ਰਾਉਟਰਜ਼ ''ਚ ਤੁਹਾਡੀ ਪਹਿਲੀ ਪਸੰਦ ਬਣ ਸਕਦੈ ਗੂਗਲ ਵਾਈ-ਫਾਈ

Friday, Oct 07, 2016 - 06:45 PM (IST)

 ਰਾਉਟਰਜ਼ ''ਚ ਤੁਹਾਡੀ ਪਹਿਲੀ ਪਸੰਦ ਬਣ ਸਕਦੈ ਗੂਗਲ ਵਾਈ-ਫਾਈ
ਜਲੰਧਰ : ਸਾਨਫ੍ਰਾਂਸਿਸਕੋ ''ਚ ਹੋਏ ਇਵੈਂਟ ''ਮੇਡ ਬਾਏ ਗੂਗਲ'' ''ਚ ਗੂਗਲ ਵੱਲੋਂ ਕਈ ਪ੍ਰਾਡਕਟਸ ਲਾਂਚ ਕੀਤੇ ਗਏ ਇਨ੍ਹਾਂ ''ਚੋਂ ਇਹ ਹੈ ਗੂਗਲ ਵਾਈਫਾਈ ਰਾਊਟਰ। ਇਸ ਨੂੰ ਅਜਿਹੀ ਟੈਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ ਕਿ ਤੁਸੀਂ ਆਪਣੇ ਘਰ ''ਚ ਵਾਈ-ਫਾਈ ਦੀ ਵਰਤੋਂ ਬਹੁਤ ਵਧੀਆ ਤਕੀਤੇ ਨਾਲ ਕੀਤੀ ਜਾ ਸਕਦੀ ਹੈ। ਇਸ ਦੀ ਸਭ ਤੋਂ ਖਾਸ ਗੱਲ ਹੈ ਇਸ ਦਾ ਨਾਂ ਜੋ ਗੂਗਲ ਵੱਲੋਂ ਬਹੁਤ ਹੀ ਸਾਧਾਰਣ ਰੱਖਿਆ ਗਿਆ ਹੈ। ਗੂਗਲ ਵਾਈਫਾਈ ਮਲਟੀ ਪੁਆਇੰਟ ਰਾਊਟਰ ਤਕਨੀਕ ਨਾਲ ਲੈਸ ਹੈ। ਪਿਛਲੇ ਸਾਲ ਗੂਗਲ ਨੇ ਓਨ ਹਬ ਲੋਕਾਂ ਸਾਹਮਣੇ ਪੇਸ਼ ਕੀਤਾ ਸੀ ਜਿਸ ਦੇ ਪਲੈਟਫੋਰਮ ''ਤੇ ਹੋਰ ਰਾਊਟਰ ਕੰਮ ਕਰ ਸਕਦੇ ਸੀ ਤੇ ਇਹ ਗੂਗਲ ਦਾ ਪਹਿਲਾ ਇਨ-ਹਾਊਸ ਪ੍ਰਾਡਕਟ ਸੀ।
 
ਇਸ ਨੂੰ 2 ਤਰੀਕਿਆਂ ਨਾਲ ਖਰੀਦਿਆ ਜਾ ਸਕਦਾ ਹੈ। ਜਾਂ ਤਾਂ ਸਿੰਗਲ ਯੂਨਿਟ ਦੇ ਤੌਰ ''ਤੇ ਜਾਂ ਮਲਟੀਪਲ ਯੂਨਿਟਸ ਦੇ ਤੌਰ ''ਤੇ। ਕੰਪਨੀ ਵੱਲੋਂ ਅਮਕੀਰਾ ''ਚ ਇਸ ਦਾ ਪ੍ਰੀਆਰਡਰ ਨਵੰਬਰ ''ਚ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਦਿਸੰਬਰ ਤੱਕ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ। ਗੂਗਲ ਵਾਈਫਾਈ ਏ. ਸੀ. 1200 ਵਾਇਰਲੈੱਸ ਸਪੀਡ ਨੂੰ ਸਪੋਰਟ ਕਰਦਾ ਹੈ ਤੇ 2.4 ਗੀਗਾਹਰਟਜ਼ ਤੇ 5 ਗੀਗਾਹਰਟਜ਼ ਨੈੱਟਵਰਕ ਨੂੰ ਇਕੱਠੇ ਚਲਾ ਸਕਦਾ ਹੈ। ਓਨਹੱਬ ਦੀ ਤਰ੍ਹਾਂ ਗੂਗਲ ਵਾਈਫਾਈ ''ਚ ਸਮਾਰਟਫੋਨ ਆਪ ਦੀ ਮਦਦ ਨਾਲ ਆਪ੍ਰੇਟ ਹੋ ਸਕਦਾ ਹੈ।

Related News