ਜਾਣੋ ਕਿਉਂ ਅੱਗ ਫੜਦੇ ਸਨ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ

Tuesday, Jan 03, 2017 - 09:48 AM (IST)

ਜਾਣੋ ਕਿਉਂ ਅੱਗ ਫੜਦੇ ਸਨ ਸੈਮਸੰਗ ਗਲੈਕਸੀ ਨੋਟ 7 ਸਮਾਰਟਫੋਨ
ਜਲੰਧਰ- ਸੈਮਸੰਗ ਗਲੈਕਸੀ ਨੋਟ 7 ਦੇ ਲਾਂਚ ਹੋਣ ਤੋਂ ਬਾਅਦ ਸੈਮਸੰਗ ਨੇ ਪ੍ਰਿਆਰਡਰ ਬੂਕਿੰਗ ਦੇ ਸਾਰੇ ਰਿਕਾਰਡ ਤੋੜ ਦਿੱਤੇ ਗਏ ਸਨ ਅਤੇ ਕੰਪਨੀ ਆਪਣੇ ਪ੍ਰਾਫਿਟ ਦੇ ਸਭ ਤੋਂ ਉੱਚੇ ਪੱਧਰ ''ਤੇ ਪਹੁੰਚ ਗਈ ਸੀ ਪਰ ਇਹ ਸਭ ਕੁਝ ਦਿਨਾਂ ਲਈ ਹੀ ਸੀ। ਹੌਲੀ-ਹੌਲੀ ਗਲੈਕਸੀ ਨੋਟ 7 ''ਚ ਇਕ ਭਾਰੀ ਸਮੱਸਿਆ ਆਉਣ ਲੱਗੀ। ਫੋਨ ਦੀ ਬੈਟਰੀ ਓਵਰ ਹਿੱਟ ਹੋ ਜਾਣ ਨਾਲ ਫੋਨ ਦੇ ਫਟਣ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ। ਜਿੰਨ੍ਹਾਂ ਨੂੰ ਤੁਸੀਂ ਅੱਜ-ਕੱਲ ਹਰ ਜਗ੍ਹਾ ਸੋਸ਼ਲ ਮੀਡੀਆ ''ਤੇ ਦੇਖ ਸਕਦੇ ਹੋ।
ਇਸ ਕਾਰਨ ਹੋ ਰਹੇ ਹਨ ਫੋਨ ''ਚ ਧਮਾਕੇ-

ਗਲੈਕਸੀ ਨੋਟ 7 ਦੇ ਹੱਦ ਤੋਂ ਜ਼ਿਆਦਾ ਗਰਮ ਹੋ ਜਾਣ ਤੋਂ ਬਾਅਦ ਹੋਣ ਵਾਲੇ ਧਮਾਕਿਆਂ ਦੇ ਪਿੱਛੇ ਕੋਰੀਆਈ ਏਜੰਸੀ ਫੋਰ ਟੈਕਨਾਲੋਜੀ ਐਂਡ ਸਟੈਂਡਰਡ ਨੇ ਆਪਣੀ ਰਿਪੋਰਟ ''ਚ ਲਿਖਿਆ ਹੈ ਕਿ ਫੋਨ ਦੀ ਬੈਟਰੀ ਸੈਲਜ਼ ਦੇ ਨਿਰਮਾਣ ਦੇ ਸਮੇਂ ਹੋਈ ਗਲਤੀ ਦੇ ਕਾਰਨ ਅਜਿਹਾ ਹੋ ਰਿਹਾ ਹੈ। ਅਸਲ ''ਚ ਸੇਲਜ਼ ''ਚ ਐਨੋਡ ''ਚ ਨਜ਼ਦੀਕੀ ਹੋਣ ਦੇ ਕਾਰਨ ਬੈਟਰੀ ਸੇਲ ਗਰਮ ਹੋ ਜਾਂਦੇ ਹਨ ਅਤੇ ਬੈਟਰੀ ਫਟ ਜਾਂਦੀ ਹੈ। ਕੰਪਨੀ ਨੇ ਇਸ ਲਈ ਸਾਰੇ ਨੋਟ 7 ਸਮਾਰਟਫੋਨ ਵਾਪਸ ਮੰਗਵਾ ਲਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕੰਪਨੀ ਗਲੈਕਸੀ ਨੋਟ 7 ''ਚ ਨਵੀ ਬੈਟਰੀ ਯੂਜ਼ ਕਰੇਗੀ। 


Related News