Harley Davidson ਨੇ ਬੰਦ ਕੀਤਾ ਆਪਣੀ ਇਲੈਕਟ੍ਰਿਕ ਬਾਈਕ ਦਾ ਪ੍ਰੋਡਕਸ਼ਨ, ਜਾਣੋ ਕਾਰਨ

10/16/2019 11:58:33 AM

ਆਟੋ ਡੈਸਕ– ਹਾਰਲੇ ਡੇਵਿਡਸਨ ਨੇ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ LiveWire ਦਾ ਪ੍ਰੋਡਕਸ਼ਨ ਅਤੇ ਸ਼ਿਪਿੰਗ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ‘ਦਿ ਵਾਲ ਸਟਰੀਟ ਜਨਰਲ’ ਦੀ ਰਿਪੋਰਟ ਮੁਤਾਬਕ, ਬਾਈਕ ਦੇ ਚਾਰਜਿੰਗ ਇਕਵਿਪਮੈਂਟ ’ਚ ਸਮੱਸਿਆ ਕਾਰਨ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਦੱਸਿਆ ਕਿ LiveWire  ਬਾਈਕਸ ਹੁਣ ਵੀ ਰਾਈਡ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਕੰਪਨੀ ਨੇ ਗਾਹਕਾਂ ਨੂੰ ਇਲੈਕਟ੍ਰਿਕ ਮੋਟਰਸਾਈਕਲ ਨੂੰ ਡੀਲਰਸ਼ਿਪ ’ਚ ਹੀ ਚਾਰਜ ਕਰਾਉਣ ਲਈ ਕਿਹਾ ਹੈ। 

ਲੋਅਰ-ਵੋਲਟੇਜ ਆਊਟਲੇਟਸ ’ਚ ਚਾਰਜ ਕਰਨ ’ਤੇ ਆ ਸਕਦੀ ਹੈ ਸਮੱਸਿਆ
ਹਾਰਲੇ ਡੇਵਿਡਸਨ ਨੇ ਕਿਹਾ ਹੈ ਕਿ ਇਲੈਕਟ੍ਰਿਕ ਬਾਈਕ LiveWire ਨੂੰ ਘਰਾਂ ਦੇ ਲੋਅਰ-ਵੋਲਟੇਜ ਆਊਟਲੇਟਸ ’ਚ ਚਾਰਜਿੰਗ ਲਈ ਲਗਾਉਣ ’ਤੇ ਸਮੱਸਿਆ ਆ ਸਕਦੀ ਹੈ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ ਇਕ ਫਾਈਨਲ ਕੁਆਲਿਟੀ ਚੈੱਕ ਦੌਰਾਨ ਸਾਨੂੰ ਨਾ-ਸਟੈਂਡਰਡ ਕੰਡੀਸ਼ਨ ਦਾ ਪਤਾ ਲੱਗਾ ਹੈ, ਜਿਸ ਤੋਂ ਬਾਅਦ ਅਸੀਂ ਪ੍ਰੋਡਕਸ਼ਨ ਅਤੇ ਡਲੀਵਰੀਜ਼ ਬੰਦ ਕਰ ਦਿੱਤੀ ਹੈ ਅਤੇ ਅਡੀਸ਼ਨਲ ਟੈਸਟਿੰਗ ਸ਼ੁਰੂ ਕੀਤੀ ਹੈ। ਕੰਪਨੀ ਨੇ ਸਤੰਬਰ ’ਚ LiveWire ਮੋਟਰਸਾਈਕਲ ਦੀ ਸ਼ਿਪਿੰਗ ਸ਼ੁਰੂ ਕੀਤੀ ਸੀ। ਹਾਲਾਂਕਿ, ਕੰਪਨੀ ਅਜੇ ਇਹ ਨਹੀਂ ਦੱਸਿਆ ਕਿ ਇਸ ਬਾਈਕ ਦਾ ਪ੍ਰੋਡਕਸ਼ਨ ਦੁਬਾਰਾ ਕਦੋਂ ਸ਼ੁਰੂ ਹੋਵੇਗਾ। 

ਕਰੀਬ 22 ਲੱਖ ਰੁਪਏ ਹੈ ਬਾਈਕ ਦੀ ਕੀਮਤ
ਹਾਰਲੇ ਡੇਵਿਡਸਨ ਦੀ ਇਲੈਕਟ੍ਰਿਕ ਬਾਈਕ LiveWire ਨੂੰ 2014 ’ਚ ਕੰਸੈਪਟ ਮੋਟਰਸਾਈਕਲ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹ ਪ੍ਰਾਜੈਕਟ ਕੁਝ ਸਾਲਾਂ ਤਕ ਸੁਰਖੀਆਂ ’ਚੋਂ ਗਾਇਬ ਰਿਹਾ। ਕੰਪਨੀ ਨੇ ਨਵੰਬਰ 2018 ’ਚ ਪ੍ਰੋਡਕਸ਼ਨ-ਰੇਡੀ LiveWire ਨੂੰ ਦੁਬਾਰਾ ਪੇਸ਼ ਕੀਤਾ। ਹਾਰਲੇ ਡੇਵਿਡਸਨ ਦੀ ਇਸ ਬਾਈਕ ਦੀ ਕੀਮਤ ਕਰੀਬ 30,000 ਡਾਲਰ (ਕਰੀਬ 22 ਲੱਖ ਰੁਪਏ) ਹੈ। ਇਲੈਕਟਰਿਕ ਬਾਈਕ LiveWire ’ਚ 15.5 kWh ਬੈਟਰੀ ਅਤੇ ਮੈਗਨੈਟਿਕ ਮੋਟਰ ਲੱਗੀ ਹੈ, ਜੋ ਇਕ 105 hp ਦੀ ਪਾਵਰ ਪੈਦਾ ਕਰਦੀ ਹੈ। ਇਸ ਬਾਈਕ ਦੀ ਸਿਟੀ ਰੇਂਜ 234 ਕਿਲੋਮੀਟਰ ਹੈ। 


Related News