11.49 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ''ਤੇ ਲਾਂਚ ਹੋਈ ਹੋਂਡਾ ਸਿਟੀ ਫੇਸਲਿਫਟ
Friday, Mar 03, 2023 - 03:33 PM (IST)
ਆਟੋ ਡੈਸਕ- ਹੋਂਡਾ ਨੇ ਦੇਸ਼ 'ਚ ਸਿਟੀ ਫੇਸਲਿਫਟ ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 11.49 ਲੱਖ ਰੁਪਏ ਤੋਂ ਲੈ ਕੇ 20.39 ਲੱਖ ਰੁਪਏ ਤਕ ਜਾਂਦੀ ਹੈ। ਕੰਪਨੀ ਨੇ ਸਿਟੀ ਫੇਸਲਿਫਟ 'ਚ ਹਲਕੇ ਕਾਸਮੈਟਿਕ ਬਦਲਾਅ ਕੀਤੇ ਹਨ। ਆਓ ਜਾਣਦੇ ਹਾਂ ਕੀ ਕੁਝ ਨਵਾਂ ਦਿੱਤਾ ਗਿਆ ਹੈ ਨਵੀਂ ਸਿਟੀ ਫੇਸਲਿਫਟ 'ਚ-
ਨਵੀਂ ਹੋਂਡਾ ਸਿਟੀ ਫੇਸਲਿਫਟ 'ਚ ਮਾਮੂਲੀ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸਦੇ ਫਰੰਟ 'ਚ ਸਲਿਮਰ ਕਰੋਮ ਬਾਰ, ਅਪਡੇਟਿਡ ਗਰਿੱਲ ਡਿਜ਼ਾਈਨ ਅਤੇ ਟਾਪ ਵੇਰੀਐਂਟ 'ਤੇ ਹਨੀਕਾਂਬ ਪੈਟਰਨ ਅਤੇ ਹੇਠਲੇ ਹੇਠਲੇ ਵੇਰੀਐਂਟ 'ਤੇ ਵਰਟਿਕਲ ਸਲੈਟਸ ਦੀ ਸੁਵਿਧਾ ਦਿੱਤੀ ਗਈ ਹੈ। ਉਥੇ ਹੀ ਇਸਦੇ ਰੀਅਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨਵਾਂ ਓਬਸੀਡੀਅਨ ਬਲਿਊ ਪਰਲ ਪੇਂਟ ਸ਼ੇਡ ਆਪਸ਼ਨ ਵੀ ਦਿੱਤਾ ਹੈ।
ਇਸ ਫੇਸਲਿਫਟ ਦੇ ਨਾਲ ਹੋਂਡਾ ਨੇ ਸਿਟੀ ਰੇਂਜ 'ਚ ਨਵਾਂ ਐਂਟਰੀ ਲੈਵਲ ਵੇਰੀਐਂਟ ਜੋੜਿਆ ਹੈ। ਇਸ ਵਿਚ ਨਵੇਂ ਐੱਸ.ਵੀ. ਟ੍ਰਿਮ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਸਿਰਫ ਮੈਨੁਅਲ ਟ੍ਰਾਂਸਮਿਸ਼ਨ ਦੇ ਨਾਲ ਆਉਂਦਾ ਹੈ। ਪੈਟਰੋਲ ਦੀ ਆੜ 'ਚ ਸਿਟੀ ਫੇਸਲਿਫਟ ਹੁਣ ਕੁੱਲ ਚਾਰ ਟ੍ਰਿਮਸ- SV, V, VX ਅਤੇ ZX 'ਚ ਉਪਲੱਬਧ ਹੈ। SV ਟ੍ਰਿਮ ਨੂੰ ਛੱਡ ਕੇ ਬਾਕੀ 'ਚ ਸੀ.ਵੀ.ਟੀ. ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ। ਹੋਂਡਾ ਨੇ ਸਿਟੀ ਹਾਈਬ੍ਰਿਡ 'ਤੇ ਨਵਾਂ ਐਂਟਰੀ-ਲੈਵਲ ਵੀ ਟ੍ਰਿਮ ਵੀ ਪੇਸ਼ ਕੀਤਾ ਹੈ, ਜੋ ਪਹਿਲਾਂ ਸਿਰਫ ਟਾਪ-ਸਪੇਕ ਜ਼ੈੱਡ ਐਕਸ ਟ੍ਰਿਮ 'ਚ ਉਪਲੱਬਧ ਸੀ।
ਫੀਚਰ ਅਪਡੇਟ ਦੀ ਗੱਲ ਕਰੀਏ ਤਾਂ ਸਿਟੀ ਫੇਸਲਿਫਟ 'ਚ ਅਡਾਪਟਿਵ ਕਰੂਜ਼ ਕੰਟਰੋਲ, ਲੈਨ ਕੀਪ ਅਸਿਸਟ ਅਤੇ ਪੈਟਰੋਲ ਵੇਰੀਐਂਟ 'ਤੇ ਵੀ ਐਮਰਜੈਂਸੀ ਬ੍ਰੇਕਿੰਗ ਵਰਗੀਆਂ ADAS ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਜੋ ਪਹਿਲਾਂ ਸਿਟੀ ਹਾਈਬ੍ਰਿਡ 'ਤੇ ਮੌਜੂਦ ਸਨ। ਖਾਸ ਗੱਲ ਇਹ ਹੈ ਕਿ ਹੋਂਡਾ ਪੈਟਰੋਲ ਸਿਟੀ ਦੇ ਮੈਨੁਅਲ ਵੇਰੀਐਂਟ 'ਤੇ ਵੀ ADAS ਆਪਸ਼ਨ ਦਿੱਤਾ ਜਾ ਰਿਹਾ ਹੈ। ਮਿਡ ਸਾਈਜ਼ ਸੇਡਾਨ ਦੇ ਟਾਪ ਵੇਰੀਐਂਟ 'ਚ 6 ਏਅਰਬੈਗ, ਟਾਇਰ-ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਰੇਨ-ਸੈਂਸਿੰਗ ਵਾਈਪਰ, ਐਂਬੀਅੰਟ ਲਾਈਟਿੰਗ, ਵਾਇਰਲੈੱਸ ਚਾਰਜਰ ਅਤੇ ਵਾਇਰਲੈੱਸ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਵਰਗੀਆਂ ਸੁਵਿਧਾਵਾਂ ਮਿਲਦੀਆਂ ਹਨ।
ਸਿਟੀ ਫੇਸਲਿਫਟ 'ਚ 121hp, 1.5-ਲੀਟਰ ਮੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਪੇਸ਼ ਕੀਤਾ ਗਿਆ ਹੈ, ਜਿਸਨੂੰ 6-ਸਪੀਡ ਮੈਨੁਅਲ ਜਾਂ ਸੀ.ਵੀ.ਟੀ. ਗਿਅਰਬਾਕਸ ਨਾਲ ਜੋੜਿਆ ਗਿਆ ਹੈ।