ਹੋਂਡਾ ਨੇ ਪੇਸ਼ ਕੀਤਾ ਅਨੋਖਾ ਸਕੂਟਰ, ਅਪਾਹਜ ਲੋਕਾਂ ਲਈ ਕੀਤਾ ਗਿਆ ਡਿਜ਼ਾਈਨ
Tuesday, Oct 31, 2023 - 08:11 PM (IST)
ਆਟੋ ਡੈਸਕ- ਹੋਂਡਾ ਨੇ ਜਾਪਾਨ ਮੋਬਿਲਿਟੀ ਸ਼ੋਅ 'ਚ UNI-ONE ਕੰਸੈਪਟ ਨੂੰ ਪੇਸ਼ ਕੀਤਾ ਹੈ। ਇਹ ਇਕ ਸਕੂਟਰ ਹੈ, ਜਿਸਨੂੰ ਬਿਨਾਂ ਹੱਥ ਲਗਾਏ ਚਲਾਇਆ ਜਾ ਸਕਦਾ ਹੈ। ਕੰਪਨੀ ਨੇ ਇਸਨੂੰ ਖਾਸਤੌਰ 'ਤੇ ਅਪਾਹਜ ਲੋਕਾਂ ਲਈ ਡਿਜ਼ਾਈਨ ਕੀਤਾ ਹੈ। ਸਰੀਰ ਦਾ ਭਾਰ ਪੈਂਦੇ ਹੀ ਇਹ ਆਪਣੇ ਆਪ ਚੱਲਣ ਲਗਦਾ ਹੈ। ਜ਼ਰੂਰਤ ਦੇ ਹਿਸਾਬ ਨਾਲ ਇਸਦੀ ਉਚਾਈ ਬਦਲ ਸਕਦੀ ਹੈ।
ਹੋਂਡਾ UNI-ONE ਸਕੂਟਰ 'ਤੇ ਜਦੋਂ ਯੂਜ਼ਰ ਬੈਠਦਾ ਹੈ ਤਾਂ ਇਹ ਸਥਿਰਤਾ ਲਈ ਹੇਠਾਂ ਰਹਿੰਦਾ ਹੈ ਅਤੇ ਚੱਲਣ ਤੋਂ ਬਾਅਦ ਇਹ ਉੱਚਾ ਹੋ ਜਾਂਦਾ ਹੈ। ਇਸ ਨਾਲ ਯੂਜ਼ਰ ਵਾਹਨ 'ਤੇ ਬੈਠੇ ਰਹਿਣ ਦੌਰਾਨ ਸਾਹਮਣੇ ਖੜ੍ਹੇ ਵਿਅਕਤੀ ਦੀਆਂ ਅੱਖਾਂ ਦੇ ਲੈਵਲ ਤਕ ਪਹੁੰਚ ਜਾਂਦਾ ਹੈ। ਇਸ ਦੌਰਾਨ ਯੂਜ਼ਰ ਆਪਣੇ ਹੱਥਾਂ ਨਾਲ ਦੂਜੇ ਕੰਮ ਵੀ ਆਸਾਨੀ ਨਾਲ ਕਰ ਸਕਾਦ ਹੈ। ਇਸਨੂੰ ਪਲਟਣ ਤੋਂ ਰੋਕਣ ਲਈ 2 ਡਰਾਈਵ ਵ੍ਹੀਲ ਅਤੇ ਐਡਵਾਂਸ ਕੰਟਰੋਲ ਤਕਨੀਕ ਨਾਲ ਲੈਸ ਕੀਤਾ ਗਿਆ ਹੈ।