Harley-Davidson ਨੇ ਜਾਰੀ ਕੀਤਾ ਆਪਣੀ ਅਪਕਮਿੰਗ ਬਾਈਕ ਦਾ ਟੀਜ਼ਰ

Friday, Dec 24, 2021 - 04:14 PM (IST)

Harley-Davidson ਨੇ ਜਾਰੀ ਕੀਤਾ ਆਪਣੀ ਅਪਕਮਿੰਗ ਬਾਈਕ ਦਾ ਟੀਜ਼ਰ

ਆਟੋ ਡੈਸਕ– ਹਾਰਲੇ-ਡੇਵਿਡਸਨ ਨੇ ਹਾਲ ਹੀ ’ਚ ਆਪਣੀ ਅਪਕਮਿੰਗ ਬਾਈਕ ਦਾ ਟੀਜ਼ਰ ਜਾਰੀ ਕੀਤਾ ਹੈ। ਇਸ ਟੀਜ਼ਰ ’ਚ ਕੰਪਨੀ ਨੇ ਇਕ ਟੈਗਲਾਈਨ 'Further, Faster' ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਅਗਲੇ ਸਾਲ 26 ਜਨਵਰੀ ਨੂੰ ਕੰਪਨੀ ਇਸ ਬਾਈਕ ਨੂੰ ਰਿਵੀਲ ਕਰੇਗੀ। ਫਿਲਹਾਲ ਇਸ ਦੇ ਟੀਜ਼ਰ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਇਸ ਦੇ ਨਾਲ ਹੀ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਕਿ ਇਹ ਕੰਪਨੀ ਦੁਆਰਾ ਪੇਸ਼ ਕੀਤਾ ਜਾਣ ਵਾਲਾ ਕੋਈ ਨਵਾਂ ਮਾਡਲ ਹੋਵੇਗਾ ਜਾਂ ਕਿਸੇ ਮੌਜੂਦਾ ਮਾਡਲ ਨੂੰ ਹੀ ਬਦਲਾਵਾਂ ਨਾਲ ਪੇਸ਼ ਕੀਤਾ ਜਾਵੇਗਾ। ਇਸ ਅਮਰੀਕੀ ਦੋਪਹੀਆ ਵਾਹਨ ਨਿਰਮਾਤਾ ਹਾਰਲੇ-ਡੇਵਿਡਸਨ ਦੇ ਸਾਲ 2022 ਲਈ ਕਾਫੀ ਪਲਾਨ ਹਨ। ਇਸ ਦੇ ਨਾਲ ਗਲੋਬਲੀ ਸਾਹਮਣੇ ਆਈਆਂ ਕੁਝ ਮੀਡੀਆ ਰਿਪੋਰਟਾਂ ਨੂੰ ਵੇਖਿਆ ਜਾਵੇ ਤਾਂ ਕੰਪਨੀ ਅਗਲੇ ਕੁਝ ਸਾਲਾਂ ’ਚ ‘ਐੱਸ 2 ਡੇਲ ਮਾਰ’ ਨੂੰ ਪੇਸ਼ ਕਰਨ ਵਾਲੀ ਹੈ। 

ਦੱਸ ਦੇਈਏ ਕਿ ਕੰਪਨੀ ਦੇ ਨਵੇਂ ਮੋਟਰਸਾਈਕਲ ‘ਏਰੋ’ ਪਲੇਟਫਾਰਮ ’ਤੇ ਬੇਸਡ ਹੋਣਗੇ ਅਤੇ ਭਵਿੱਖ ’ਚ ਇਸੇ ਪਲੇਟਫਾਰਮ ਦਾ ਇਸਤੇਮਾਲ ਕਰਕੇ ਹੋਰ ਮਾਡਲ ਵੀ ਪੇਸ਼ ਕੀਤੇ ਜਾਣਗੇ। 


author

Rakesh

Content Editor

Related News