EICMA 2018: 7 ਰਾਈਡਿੰਗ ਮੋਡਸ ਨਾਲ ਹਾਰਲੇ-ਡੇਵਿਡਸਨ ਨੇ ਦਿਖਾਈ ਪਹਿਲੀ ਇਲੈਕਟ੍ਰਿਕ ਬਾਈਕ

11/09/2018 6:55:40 PM

ਤਿਆਰ ਕਰਨ ’ਚ ਲੱਗੇ ਪੂਰੇ 4 ਸਾਲ, ਮਿਲੀ ਲੈਵਲ 2 ਫਾਸਟ ਚਾਰਜਿੰਗ ਦੀ ਸੁਪੋਰਟ

ਗੈਜੇਟ ਡੈਸਕ : ਗੈਜੇਟ ਡੈਸਕ : ਇਟਲੀ ਦੇ ਸ਼ਹਿਰ ਮਿਲਾਨ ’ਚ ਆਯੋਜਿਤ ਹੋ ਰਹੇ EICMA ਮੋਟਰਸਾਈਕਲ ਸ਼ੋਅ ਦੌਰਾਨ ਹਾਰਲੇ-ਡੇਵਿਡਸਨ ਨੇ ਆਪਣੀ ਪਹਿਲੀ LiveWire ਇਲੈਕਟ੍ਰਿਕ ਬਾਈਕ ਸ਼ੋਅਕੇਸ ਕੀਤੀ ਹੈ। ਕੰਪਨੀ ਨੇ ਦੱਸਿਆ ਕਿ 4 ਸਾਲਾਂ ਦੀ ਸਖਤ ਮਿਹਨਤ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ  ਅਤੇ ਇਸ ਵਿਚ ਕੁਝ ਅਜਿਹੇ ਫੀਚਰਜ਼ ਦਿੱਤੇ ਗਏ ਹਨ, ਜੋ ਤੁਸੀਂ ਪਹਿਲਾਂ ਕਿਸੇ ਵੀ ਇਲੈਕਟ੍ਰਿਕ ਬਾਈਕ ਵਿਚ ਨਹੀਂ ਦੇਖੇ ਹੋਣਗੇ।

