ਆਨਰ ਲਿਆ ਰਹੀ 7 ਇੰਚ ਡਿਸਪਲੇਅ ਵਾਲਾ ਫੋਨ, ਦੁਗਣਾ ਹੋਵੇਗਾ ਗੇਮਿੰਗ ਦਾ ਮਜ਼ਾ

06/22/2020 4:10:37 PM

ਗੈਜੇਟ ਡੈਸਕ– ਆਨਰ ਦੇ ਪ੍ਰੈਜ਼ੀਡੈਂਟ ਝਾਓ ਮਿੰਗ ਨੇ ਇਹ ਪੁਸ਼ਟੀ ਕੀਤੀ ਹੈ ਕਿ ਕੰਪਨੀ ਜਲਦੀ ਹੀ 7 ਇੰਚ ਦੀ ਡਿਸਪਲੇਅ ਵਾਲਾ ਫੋਨ ਲਾਂਚ ਕਰੇਗੀ। 7 ਇੰਚ ਦੀ ਡਿਸਪਲੇਅ ਵਾਲਾ ਇਹ ਫੋਨ 5ਜੀ ਕੁਨੈਕਟੀਵਿਟੀ ਨਾਲ ਵੀ ਲੈਸ ਹੋਵੇਗਾ। ਕੰਪਨੀ ਮੁਤਾਬਕ, ਗਾਹਕਾਂ ਨੂੰ ਇਸ ਫੋਨ ਦਾ ਇੰਤਜ਼ਾਰ ਲੰਬੇ ਸਮੇਂ ਲਈ ਨਹੀਂ ਕਰਨਾ ਪਵੇਗਾ। ਕੰਪਨੀ ਇਸੇ ਸਾਲ ਇਹ ਫੋਨ ਲਾਂਚ ਕਰ ਦੇਵੇਗੀ। ਇਹ ਨਵਾਂ ਫੋਨ ਆਨਰ 10 ਐਕਸ ਸੀਰੀਜ਼ ਦਾ ਹਿੱਸਾ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ, ਕੰਪਨੀ ਇਸ ਨੂੰ ਆਨਰ 10 ਐਕਸ ਮੈਕਸ ਨਾਂ ਨਾਲ ਲਾਂਚ ਕਰ ਸਕਦੀ ਹੈ। 

ਹੋਰ ਬ੍ਰਾਂਡ ਵੀ ਲਿਆ ਰਹੇ 7 ਇੰਚ ਡਿਸਪਲੇਅ ਵਾਲਾ ਫੋਨ
ਆਨਰ ਤੋਂ ਇਲਾਵਾ ਕਈ ਹੋਰ ਸਮਾਰਟਫੋਨ ਬ੍ਰਾਂਡ ਹਨ ਜੋ 7 ਇੰਚ ਦੀ ਡਿਸਪਲੇਅ ਵਾਲਾ ਫੋਨ ਲਿਆਉਣ ਦੀ ਤਿਆਰੀ ਕਰ ਰਹੇ ਹਨ। ਸੈਮਸੰਗ ਜਲਦੀ ਹੀ ਗਲੈਕਸੀ ਐੱਮ41 ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਨੂੰ ਕੰਪਨੀ 6.67 ਇੰਚ ਦੀ ਫੁਲ-ਐੱਚ.ਡੀ. ਪਲੱਸ CSOT ਫਲੈਕਸੀਬਲ OLED ਡਿਸਪਲੇਅ ਨਾਲ ਲਾਂਚ ਕਰ ਸਕਦੀ ਹੈ।

ਮੀਡੀਆਟੈੱਕ ਦੇ 5ਜੀ ਚਿਪਸੈੱਟ ਦੀ ਵਰਤੋਂ
ਮਿੰਗ ਨੇ ਇਹ ਵੀ ਕਿਹਾ ਕਿ ਕੰਪਨੀ ਮੀਡੀਆਟੈੱਕ ਨਾਲ ਬਿਹਤਰ ਰਿਲੇਸ਼ਨਸ਼ਿਪ ’ਤੇ ਕੰਮ ਕਰ ਰਹੀ ਹੈ ਅਤੇ ਭਵਿੱਖ ’ਚ ਕੰਪਨੀ ਸਮਾਰਟਫੋਨ ’ਚ ਮੀਡੀਆਟੈੱਕ 5ਜੀ ਚਿਪਸੈੱਟ ਦੀ ਵਰਤੋਂ ਕਰੇਗੀ। ਇਹ ਫ਼ੈਸਲਾ ਕੰਪਨੀ ਨੇ ਉਦੋਂ ਲਿਆ ਹੈ ਜਦੋਂ ਆਨਰ ਦੀ ਮਲਕੀਅਤ ਵਾਲੀ ਕੰਪਨੀ ਹੁਵਾਵੇਈ ’ਤੇ ਯੂ.ਐੱਸ. ਨਾਲ ਵਪਾਰ ’ਤੇ ਲੱਗੇ ਬੈਨ ਨੂੰ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਬੈਨ ਤੋਂ ਬਾਅਦ ਹੁਵਾਵੇਈ ਲਈ ਚਿਪਸੈੱਟ ਦੀ ਵਰਤੋਂ ਕਾਫ਼ੀ ਸੀਮਿਤ ਹੋ ਗਈ ਹੈ। 


Rakesh

Content Editor

Related News