ਵਟਸਐਪ ਨੂੰ ਟੱਕਰ ਦਵੇਗੀ ਗੂਗਲ ਦੀ ਨਵੀਂ ਮੈਸੇਜਿੰਗ ਐਪ
Saturday, May 21, 2016 - 02:26 PM (IST)
ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਮੈਸੇਜਿੰਗ ਐਪ ਵਟਸਐਪ ਨੂੰ ਟੱਕਰ ਦੇਣ ਲਈ ਗੂਗਲ ਨੇ ਇਕ ਨਵੀਂ ਚੈਟਿੰਗ ਐਪ ''ਐਲੋ'' ਪੇਸ਼ ਕੀਤੀ ਹੈ। ਵਟਸਐਪ ਦੀ ਤਰ੍ਹਾਂ ਹੀ ਇਹ ਐਪ ਵੀ ਫੋਨ ਨੰਬਰ ਨਾਲ ਕੰਮ ਕਰਦੀ ਹੈ । ਗੂਗਲ ਵੱਲੋਂ ਦੱਸਿਆ ਗਿਆ ਹੈ ਕਿ ਐਲੋ ਨੂੰ ਜ਼ਿਆਦਾ ਆਕਰਸ਼ਿਤ ਅਤੇ ਇੰਟਰੈਕਟਿਵ ਬਣਾਇਆ ਗਿਆ ਹੈ ।ਇਸ ਐਪ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਤੁਸੀ ਆਪਣੇ ਦੋਸਤਾਂ ਨਾਲ ਚੈਟ ਕਰਦੇ ਹੋਏ ਕਿਸੇ ਰੈਸਟੋਰੈਂਟ ''ਚ ਟੇਬਲ ਵੀ ਬੁੱਕ ਕਰ ਸਕਦੇ ਹੋ ।ਇਨਾਂ ਹੀ ਨਹੀਂ ਬਲਕਿ ਇਸ ਐਪ ''ਚ ਕਈ ਅਜਿਹੇ ਸਟੈਂਡਰਡ ਫੀਚਰਸ ਹਨ ਜੋ ਵਟਸਐਪ ਜਾਂ ਕਿਸੇ ਵੀ ਚੈਟ ਐਪ ''ਚ ਨਹੀਂ ਹੋ ।
ਐਲੋ ਐਪ ਦੇ ਫੀਚਰਸ ਦੀ ਗੱਲ ਕਰੀਏ ਤਾਂ ਗੂਗਲ ਇਨਬਾਕਸ ਦੀ ਤਰ੍ਹਾਂ ਇਸ ਐਪ ''ਚ ਸਮਾਰਟ ਰਿਪਲਾਈ ਦਾ ਫੀਚਰ ਦਿੱਤਾ ਗਿਆ ਹੈ ਜਿਸ ਨਾਲ ਕਿਸੇ ਵੀ ਮੈਸੇਜ ਦਾ ਆਟੋ ਰਿਪਲਾਈ ਕੀਤਾ ਜਾ ਸਕਦਾ ਹੈ ।ਇਸ ਦੇ ਨਾਲ ਹੀ ਇਸ ''ਚ ਮੈਸੇਜ ਦੇ ਮੁਤਾਬਿਕ ਸਜੈਸ਼ਨ ਦਿੱਤੇ ਜਾਣ ਵਾਲਾ ਫੀਚਰ ਵੀ ਹੈ । ਜੇਕਰ ਤੁਸੀਂ ਗੂਗਲ ਵੱਲੋਂ ਕੋਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀ ਉਸੇ ਐਪ ''ਚ ਸਰਚ ਕਰ ਸਕਦੇ ਹੋ ।ਇਸ ਐਪ ਦੇ ਜ਼ਰੀਏ ਚੈਟ ਬਾਟ ਨਾਲ ਵੀ ਚੈਟ ਕੀਤੀ ਜਾ ਸਕਦੀ ਹੈ ਅਤੇ ਜਿਸ ਤੋਂ ਤੁਸੀਂ ਆਪਣੇ ਬਾਰੇ ''ਚ ਵੀ ਪੁੱਛ ਸਕਦੇ ਹੋ ।ਇਸ ''ਚ ਇਕ ਮੋਡ ਦਿੱਤਾ ਗਿਆ ਹੈ ਜਿਸ ''ਚ ਤੁਹਾਨੂੰ ਚੈਟਿੰਗ ਕਰਨ ''ਤੇ ਐਂਡ ਟੂ ਐਂਡ ਇਨਕ੍ਰਿਪਸ਼ਨ ਮਿਲੇਗਾ ਅਤੇ ਇਸ ਇਨਕ੍ਰਿਪਸ਼ਨ ਨੂੰ ਤੁਸੀਂ ਬੰਦ ਵੀ ਕਰ ਸਕਦੇ ਹੋ। ਰਿਪੋਰਟ ਅਨੁਸਾਰ ਆਉਣ ਵਾਲੇ ਕੁੱਝ ਮਹੀਨੀਆਂ ''ਚ ਇਹ ਐਪ ਐਂਡ੍ਰਾਇਡ ਅਤੇ ਆਈ.ਓ.ਐੱਸ. ''ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ ।
