ਹੋਂਡਾ ਨੇ ਲਾਂਚ ਕੀਤੀ Amaze, ਜਾਣੋ ਕੀਮਤ ਤੇ ਖੂਬੀਆਂ

06/18/2019 10:54:14 AM

ਆਟੋ ਡੈਸਕ– ਹੋਂਡਾ ਦੀ ਨਵੀਂ ਅਮੇਜ਼ ਨੇ ਇਕ ਲੱਖ ਯੂਨਿਟ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ, ਜਿਸ ਨੂੰ ਸੈਲੀਬ੍ਰੇਟ ਕਰਨ ਲਈ ਕੰਪਨੀ ਨੇ ਇਸ ਦਾ ਸਪੈਸ਼ਲ ਐਡੀਸ਼ਨ ਲਾਂਚ ਕੀਤਾ ਹੈ। ਹੋਂਡਾ ਅਮੇਜ਼ ਏਸ ਐਡੀਸ਼ਨ ਨਾਮ ਨਾਲ ਲਾਂਚ ਕੀਤੀ ਗਈ ਨਵੀਂ ਕਾਰ ਦੀ ਕੀਮਤ 7.89 ਲੱਖ ਰੁਪਏ ਤੋਂ 9.72 ਲੱਖ ਰੁਪਏ ਦੇ ਵਿਚਕਾਰ ਹੈ। ਸਪੈਸ਼ਲ ਐਡੀਸ਼ਨ ਹੋਂਡਾ ਅਮੇਜ਼, ਕਾਰ ਦੇ ਟਾਪ ਮਾਡਲ VX ’ਤੇ ਆਧਾਰਤ ਹੈ ਅਤੇ ਪੈਟਰੋਲ ਤੇ ਡੀਜ਼ਲ, ਦੋਵਾਂ ਇੰਜਣ ਆਪਸ਼ਨ ’ਚ ਬਾਜ਼ਾਰ ’ਚ ਉਤਾਰੀ ਗਈ ਹੈ। 

ਹੋਂਡਾ ਕਾਰਸ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਡਾਇਰੈਕਟਰ (ਮਾਰਕੀਟਿੰਗ ਅਤੇ ਸੇਲਸ) ਰਾਜੇਸ਼ ਗੋਇਲ ਨੇ ਕਿਹਾ ਕਿ ਨਵੀਂ ਜਨਰੇਸ਼ਨ ਅਮੇਜ਼ ਕੰਪਨੀ ਲਈ ਗੇਮ ਚੇਂਜਰ ਰਹੀ। 13 ਮਹੀਨਿਆਂ ਦੇ ਅੰਦਰ ਹੀ ਇਸ ਦੀਆਂ ਇਕ ਲੱਖ ਯੂਨਿਟਸ ਤੋਂ ਜ਼ਿਆਦਾ ਵਿਕਰੀ ਹੋਈ। ਸਾਲ 2013 ’ਚ ਲਾਂਚ ਹੋਈ ਪਿਛਲੀ ਜਨਰੇਸ਼ਨ ਅਮੇਜ਼ ਦੇ ਮੁਕਾਬਲੇ ਨਵੀਂ ਅਮੇਜ਼ ਦੀ ਵਿਕਰੀ 20 ਫੀਸਦੀ ਜ਼ਿਆਦਾ ਰਹੀ। ਇਸ ਸਫਲਤਾ ਨੂੰ ਸੈਲੀਬ੍ਰੇਟ ਕਰਨ ਲਈ ਅਸੀਂ ਅਮੇਜ਼ ਦੇ ਸਪੈਸ਼ਲ ਐਡੀਸ਼ਨ (ਏਸ ਐਡੀਸ਼ਨ) ਨੂੰ ਸਪੋਰਟੀ ਅਤੇ ਪ੍ਰੀਮੀਅਮ ਲੁੱਕ ’ਚ ਲੈ ਕੇ ਆਏ ਹਾਂ। ਦੱਸ ਦੇਈਏ ਕਿ ਨਵੀਂ ਅਮੇਜ਼ ਮਈ 2018 ’ਚ ਲਾਂਚ ਕੀਤੀ ਗਈ ਸੀ। 

PunjabKesari

ਹੋਂਡਾ ਅਮੇਜ਼ ਐੱਸ ਐਡੀਸ਼ਨ ’ਚ ਕੁਝ ਖਾਸ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ ਸਟਾਈਲਿਸ਼ ਬਲੈਕ ਅਲੌਏ ਵ੍ਹੀਲਜ਼, ਸਪੋਰਟੀ ਬਲੈਕ ਸਪਾਈਲਰ, ਏਸ ਐਡੀਸ਼ਨ ਦੀ ਬ੍ਰਾਂਡਿੰਗ ਦੇ ਨਾਲ ਸੀਟ ਕਵਰ, ਫਰੰਟ ਰੂਮ ਲੈਂਪਸ, ਬਲੈਕ ਡੋਰ ਵਾਈਜਰ, ਡੋਰ ਐੱਜ ਗਾਰਨਿਸ਼ ਅਤੇ ਪਿਛਲੇ ਪਾਸੇ ਏਸ ਐਡੀਸ਼ਨ ਦਾ ਬੈਜ ਦਿੱਤਾ ਗਿਆ ਹੈ। ਨਵੀਂ ਕਾਰ ਤਿੰਨ ਰੰਗਾਂ- ਰੈੱਡ, ਸਿਲਵਰ ਅਤੇ ਵਾਈਟ ’ਚ ਉਪਲੱਬਧ ਹੈ। 

PunjabKesari

ਪਾਵਰ
ਹੋਂਡਾ ਅਮੇਜ਼ ’ਚ 90ps ਪਾਵਰ ਵਾਲਾ 1.2-ਲੀਟਰ ਦਾ ਪੈਟਰੋਲ ਇੰਜਣ ਅਤੇ 100ps ਪਾਵਰ ਵਾਲਾ 1.5-ਲੀਟਰ ਡੀਜ਼ਲ ਇੰਜਣ ਹੈ। ਦੋਵੇਂ ਇੰਜਣ ਦੇ ਨਾਲ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਉਪਲੱਬਧ ਹੈ। ਪੈਟਰੋਲ ਇੰਜਣ ਦੀ ਮਾਈਲੇਜ 19.5 ਕਿਲੋਮੀਟਰ ਪ੍ਰਤੀ ਲੀਟਰ ਅਤੇ ਡੀਜ਼ਲ ਇੰਜਣ ਦੀ ਮਾਈਲੇਜ 27.4 ਕਿਲੋਮੀਟਰ ਪ੍ਰਤੀ ਲੀਟਰ ਹੈ। 


Related News