ਘਰ ਬੈਠੇ ਖੁਦ ਬਣਾਓ ਆਪਣਾ QR ਕੋਡ, ਬਹੁਤ ਹੀ ਆਸਾਨ ਹੈ ਇਹ ਕੰਮ
Thursday, Sep 05, 2024 - 05:28 PM (IST)
ਗੈਜੇਟ ਡੈਸਕ- QR ਕੋਡ ਨੂੰ ਤਾਂ ਤੁਸੀਂ ਦੇਖਿਆ ਹੀ ਹੋਵੇਗਾ। ਜੇਕਰ ਤੁਸੀਂ ਨਹੀਂ ਦੇਖਿਆ ਤਾਂ ਨਾਂ ਤਾਂ ਜ਼ਰੂਰ ਸੁਣਿਆ ਹੋਵੇਗਾ। ਉਂਝ ਤੁਸੀਂ ਯੂ.ਪੀ.ਆਈ. ਦਾ ਇਸਤੇਮਾਲ ਕਰਦੇ ਹੋਵੋਗੇ ਤਾਂ ਯਕੀਨੀ ਤੌਰ 'ਤੇ QR ਕੋਡ ਬਾਰੇ ਜਾਣਦੇ ਹੋਵੋਗੇ। QR ਕੋਡ ਦੀ ਮਦਦ ਨਾਲ ਅੱਜ ਇੰਨੇ ਸਾਰੇ ਕੰਮ ਆਸਾਨ ਹੋ ਰਹੇ ਹਨ ਜਿਨ੍ਹਾਂ ਦੀ ਗਿਣਤੀ ਅਸੰਭਵ ਹੈ। ਅੱਜ ਅਸੀਂ ਇਸ ਰਿਪੋਰਟ 'ਚ ਤੁਹਾਨੂੰ ਦੱਸ ਜਾ ਰਹੇ ਹਾਂ ਕਿ QR ਕੋਡ ਕੰਮ ਕਿਵੇਂ ਕਰਦੇ ਹਨ ਅਤੇ ਤੁਸੀਂ ਆਪਣੇ ਲਈ QR ਕੋਡ ਕਿਵੇਂ ਬਣਾ ਸਕਦੇ ਹੋ।
ਕੀ ਹੈ QR CODE
QR ਕੋਡ ਦਾ ਪੂਰਾ ਨਾਂ ਕੁਇਕ ਰਿਸਪਾਂਸੇਬਲ ਕੋਡ ਹੈ। ਇਸ ਨੂੰ ਟ੍ਰੇਡ ਮਾਰਕ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਇਸ ਛੋਟੇ ਜਿਹੇ ਬਾਰ ਕੋਡ 'ਚ ਕਈ ਜਾਣਕਾਰੀਆਂ ਰਹਿੰਦੀਆਂ ਹਨ। ਇਸ ਨੂੰ ਮੋਬਾਇਲ ਅਤੇ ਕਿਊ ਆਰ ਕੋਡ ਸਕੈਨਰ ਰਾਹੀਂ ਪੜ੍ਹਿਆ ਜਾ ਸਕਦਾ ਹੈ। ਇਸ ਦਾ ਇਸਤੇਮਾਲ ਵੱਡੇ ਪੱਧਰ 'ਤੇ ਹੋ ਰਿਹਾ ਹੈ। ਤੁਸੀਂ ਵੀ ਚਾਹੋ ਤਾਂ ਆਪਣਾ ਕਿਊ ਆਰ ਕੋਡ ਬਣਾ ਸਕਦੇ ਹੋ ਅਤੇ ਉਸ ਨੂੰ ਆਪਣਾ ਪ੍ਰੋਡਕਟ ਜਾਂ ਆਪਣੇ ਵਿਜ਼ਿਟਿੰਗ ਕਾਰਡ ਜਾਂ ਟੀ-ਸ਼ਰਟ 'ਤੇ ਛਪਵਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਵੇਂ ਬਣਾਈਏ ਖੁਦ ਦਾ QR ਕੋਡ।
