ ਸਮਰੱਥਾਵਾਂ ਦਾ ਉਪਯੋਗ ਕਰਦੇ ਹੋਏ ਸੁਰੱਖਿਅਤ ਅਤੇ ਨਵੀਨੀਕਰਨ ਡਿਜੀਟਲ ਸੇਵਾਵਾਂ ਦੇ ਨਿਰਮਾਣ ਲਈ ਪੂਰੇ ਤੰਤਰ ਨੂੰ ਮਜ਼ਬੂਤ ਬਣਾਏਗਾ।'' ਇਹ ਸਹਿਯੋਗ ਡਿਵੈਲਪਰ ਭਾਈਚਾਰੇ ਨੂੰ ਏਅਰਟੈੱਲ ਨੈੱਟਰਵਰਕ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), 5ਜੀ, ਐਜ਼ ਕੰਪਿਊਟਿੰਗ ਆਦਿ ਵਰਗੇ ਮਜ਼ਬੂਤ ਸਮਰੱਥਾਵਾਂ ਦਾ ਲਾਭ ਚੁੱਕ ਕੇ ਬਿਨਾਂ ਰੁਕਾਵਟ ਉੱਨਤ ਹੱਲ ਬਣਾਉਣ 'ਚ ਸਮਰੱਥ ਬਣਾਏਗਾ।
