ਇਸ ਸਾਲ ਤੀਜੀ ਵਾਰ ਮਹਿੰਗੀ ਹੋਈ Honda Shine, ਇੰਨੀ ਵਧੀ ਕੀਮਤ

Monday, Jul 12, 2021 - 03:55 PM (IST)

ਇਸ ਸਾਲ ਤੀਜੀ ਵਾਰ ਮਹਿੰਗੀ ਹੋਈ Honda Shine, ਇੰਨੀ ਵਧੀ ਕੀਮਤ

ਆਟੋ ਡੈਸਕ– ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਇਕ ਵਾਰ ਫਿਰ ਆਪਣੀ Honda Shine ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਆਪਣੀ ਇਸ ਲੋਕਪ੍ਰਸਿੱਧ ਬਾਈਕ ਦੀ ਕੀਮਤ ’ਚ 1,200 ਰੁਪਏ ਦਾ ਵਾਧਾ ਕੀਤਾ ਹੈ। ਹੋਂਡਾ ਸ਼ਾਈਨ ਦੇ ਡਰੱਮ ਬ੍ਰੇਕ ਵਾਲੇ ਮਾਡਲ ਦੀ ਕੀਮਤ 71,550 ਰੁਪਏ ਤੋਂ ਵਧ ਕੇ 72,787 ਰੁਪਏ ਹੋ ਗਈ ਹੈ। ਉਥੇ ਹੀ ਇ ਦੇ ਡਿਸਕ ਬ੍ਰੇਕ ਮਾਡਲ ਦੀ ਕੀਮਤ 76,346 ਰੁਪਏ ਤੋਂ ਵਧ ਕੇ 77,582 ਰੁਪਏ ਹੋ ਗਈ ਹੈ। ਇਹ ਸਾਰੀਆਂ ਕੀਮਤਾਂ ਦਿੱਲੀ ਐਕਸ-ਸ਼ੋਅਰੂਮ ਦੀਆਂ ਹਨ। 

ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਮਹੀਨੇ ਹੀ ਆਪਣੀ ਸ਼ਾਈਨ ਦੀਆਂ ਕੀਮਤਾਂ ਨੂੰ 1,072 ਰੁਪਏ ਵਧਾਇਆ ਸੀ। ਪਿਛਲੇ ਤਿੰਨ ਮਹੀਨਿਆਂ ’ਚ ਇਹ ਤੀਜਾ ਮੌਕਾ ਹੈ, ਜਦੋਂ ਕੰਪਨੀ ਨੇ ਆਪਣੀ ਹੋਂਡਾ ਸ਼ਾਈਨ ਦੀਆਂ ਕੀਮਤਾਂ ਵਧਾਈਆਂ ਹਨ। ਦੱਸ ਦੇਈਏ ਕਿ ਇਹ ਹੋਂਡਾ ਦੀ ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਹੈ। 

ਇਸ ਦੇ ਪਾਵਰ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ 125 ਸੀਸੀ ਦਾ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 7,500 ਆਰ.ਪੀ.ਐੱਮ. ’ਤੇ 10.72 ਬੀ.ਐੱਚ.ਪੀ. ਦੀ ਪਾਵਰ ਅਤੇ 6,000 ਆਰ.ਪੀ.ਐੱਮ. ’ਤੇ 10.9 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। 

ਇਸ ਵਿਚ 10.5 ਲੀਟਰ ਦੀ ਸਮਰੱਥਾ ਵਾਲਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਇਸ ਦੇ ਡਿਸਕ ਮਾਡਲ ਦਾ ਭਾਰ 115 ਕਿਲੋਗ੍ਰਾਮ ਅਤੇ ਡਰੱਮ ਬ੍ਰੇਕ ਵਾਲੇ ਮਾਡਲ ਦਾ ਭਾਰ 114 ਕਿਲੋਗ੍ਰਾਮ ਹੈ। 


author

Rakesh

Content Editor

Related News