ਇੰਝ ਬਣਾਓ ਖੁਦ ਦਾ QR CODE
QR ਕੋਡ ਬਣਾਉਣਾ ਅੱਜ ਕੋਈ ਰਕੇਟ ਸਾਇੰਸ ਨਹੀਂ ਹੈ। ਅੱਜ ਹਜ਼ਾਰਾਂ ਅਜਿਹੀਆਂ ਵੈੱਬਸਾਈਟਾਂ ਅਤੇ ਐਪ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਇਕ ਕਲਿੱਕ 'ਚ QR CODE ਬਣਾ ਸਕਦੇ ਹੋ। ਤੁਸੀਂ QR CODE ਬਣਾਉਣ ਲਈ QR Code Generator, QRStuff ਜਾਂ GoQR ਵਰਗੀਆਂ ਵੈੱਬਸਾਈਟਾਂ ਦਾ ਇਸਤੇਮਾਲ ਕਰ ਸਕਦੇ ਹੋ।
QR ਕੋਡ ਬਣਾਉਣ ਦਾ ਤਰੀਕਾ
- ਤੁਹਾਨੂੰ QR ਕੋਡ ਲਈ ਕੰਟੈਂਟ ਦੀ ਚੋਣ ਕਰਨੀ ਹੋਵੇਗੀ। ਉਦਾਹਰਣ ਨਾਲ ਸਮਝੀਏ ਤਾਂ ਤੁਹਾਨੂੰ ਤੈਅ ਕਰਨਾ ਹੋਵੇਗਾ ਕਿ ਤੁਸੀਂ ਕਿਸ ਤੋਂ QR ਕੋਡ ਬਣਾਉਣਾ ਚਾਹੁੰਦੇ ਹੋ, ਜਿਵੇਂ- ਵੈੱਬਸਾਈਟ ਯੂ.ਆਰ.ਐੱਲ. ਟੈਕਸਟ, ਈਮੇਲ ਐਡਰੈੱਸ, ਫੋਨ ਨੰਬਰ, ਵਾਈ-ਫਾਈ ਨੈੱਟਵਰਕ ਜਾਣਕਾਰੀ ਆਦਿ।
- ਹੁਣ ਜੇਕਰ ਤੁਸੀਂ ਖੁਦ ਜਾਣਕਾਰੀ ਲਿਖ ਕੇ QR ਕੋਡ ਬਣਾਉਣਾ ਚਾਹੁੰਦੇ ਹੋ ਤਾਂ ਟੈਕਸ ਬਾਕਸ 'ਚ ਆਪਣੀ ਉਹ ਜਾਣਕਾਰੀ ਭਰੋ, ਜਿਸ ਨੂੰ ਤੁਸੀਂ QR ਕੋਡ ਰਾਹੀਂ ਦਿਖਾਉਣਾ ਚਾਹੁੰਦੇ ਹੋ ਯਾਨੀ QR ਕੋਡ 'ਚ ਪਾਉਣਾ ਚਾਹੁੰਦੇ ਹੋ।
- ਜ਼ਰੂਰੀ ਜਾਣਕਾਰੀ ਭਰਨ ਤੋਂ ਬਾਅਦ “Generate” ਜਾਂ "Create QR Code" ਬਟਨ 'ਤੇ ਕਲਿੱਕ ਕਰੋ। ਹੁਣ ਕਿਊ ਆਰ ਕੋਡ ਨੂੰ ਡਾਊਨਲੋਡ ਕਰੋ ਅਤੇ ਜਿਸ ਦੇ ਨਾਲ ਸ਼ੇਅਰ ਕਰਨਾ ਹੈ, ਉਸ ਦੇ ਨਾਲ ਸ਼ੇਅਰ ਕਰੋ। ਤੁਸੀਂ QR ਕੋਡ ਨੂੰ PNG, JPG, SVG ਆਦਿ ਫਾਰਮੇਟ 'ਚ ਡਾਊਨਲੋਡ ਕਰ ਸਕਦੇ ਹੋ।