ਇਸ ਬਾਈਕ ਨੂੰ ਖਾਸ ਬਣਾਉਂਦੇ ਹਨ ਇਸ ਵਿਚ ਦਿੱਤੇ ਗਏ 7 ਰਾਈਡਿੰਗ ਮੋਡਸ, ਜੋ ਸਥਿਤੀ ਦੇ ਹਿਸਾਬ ਨਾਲ ਚਾਲਕ ਨੂੰ ਬਾਈਕ ਚਲਾਉਣ ਵਿਚ ਮਦਦ ਦੇਣਗੇ। ਇਨ੍ਹਾਂ ਵਿਚੋਂ 3 ਮੋਡਸ ਨੂੰ ਚਾਲਕ ਆਪਣੀ ਸਹੂਲਤ ਅਨੁਸਾਰ ਮੈਨੁਅਲੀ ਸੈੱਟ ਕਰ ਸਕਦੇ ਹਨ। ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਇਸ ਵਿਚ ਕਲਰਡ ਟੱਚ ਸਕਰੀਨ ਲੱਗੀ ਹੈ। ਨਾਲ ਹੀ ਇਹ ਫਾਸਟ ਚਾਰਜਿੰਗ ਨੂੰ ਵੀ ਸੁਪੋਰਟ ਕਰਦੀ ਹੈ।PunjabKesari  ਪਰਮਾਨੈਂਟ ਮੈਗਨੇਟ ਇਲੈਕਟ੍ਰਿਕ ਮੋਟਰ
LiveWire ਇਲੈਕਟ੍ਰਿਕ ਬਾਈਕ ਵਿਚ ਹਾਰਲੇ-ਡੇਵਿਡਸਨ ਨੇ ਪਰਮਾਨੈਂਟ ਮੈਗਨੇਟ ਇਲੈਕਟ੍ਰਿਕ ਮੋਟਰ ਨੂੰ ਕਾਫੀ ਹੇਠਾਂ ਵੱਲ ਲਾਇਆ ਹੈ ਤਾਂ ਜੋ ਰਫਤਾਰ ਹੋਣ ’ਤੇ ਵੀ ਬਾਈਕ ਦਾ ਸੰਤੁਲਨ ਸਹੀ ਬਣਿਆ ਰਹੇ ਅਤੇ ਇਸ ਨੂੰ ਰੋਕਣ ਵੇਲੇ ਵੀ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕੇ।PunjabKesariਸੇਫਟੀ ਫੀਚਰਸ
ਬਾਈਕ ਦੇ ਫਰੰਟ ’ਚ Brembo ਮੋਨੋਬਲਾਕ ਫਰੰਟ-ਬਰੇਕ ਕੈਲੀਪਰਸ ਦਿੱਤੇ ਗਏ ਹਨ, ਜੋ 300mm ਦੀਆਂ ਵੱਡੀਆਂ ਡਿਸਕ ਬ੍ਰੇਕਸ ਦੀ ਮਦਦ ਨਾਲ ਬਾਈਕ ਨੂੰ ਘੱਟ ਦੂਰੀ ’ਚ ਆਸਾਨੀ ਨਾਲ ਰੋਕਣ ਵਿਚ ਮਦਦ ਕਰਨਗੇ। ਇਸ ਵਿਚ ਐਂਟੀਲੌਕ ਬ੍ਰੇਕਿੰਗ ਸਿਸਟਮ ਤੇ ਟ੍ਰੈਕਸ਼ਨ ਕੰਟਰੋਲ ਸਿਸਟਮ ਸਟੈਂਡਰਡ ਵਿਚ ਮਿਲੇਗਾ ਮਤਲਬ ਬੇਸ ਤੋਂ ਲੈ ਕੇ ਟਾਪ ਵੇਰੀਐਂਟ ਤਕ ਸੁਰੱਖਿਆ ਨਾਲ ਜੁੜੇ ਇਹ ਸਾਰੇ ਫੀਚਰਜ਼ ਦੇਖੇ ਜਾ ਸਕਣਗੇ।PunjabKesari

ਟੋਇਆਂ ’ਤੇ ਵੀ ਨਹੀਂ ਵਿਗੜੇਗਾ ਸੰਤੁਲਨ
ਹਾਰਲੇ-ਡੇਵਿਡਸਨ ਨੇ LiveWire ਇਲੈਕਟ੍ਰਿਕ ਬਾਈਕ ਵਿਚ ਖਾਸ ਤੌਰ ’ਤੇ ਤਿਆਰ ਸ਼ੋਵਾ ਸਸਪੈਂਸ਼ਨਸ ਲਾਏ ਹਨ, ਜੋ ਸਫਰ ਤਹਿ ਕਰਨ ਵੇਲੇ ਟੋਇਆਂ ਵਿਚੋਂ ਬਾਈਕ ਦੇ ਲੰਘਣ ’ਤੇ ਵੀ ਚਾਲਕ ਦਾ ਸੰਤੁਲਨ ਵਿਗੜਨ ਨਹੀਂ ਦੇਣਗੇ।PunjabKesari

ਰਸਤੇ ਦਾ ਪਤਾ ਦੱਸੇਗੀ ਕਲਰਡ ਟੱਚ ਸਕਰੀਨ
ਇਸ ਬਾਈਕ ਵਿਚ ਐਡਜਸਟ ਹੋਣ ਵਾਲੀ ਕਲਰਡ ਟੱਚ ਸਕਰੀਨ ਲੱਗੀ ਹੈ, ਜੋ ਨੇਵੀਗੇਸ਼ਨ ਦੀ ਮਦਦ ਨਾਲ ਰਸਤੇ ਦਾ ਪਤਾ ਦੱਸਣ ਵਿਚ ਮਦਦ ਕਰੇਗੀ। ਸਕਰੀਨ ਵਿਚ ਦਿੱਤੇ ਗਏ ਬਲੂਟੁੱਥ ਫੀਚਰ ਰਾਹੀਂ ਚਾਲਕ ਸਮਾਰਟਫੋਨ ਨਾਲ ਇਸ ਨੂੰ ਜੋੜ ਸਕੇਗਾ ਅਤੇ ਸਫਰ ਦੌਰਾਨ ਸੰਗੀਤ ਆਦਿ ਦਾ ਮਜ਼ਾ ਵੀ ਲੈ ਸਕੇਗਾ।

