ਹੋਂਡਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਕੀਮਤ

10/15/2020 2:04:34 PM

ਆਟੋ ਡੈਸਕ– ਕੰਪੈਕਟ ਸੇਡਾਨ ਸੈਗਮੈਂਟ ’ਚ ਹੋਂਡਾ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਅਮੇਜ਼ ਹੁਣ ਹੋਰ ਜ਼ਿਆਦਾ ਸਟਾਈਲਿਸ਼ ਅਤੇ ਪਾਵਰਫੁਲ ਅਵਤਾਰ ’ਚ ਲਾਂਚ ਹੋਈ ਹੈ। ਤਿਉਹਾਰੀ ਸੀਜ਼ਨ ’ਚ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਹੋਂਡਾ ਨੇ ਅਮੇਜ਼ ਦਾ ਸਪੈਸ਼ਲ ਐਡੀਸ਼ਨ 2020 ਲਾਂਚ ਕੀਤਾ ਹੈ ਜਿਸ ਦੀ ਕੀਮਤ 7 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਐੱਸ ਗ੍ਰੇਡ ’ਤੇ ਬੇਸਡ ਨਵੀਂ ਹੋਂਡਾ ਅਮੇਜ਼ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣਾਂ ਨਾਲ ਮੈਨੁਅਲ ਅਤੇ CVT ਗਿਅਰਬਾਕਸ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। ਜਿਥੇ ਪੈਟਰੋਲ ਇੰਜਣ ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੇ ਮੈਨੁਅਲ ਮਾਡਲ ਨੂੰ 7 ਲੱਖ ਰੁਪਏ ’ਚ ਲਾਂਚ ਕੀਤਾ ਗਿਆ ਹੈ ਉਥੇ ਹੀ ਪੈਟਰੋਲ CVT ਮਾਡਲ ਨੂੰ 7.9 ਲੱਖ ਰੁਪਏ ’ਚ ਲਾਂਚ ਕੀਤਾ ਗਿਆ ਹੈ। 

PunjabKesari

ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੇ ਡੀਜ਼ਲ ਇੰਜਣ ਮੈਨੁਅਲ ਮਾਡਲ ਨੂੰ 8.3 ਲੱਖ ਅਤੇ ਸੀ.ਵੀ.ਟੀ. ਆਟੋਮੈਟਿਕ ਮਾਡਲ ਨੂੰ 9.10 ਲੱਖ ਰੁਪਏ ’ਚ ਲਾਂਚ ਕੀਤਾ ਗਿਆ ਹੈ। ਨਵੀਂ ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੀਆਂ ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਦਿੱਲੀ ਦੀਆਂ ਹਨ।

PunjabKesari

ਬਿਹਤਰ ਲੁੱਕ ਅਤੇ ਅਪਡੇਟਿਡ ਟੱਚਸਕਰੀਨ
2020 ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੀ ਲੁੱਕ ਕਾਫੀ ਸਟਾਈਲਿਸ਼ ਹੈ ਅਤੇ ਇਸ ਵਿਚ ਨਵੇਂ ਗ੍ਰਾਫਿਕਸ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦੇ ਰੀਅਰ ’ਚ ਸਪੈਸ਼ਲ ਐਡੀਸ਼ਨ ਦਾ ਬੈਜ਼ ਵੀ ਹੈ। ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਸੇਡਾਨ ਕਾਰ ਦੇ ਸੀਟ ਕਵਰ ’ਚ ਵੀ ਕਾਫੀ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵਿਚ ਸਲਾਈਡਿੰਗ ਆਰਮਰੈਸਟ ਵੀ ਹੈ। ਇਸ ਕਾਰ ’ਚ ਅਪਡੇਟਿਡ Digipad 2.0, 17.7  ਸੈਂਟੀਮੀਟਰ ਟੱਚਸਕਰੀਨ ਵੀ ਹੈ ਜੋ ਕਿ ਐਡਵਾਂਸ ਡਿਸਪਲੇਅ ਆਡੀਓ ਸਿਸਟਮ ਨਾਲ ਲੈਸ ਹੈ। ਇਨ੍ਹਾਂ ਫੀਚਰਜ਼ ਕਾਰਨ ਇੰਟੀਰੀਅਰ ਬਿਹਤਰ ਵਿਖਾਈ ਦਿੰਦਾ ਹੈ। 

PunjabKesari

ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੀਆਂ ਖ਼ਾਸ ਗੱਲਾਂ
ਹੋਂਡਾ ਅਮੇਜ਼ ਸਪੈਸ਼ਲ ਐਡੀਸ਼ਨ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਦਾ 1,199 ਸੀਸੀ, ਸਿੰਗਲ ਸਿੰਲਡਰ i-VTEC ਪੈਟਰੋਲ ਇੰਜਣ 90 ਬੀ.ਐੱਚ.ਪੀ. ਦੀ ਪਾਵਰ ਅਤੇ 110 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਇਸ ਦਾ ਡੀਜ਼ਲ ਮਾਡਲ ਬੀ.ਐੱਸ.-6 ਅਨੁਕੂਲ 1.5 ਲੀਟਰ 4 ਸਿਲੰਡਰ ਟਰਬੋ ਇੰਜਣ 99 ਐੱਚ.ਪੀ. ਦੀ ਪਾਵਰ ਅਤੇ 200 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਹੋਂਡਾ ਦਾ ਦਾਅਵਾ ਹੈ ਕਿ ਅਮੇਜ਼ ਸਪੈਸ਼ਲ ਐਡੀਸ਼ਨ 18.6 ਕਿਲੋਮਟੀਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗਾ। 


Rakesh

Content Editor

Related News