WhatsApp ਯੂਜ਼ਰਜ਼ ਨੂੰ ਇਸ ਮਾਲਵੇਅਰ ਰਾਹੀਂ ਨਿਸ਼ਾਨਾ ਬਣਾ ਰਹੇ ਹੈਕਰ, ਇਕ ਗਲਤੀ ਪਵੇਗੀ ਮਹਿੰਗੀ
Thursday, Jul 18, 2024 - 08:06 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਇਕ ਵਟਸਐਪ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਇਸ ਸਮੇਂ ਭਾਰਤੀ ਵਟਸਐਪ ਯੂਜ਼ਰਜ਼ ਨੂੰ ਵਿਅਤਨਾਮ ਦੇ ਹੈਕਰ ਆਪਣਾ ਸ਼ਿਕਾਰ ਬਣਾ ਰਹੇ ਹਨ। ਇਸ ਲਈ ਹੈਕਰਾਂ ਨੇ ਵੱਡਾ ਜਾਲ ਵਿਛਾਇਆ ਹੈ। ਸਾਈਬਰ ਸਕਿਓਰਿਟੀ ਏਜੰਸੀ ਕਲਾਊਡਸੇਕ (CloudSEK) ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਈ-ਚਾਲਾਨ ਸਕੈਮ ਭਾਰਤ 'ਚ ਖੂਬ ਚੱਲ ਰਿਹਾ ਹੈ ਅਤੇ ਇਸ ਦੇ ਪਿੱਛੇ ਵਿਅਤਨਾਮ ਦੇ ਹਾਕਰ ਹਨ।
ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਸ ਰਾਹੀਂ ਸਭ ਤੋਂ ਜ਼ਿਆਦਾ ਵਟਸਐਪ ਦੇ ਐਂਡਰਾਇਡ ਯੂਜ਼ਰਜ਼ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦਰਅਸਲ, ਵਟਸਐਪ ਦੇ ਐਂਡਰਾਇਡ ਯੂਜ਼ਰਜ਼ ਨੂੰ ਈ-ਚਾਲਾਨ ਦੇ ਨਾਂ 'ਤੇ ਇਕ ਮੈਸੇਜ ਭੇਜਿਆ ਜਾ ਰਿਹਾ ਹੈ। ਇਸ ਮੈਸੇਜ 'ਚ ਵਾਹਨ ਆਵਾਜਾਈ ਏਪੀਕੇ ਫਾਈਲ ਭੇਜੀ ਜਾ ਰਹੀ ਹੈ ਅਤੇ ਮੈਸੇਜ 'ਚ ਲਿਖਿਆ ਜਾ ਰਿਹਾ ਹੈ ਕਿ ਤੁਸੀਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਤੁਹਾਨੂੰ ਰੈੱਡ ਲਾਈਟ ਨੂੰ ਪਾਰ ਕਰਦੇ ਹੋਏ ਦੇਖਿਆ ਗਿਆ ਹੈ।
Maorrisbot ਮਾਲਵੇਅਰ ਦਾ ਹੋ ਰਿਹਾ ਇਸਤੇਮਾਲ
CloudSEK ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਸ ਏਪੀਕੇ ਫਾਈਲ 'ਚ Maorrisbot ਨਾਂ ਦਾ ਮਾਲਵੇਅਰ ਹੈ ਜਿਸ ਦਾ ਇਸਤੇਮਾਲ ਵਿਅਤਨਾਮ ਦੇ ਹੈਕਰ ਵੱਡੇ ਪੱਧਰ 'ਤੇ ਕਰਦੇ ਹਨ। ਇਸ ਸਕੈਮਨੂੰ ਲੈ ਕੇ ਕਰਨਾਟਕ ਪੁਲਸ ਨੇ ਵੀ ਕੁਝ ਦਿਨ ਪਹਿਲਾਂ ਲੋਕਾਂ ਨੂੰ ਅਲਟਰ ਕੀਤਾ ਹੈ। ਜਿਵੇਂ ਹੀ ਕੋਈ ਯੂਜ਼ਰ ਮੈਸੇਜ ਦੇ ਨਾਲ ਆਈ ਏਪੀਕੇ ਫਾਈਲ 'ਤੇ ਕਲਿੱਕ ਕਰਦਾ ਹੈ ਤਾਂ ਉਸ ਦੇ ਫੋਨ 'ਚ Maorrisbot ਡਾਊਨਲੋਡ ਹੋ ਜਾਂਦਾ ਹੈ।
ਇਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਕਾਨਟੈਕਟ ਲਿਸਟ, ਫੋਨ ਕਾਲ, ਮੈਸੇਜ ਵਰਗੇ ਤਮਾਮਐਪਸ ਦਾ ਐਕਸੈਸ ਲੈਂਦਾ ਹੈ। ਇਹ ਓ.ਟੀ.ਪੀ. 'ਤੇ ਵੀ ਨਜ਼ਰ ਰੱਖਦਾ ਹੈ। ਇਸ ਤੋਂ ਇਲਾਵਾ ਇਹ ਯੂਜ਼ਰਜ਼ ਦੇ ਈ-ਕਾਮਰਸ ਅਕਾਊਂਟ 'ਤੇ ਵੀ ਨਜ਼ਰ ਰੱਖਦਾ ਹੈ ਅਤੇ ਗਿਫਟ ਕਾਰਡ ਖੁਦ ਹੀ ਖਰੀਦ ਲੈਂਦਾ ਹੈ। ਇਹ ਮਾਲਵੇਅਰ ਫੋਨ 'ਚ ਬਿਨਾਂ ਕਿਸੇ ਪਛਾਣ ਦੇ ਰਹਿ ਸਕਦਾ ਹੈ। CloudSEK ਦੇ ਮੁਤਾਬਕ, ਇਸ ਸਕੈਮ ਤਹਿਤ ਹੁਣ ਤਕ 4,451 ਮੋਬਾਇਲ ਯੂਜ਼ਰਜ਼ ਨੂੰ ਸ਼ਿਕਾਰ ਬਣਾਇਾ ਹੈ, 271 ਗਿਫਟ ਕਾਰਡ ਖਰੀਦੇ ਗਏ ਹਨ ਅਤੇ 16 ਲੱਖ ਤੋਂ ਜ਼ਿਆਦਾ ਰੁਪਏ ਦੀ ਠੱਗੀ ਕੀਤੀ ਗਈ ਹੈ।