ਨਵੇਂ ਅਵਤਾਰ ''ਚ ਪੇਸ਼ ਹੋਈ ਹੌਂਡਾ ਦੀ ਇਹ ਸ਼ਾਨਦਾਰ ਬਾਈਕ

Tuesday, Aug 16, 2016 - 05:46 PM (IST)

ਨਵੇਂ ਅਵਤਾਰ ''ਚ ਪੇਸ਼ ਹੋਈ ਹੌਂਡਾ ਦੀ ਇਹ ਸ਼ਾਨਦਾਰ ਬਾਈਕ
ਜਲੰਧਰ- ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਆਪਣੀ ਡ੍ਰੀਮ ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਅੱਜ ਆਪਣੀ ਲੋਕਪ੍ਰਿਅ 110ਸੀਸੀ ਮੋਟਰਸਾਈਕਲ ਡ੍ਰੀਮ ਯੁਗਾ ਨੂੰ ਨਵੇਂ ਅਵਤਾਰ ''ਚ ਪੇਸ਼ ਕੀਤਾ ਹੈ ਜੋ ਬਿਨਾਂ ਕਿਸੇ ਵਾਧੂ ਖਰਚੇ ਦੇ ਉਪਲੱਬਧ ਹੈ। ਕੰਪਨੀ ਨੇ ਅੱਜ ਜਾਰੀ ਬਿਆਨ ''ਚ ਕਿਹਾ ਕਿ ਨਵੀਂ ਮੋਟਰਸਾਈਕਲ ''ਬਲੈਕ ਵਿਥ ਐਥਲੈਟਿਕ ਬਲੂ ਮੈਟਲਿਕ'' ਰੰਗ ''ਚ ਉਪਲੱਬਧ ਹੈ। 
110ਸੀਸੀ ਦੀ ਇਸ ਮੋਟਰਸਾਈਕਲ ''ਚ ਏਅਰ ਕੂਲਡ 4 ਸਟ੍ਰੋਕ ਇੰਜਣ ਦਿੱਤਾ ਗਿਆ ਹੈ ਜੋ 8.63 ਨਿਊਟਨ ਮੀਟਰ ਦਾ ਟਾਕਰ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਟਿਊਬਲੈੱਸ ਟਾਇਰ, ਏਅਰ ਫਿਲਟਰ, ਰੱਖ-ਰਖਾਅ ਰਹਿਤ ਬੈਟਰੀ ਵਰਗੇ ਫੀਚਰ ਵੀ ਹਨ। ਕੰਪਨੀ ਦੇ ਸੀਨੀਅਰ ਉਪ ਪ੍ਰਧਾਨ (ਵਿਕਰੀ ਅਤੇ ਸਪਲਾਈ) ਯਾਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ਯੂਜ਼ਰਸ ਆਧੁਨਿਕ ਸਟਾਈਲ ਅਤੇ ਪ੍ਰਦਰਸ਼ਨ ਦੇ ਸੰਦਰਭ ''ਚ ਜ਼ਿਆਦਾ ਵਿਕਲਪ ਚਾਹੁੰਦੇ ਹਨ। ਡ੍ਰੀਮ ਯੁਗਾ ਹੌਂਡਾ ਦੀ ਡ੍ਰੀਮ ਸ਼੍ਰੇਣੀ ਦੀਆਂ ਮੋਟਰਸਾਈਕਲਾਂ ''ਚ ਪ੍ਰਮੁੱਖ ਹੈ ਜਿਸ ਦੀ ਭਰੋਸੇਯੋਗਤਾ, ਆਸਾਨ ਰੱਖ-ਰਖਾਅ ਅਤੇ ਇੰਧਣ ਦੀ ਘੱਟ ਖਪਤ ਨਾਲ ਸਾਬਿਤ ਹੁੰਦੀ ਹੈ।

Related News