ਇਸ ਨੌਜਵਾਨ ਨੇ ਸਿਰਫ 18 ਸੈਕੇਂਡ ''ਚ ਹੈਕ ਕੀਤਾ Microsoft Edge
Saturday, Nov 12, 2016 - 06:04 PM (IST)
ਜਲੰਧਰ : ਬੱਗ ਬਾਊਂਟੀ ਪ੍ਰੋਗਰਾਮ ਉਨ੍ਹਾਂ ਕੁਝ ਹੈਕਿੰਗ ਕੰਪੀਟੀਸ਼ਨ ਤਕਨੀਕੀ ਦੁਨੀਆ ''ਚ ਅੱਜਕਲ ਚਰਚਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਨ੍ਹਾਂ ਕੰਪੀਟੀਸ਼ਨਾਂ ''ਚ ਹੈਕਰ 2 ਲੱਖ ਡਾਲਰ ਤੱਕ ਜਿੱਤਦੇ ਦੇਖੇ ਜਾ ਸਕਦੇ ਹਨ। ਅਜਿਹਾ ਵੀ ਕੁਝ ਸਾਨੂੰ ਪੋਨਫੈਸਟ ''ਚ ਦੇਖਣ ਨੂੰ ਮਿਲਿਆ। ਪੋਨਫੈਸਟ ''ਚ ਸਕਿਓਰਿਟੀ ਫਰਮਾਂ ਤੇ ਹੈਕਰ ਅਲੱਗ ਅਲੱਗ ਪਲੈਟਫਾਰਮਾਂ ਨੂੰ ਟੈਸਟ ਕਰਦੇ ਹਨ ਤੇ ਸਫਲ ਰਹਿਣ ਵਾਲੇ ਹੈਕਸ਼ ਪ੍ਰਾਈਜ਼ ਮਿਲਦਾ ਹੈ ਤੇ ਪਲੈਟਫੋਰਮ ਡਿਵੈੱਲਪਰਾਂ ਨੂੰ ਆਪਣੀ ਕਮੀਂ ਦਾ ਪਤਾ ਲੱਗਦਾ ਹੈ।
ਪੋਨਫੈਸਟ 2016 ''ਚ ਇਸ ਸਾਲ 2 ਟੀਮਾਂ ਕੀਹਿਊ 360 ਤੇ ਸਾਊਥ ਕੋਰੀਅਨ ਸਕਿਓਰਿਟੀ ਰਿਸਰਚਰ ਜੰਗਹੂਨ ਨੇ 2 ਅਲੱਗ-ਅਲੱਗ ਹੈਕਸ ਪੇਸ਼ ਕੀਤੇ ਜਿਸ ''ਚ ਮਾਈਕ੍ਰੋਸਾਫਟ ਐੱਜ ਬ੍ਰਾਊਜ਼ਰ ਨੂੰ ਹੈਕ ਕੀਤਾ ਗਿਆ। ਇਸ ''ਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ''ਚੋਂ ਇਕ ਹੈਕ ਸਿਰਫ 18 ਸੈਕੇਂਡ ''ਚ ਕੀਤਾ ਗਿਆ। ਦੋਵਾਂ ਨੂੰ 1,40,000 ਦੀ ਰਾਸ਼ੀ ਇਨਾਮ ਵਜੋਂ ਪੇਸ਼ ਕੀਤੀ ਗਈ। ਇਹ ਇੰਟਰਨੈੱਟ ਬ੍ਰਾਊਜ਼ਰ ਵਿੰਡੋਜ਼ 10 ਐਨੀਵਰਸਰੀ ਐਡੀਸ਼ਨ ਦੇ 64-ਬਿਟ ਵਰਜ਼ਨ ''ਤੇ ਰਨ ਕਰ ਰਿਹਾ ਸੀ ਤੇ ਇਹ ਹੈਕ ਸਿਸਟਮ ਬੇਸਡ ਰਿਮੋਟ ਕੋਡ ਐਗਜ਼ੀਕਿਊਸ਼ਨ ''ਤੇ ਬੇਸਡ ਸੀ।
