ਫਿੰਗਰਪ੍ਰਿੰਟ ਸੈਂਸਰ ਤੇ 13MP ਕੈਮਰੇ ਨਾਲ ਲਾਂਚ ਹੋਇਆ Honor 5X

Thursday, Jan 28, 2016 - 07:01 PM (IST)

ਫਿੰਗਰਪ੍ਰਿੰਟ ਸੈਂਸਰ ਤੇ 13MP ਕੈਮਰੇ ਨਾਲ ਲਾਂਚ ਹੋਇਆ Honor 5X

ਜਲੰਧਰ— ਚੀਨ ਦੀ ਸਮਾਰਟਫੋਨ ਨਿਰਮਤਾ ਕੰਪਨੀ Huawei ਬ੍ਰਾਂਡ ਆਨਰ ਨੇ ਅੱਜ ਭਾਰਤੀ ਬਾਜ਼ਾਰ ''ਚ ਨਵਾਂ ਸਮਾਰਟਫੋਨ 5X ਲਾਂਚ ਕੀਤਾ ਹੈ। ਭਾਰਤ ''ਚ ਇਹ ਫੋਨ ਆਨਲਾਈਨ ਸਟੋਰ ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ ''ਤੇ ਉਪਲੱਬਧ ਹੋਵੇਗਾ ਜਿਥੇ ਇਸ ਦੀ ਕੀਮਤ 12,999 ਰੁਪਏ ਹੈ। ਅੱਜ ਤੋਂ ਇਸ ਲਈ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। 
ਆਨਰ 5X ਨੂੰ ਮੈਟਲ ਡਿਜ਼ਾਈਨ ''ਚ ਪੇਸ਼ ਕੀਤਾ ਗਿਆ ਹੈ। ਫੋਨ ਦੀ ਮੋਟਾਈ ਸਿਰਫ 8.15mm ਹੈ। ਉਥੇ ਹੀ ਸਕਿਓਰਿਟੀ ਲਈ ਪਿਛਲੇ ਪੈਨਲ ''ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਲਾਕ ਕਰਨ ਲਈ ਤੁਸੀਂ ਫਿੰਗਰਪ੍ਰਿੰਟ ਦੀ ਵਰਤੋਂ ਕਰ ਸਕਦੇ ਹੋ। ਆਨਰ 5X ਦਾ ਮੁੱਖ ਕੈਮਰਾ 13MP ਦਾ ਹੈ। ਮੇਨ ਕੈਮਰਾ f/2.0 ਅਪਰਚਰ ਦੇ ਨਾਲ ਪੇਸ਼ ਕੀਤਾ ਗਿਆ ਹੈ ਜੋ ਵਾਈਡ ਐਂਗਲ ਫੋਟੋਗ੍ਰਾਫੀ ''ਚ ਸਮਰੱਥ ਹੈ। ਇਸ ਦੇ ਨਾਲ ਹੀ ਫੋਨ ''ਚ ਡਿਊਲ ਐਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਕੈਮਰੇ ''ਚ ਐਂਟੀ ਰਿਫਲੈਕਸ਼ਨ ਕੋਟਿੰਗ ਦੀ ਵਰਤੋਂ ਕੀਤੀ ਗਈ ਹੈ। ਇਹ ਘੱਟ ਰੋਸ਼ਨੀ ''ਚ ਵੀ ਬਿਹਤਰ ਤਸਵੀਰ ਲੈਣ ''ਚ ਸਮਰੱਥ ਹੈ। 5X ''ਚ ਫੋਟੋਗ੍ਰਾਫੀ ਲਈ 5MP ਦਾ ਵਾਈਡ ਐਂਗਲ ਸੈਕੇਂਡਰੀ ਕੈਮਰਾ ਦਿੱਤਾ ਗਿਆ ਹੈ। 
ਹੁਵਾਵੇ ਆਨਰ 5X ਨੂੰ ਐਂਡ੍ਰਾਇਡ ਆਪਰੇਟਿੰਗ ਸਿਸਟਮ 5.1 ਲਾਲੀਪਾਪ ''ਤੇ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੋਨ ਨੂੰ ਹੁਵਾਵੇ ਇਮੋਸ਼ਨ ਯੂ.ਆਈ 3.1 ਨਾਲ ਲੈਸ ਕੀਤਾ ਗਿਆ ਹੈ। ਕਨੈਕਟੀਵਿਟੀ ਦੇ ਤੌਰ ''ਤੇ ਵਾਈ-ਫਾਈ, 3ਜੀ, ਬਲੂਟੂਥ ਅਤੇ 4ਜੀ ਐਲ.ਟੀ.ਈ. ਸਪੋਰਟ ਹੈ। ਡਿਊਲ ਸਿਮ ਆਧਾਰਿਤ ਇਸ ਫੋਨ ''ਚ ਦੂਜੇ ਸਲਾਟ ''ਚ ਸਿਮ ਜਾਂ ਮਾਈਕ੍ਰੋ ਐੱਸ.ਡੀ. ਕਾਰਡ ''ਚੋਂ ਕਿਸੇ ਇਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਨਰ 5X ''ਚ 3ਜੀ.ਬੀ. ਰੈਮ ਮੈਮਰੀ ਹੈ ਅਤੇ ਮੈਮਰੀ 32ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਨ ''ਚ ਮੈਮਰੀ ਕਾਰਡ ਸਪੋਰਟ ਹੈ ਅਤੇ ਤੁਸੀਂ 128ਜੀ.ਬੀ. ਦੇ ਮਾਈਕ੍ਰੋ ਐੱਸ.ਡੀ. ਕਾਰਡ ਦੀ ਵਰਤੋਂ ਕਰ ਸਕਦੇ ਹੋ। ਪਾਵਰ ਬੈਕਅਪ ਲਈ ਇਸ ਵਿਚ 3,000m18 ਦੀ ਬੈਟਰੀ ਹੈ। 


Related News