Havells ਨੇ ਭਾਰਤ ’ਚ ਲਾਂਚ ਕੀਤਾ ਸਮਾਰਟ ‘ਪੱਖਾਂ’, ਬੋਲ ਕੇ ਕਰ ਸਕੋਗੇ ਚਾਲੂ ਤੇ ਬੰਦ

02/21/2020 3:14:50 PM

ਗੈਜੇਟ ਡੈਸਕ– ਹੈਵੇਲਸ ਇੰਡੀਆ ਨੇ ਸਮਾਰਟ ਹੋਮ ਪ੍ਰੋਡਕਟ ਦੀ ਸੀਰੀਜ਼ ’ਚ ਆਪਣਾ ਨਵਾਂ ਸਮਾਰਟ ਸੀਲਿੰਗ ਫੈਨ ਪੇਸ਼ ਕੀਤਾ ਹੈ। ਹੈਵੇਲਸ ਦੇ ਇਸ ਸਮਾਰਟ ਪੱਖੇ ਦਾ ਨਾਂ Carnesia-I ਹੈ ਜੋ ਕਿ ਕਈ ਤਰ੍ਹਾਂ ਦੇ ਸਮਾਰਟ ਮੋਡ ਨਾਲ ਲੈਸ ਹੈ। ਹੈਵੇਲਸ ਦੇ ਇਸ ਸਮਾਰਟ ਪੱਖੇ ਦੀ ਕੀਮਤ 4,500 ਰੁਪਏ ਰੱਖੀ ਗਈ ਹੈ। ਇਸ ਸਮਾਰਟ ਪੱਖੇ ’ਚ ਐਮਾਜ਼ੋਨ ਅਲੈਕਸਾ ਅਤੇ ਗੂਗਲ ਹੋਮ ਦੀ ਸੁਪੋਰਟ ਦਿੱਤੀ ਗਈ ਹੈ। ਅਜਿਹੇ ’ਚ ਤੁਸੀਂ ਬੋਲ ਕੇ ਵੀ ਇਸ ਨੂੰ ਕੰਟਰੋਲ ਕਰ ਸਕਦੇ ਹੋ। ਇਸ ਫੈਲ ’ਚ ਕਈ ਤਰ੍ਹਾਂ ਦੇ ਮੋਡਸ ਦਿੱਤੇ ਗਏ ਹਨ ਜਿਨ੍ਹਾਂ ’ਚ ਤਾਪਮਾਨ ਅਤੇ ਨਮੀ ਵਰਗੇ ਮੋਡਸ ਸ਼ਾਮਲ ਹਨ। ਮੌਸਮ ਦੇ ਹਿਸਾਬ ਨਾਲ ਪੱਖੇ ਦੀ ਸਪੀਡ ਆਪਣੇ ਆਪ ਬਦਲ ਜਾਂਦੀ ਹੈ। 

ਪੱਖੇ ’ਚ ਸਲੀਪ ਅਤੇ ਬ੍ਰੀਜ਼ ਮੋਡ ਵੀ ਹੈ। ਇਸ ਵਿਚ ਸਪੀਡ ਲਈ 5 ਲੈਵਲ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਸ ਪੱਖੇ ’ਚ ਤੁਸੀਂ ਟਾਈਮਰ ਵੀ ਲਗਾ ਸਕਦੇ ਹੋ। ਇਸ ਤੋਂ ਬਾਅਦ ਤੈਅ ਸਮੇਂ ’ਤੇ ਪੱਖਾਂ ਬੰਦ ਹੋ ਜਾਵੇਗਾ ਅਤੇ ਤੈਅ ਸਮੇਂ ’ਤੇ ਹੀ ਚਾਲੂ ਹੋ ਜਾਵੇਗਾ। 


Related News