Google ਦੇਣ ਜਾ ਰਿਹੈ ਤੋਹਫਾ! ਜਲਦ ਫ੍ਰੀ ''ਚ ਦੇਖ ਸਕੋਗੇ ਕਈ ਟੀ. ਵੀ. ਚੈਨਲਜ਼
Sunday, Sep 19, 2021 - 11:08 AM (IST)
ਨਵੀਂ ਦਿੱਲੀ- Google ਜਲਦ ਟੀ. ਵੀ. ਪਲੇਟਫਾਰਮ ਵਿਚ ਮੁਫਤ ਟੀ. ਵੀ. ਚੈਨਲ ਜੋੜਨ ਦੀ ਸੋਚ ਰਿਹਾ ਹੈ। ਗੂਗਲ ਟੀ. ਵੀ. ਇਕ ਐਂਡ੍ਰਾਇਡ ਆਧਾਰਿਤ ਸਮਾਰਟ ਟੀ. ਵੀ. ਪਲੇਟਫਾਰਮ ਹੈ, ਜੋ ਕ੍ਰੋਮਕਾਸਟ 'ਤੇ ਚੱਲਦਾ ਹੈ ਅਤੇ ਸੋਨੀ, ਟੀ. ਸੀ. ਐੱਲ. ਸਣੇ ਹੋਰ ਸਮਾਰਟ ਟੀ. ਵੀ. ਵਿਚ ਚੱਲ ਸਕਦਾ ਹੈ।
ਗੂਗਲ ਟੀ. ਵੀ. ਪਹਿਲਾਂ ਤੋਂ ਹੀ ਕਈ ਸਟ੍ਰੀਮਿੰਗ ਐਪਸ ਜਿਵੇਂ ਡਿਜ਼ਨੀ ਪਲੱਸ ਹੌਟਸਟਾਰ, ਨੈੱਟਫਲਿਕਸ ਅਤੇ ਬਹੁਤ ਕੁਝ ਨੂੰ ਸਪੋਰਟ ਕਰਦਾ ਹੈ।
ਹੁਣ ਰਿਪੋਰਟਾਂ ਦਾ ਕਹਿਣਾ ਹੈ ਕਿ ਗੂਗਲ ਟੀ. ਵੀ. ਜਲਦ ਹੀ ਯੂਜ਼ਰਜ਼ ਨੂੰ ਮੁਫਤ ਟੀ. ਵੀ. ਚੈਨਲ ਆਫਰ ਕਰ ਸਕਦਾ ਹੈ। ਪ੍ਰੋਟੋਕਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮੁਫਤ ਸਟ੍ਰੀਮਿੰਗ ਚੈਨਲ ਇਸ ਸਾਲ ਦੀ ਸ਼ੁਰੂਆਤ ਵਿਚ ਜਾਂ 2022 ਵਿਚ ਆਪਣੇ ਸਮਾਰਟ ਟੀ. ਵੀ. ਸਾਂਝੀਦਾਰਾਂ ਨਾਲ ਗੂਗਲ ਟੀ. ਵੀ. 'ਤੇ ਲਾਂਚ ਹੋ ਸਕਦੇ ਹਨ। ਇਸ ਤੋਂ ਇਲਾਵਾ, ਕ੍ਰੋਮਕਾਸਟ ਵਾਲੇ ਇਕ ਲਾਈਵ ਟੀ. ਵੀ. ਮੈਨਿਊ ਦੇ ਮਾਧਿਅਮ ਜ਼ਰੀਏ ਚੈਨਲ ਬ੍ਰਾਊਜ਼ ਕਰਨ ਵਿਚ ਸਮਰਥ ਹੋਣਗੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਚੈਨਲਾਂ ਵਿਚ ਵਿਗਿਆਪਨ ਤੇ ਬ੍ਰੇਕ ਅਤੇ ਆਨ-ਸਕ੍ਰੀਨ ਗ੍ਰਾਫਿਕਸ ਹੋ ਸਕਦੇ ਹਨ। ਇਹ ਯਤਨ ਉਸੇ ਤਰ੍ਹਾਂ ਦਾ ਹੈ ਜਿਵੇਂ ਸੈਮਸੰਗ ਆਪਣੇ ਸਮਾਰਟ ਟੀ. ਵੀ. ਰੇਂਜ 'ਤੇ ਹਰ ਮਹੀਨੇ ਟੀ. ਵੀ. ਪਲੱਸ ਪੇਸ਼ ਕਰਦਾ ਹੈ।