ਨੈਕਸਟ ਲੈਵਲ ਚਾਰਜਿੰਗ ਤਕਨੀਕ
ਹੋਰ ਇਲੈਕਟ੍ਰਿਕ ਵ੍ਹੀਕਲਜ਼ ਵਾਂਗ ਇਹ ਬਾਈਕ ਵੀ ਪੂਰੀ ਤਰ੍ਹਾਂ ਇਲੈਕਟ੍ਰਿਕ ਹੈ ਮਤਲਬ ਇਸ ਨੂੰ ਚਲਾਉਣ ਵੇਲੇ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜਾਂ ਪ੍ਰਦੂਸ਼ਣ ਨਹੀਂ ਹੋਵੇਗਾ। ਆਮ ਤੌਰ ’ਤੇ ਇਲੈਕਟ੍ਰਿਕ ਵ੍ਹੀਕਲਜ਼ ਨੂੰ ਚਾਰਜ ਕਰਨ ਲਈ ਲੈਵਲ 1 ਚਾਰਜਰ ਦਿੱਤਾ ਜਾਂਦਾ ਹੈ ਪਰ ਇਸ ਦੇ ਲਈ ਕੰਪਨੀ ਨੇ ਖਾਸ ਤਰ੍ਹਾਂ ਦਾ ਲੈਵਲ 2DC ਫਾਸਟ ਚਾਰਜਰ ਤਿਆਰ ਕੀਤਾ ਹੈ, ਜੋ ਕਾਫੀ ਘੱਟ ਸਮੇਂ ਵਿਚ ਬਾਈਕ ਚਾਰਜ ਕਰ ਦੇਵੇਗਾ। ਇਲੈਕਟ੍ਰਿਕ ਵ੍ਹੀਕਲਜ਼ ਦੀ ਵਿਕਰੀ ਵਧਾਉਣ ਲਈ ਹਾਰਲੇ ਨੇ ਆਪਣੀਆਂ ਡੀਲਰ ਲੋਕੇਸ਼ਨਜ਼ ਜਿੱਥੇ ਇਸ ਨੂੰ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ, ’ਤੇ ਲੈਵਲ 2 ਪਬਲਿਕ ਚਾਰਜਰਸ ਇੰਸਟਾਲ ਕੀਤੇ ਹਨ।PunjabKesari

ਅਗਲੇ ਸਾਲ ਤਕ ਆਉਣ ਦੀ ਆਸ
ਹਾਰਲੇ-ਡੇਵਿਡਸਨ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਬਾਈਕ ਅਗਲੇ ਸਾਲ ਤਕ ਲਿਆਂਦੀ ਜਾਵੇਗੀ। ਇਸ ਦੀ ਕੀਮਤ ਤੇ ਪ੍ਰੀ-ਆਰਡਰਿੰਗ ਜਨਵਰੀ 2019 ਤੋਂ ਜਨਤਕ ਕੀਤੀ ਜਾਵੇਗੀ ਅਤੇ ਇਸ ਦੌਰਾਨ ਹੀ ਇਹ ਵੀ ਪਤਾ ਲੱਗੇਗਾ ਕਿ ਇਸ ਨੂੰ ਇਕ ਚਾਰਜ ਵਿਚ ਕਿੰਨੇ ਕਿਲੋਮੀਟਰ ਚਲਾਇਆ ਜਾ ਸਕਦਾ ਹੈ। ਅਜੇ ਕੰਪਨੀ ਨੇ ਇਸ ਦੀ ਰੇਂਜ ਮਤਲਬ ਇਹ ਇਕ ਚਾਰਜ ਵਿਚ ਕਿੰਨੇ ਕਿਲੋਮੀਟਰ ਚੱਲੇਗੀ, ਇਸ ਨੂੰ ਗੁਪਤ ਰੱਖਿਆ ਹੈ।PunjabKesari


Related News