ਗੂਗਲ ਨੇ ਲਾਂਚ ਕੀਤਾ ਆਪਣਾ ਪਹਿਲਾ ਫੋਲਡੇਬਲ ਫੋਨ, ਸੈਮਸੰਗ ਤੇ ਓਪੇ ਨੂੰ ਮਿਲੇਗੀ ਟੱਕਰ

Thursday, May 11, 2023 - 03:47 PM (IST)

ਗੂਗਲ ਨੇ ਲਾਂਚ ਕੀਤਾ ਆਪਣਾ ਪਹਿਲਾ ਫੋਲਡੇਬਲ ਫੋਨ, ਸੈਮਸੰਗ ਤੇ ਓਪੇ ਨੂੰ ਮਿਲੇਗੀ ਟੱਕਰ

ਗੈਜੇਟ ਡੈਸਕ- ਗੂਗਲ ਨੇ ਆਪਣਏ Google I/O 2023 ਈਵੈਂਟ 'ਚ Google Pixel Fold ਨੂੰ ਲਾਂਚ ਕਰ ਦਿੱਤਾ ਹੈ। ਇਸ ਈਵੈਂਟ 'ਚ ਪਿਕਸਲ 7ਏ ਨੂੰ ਵੀ ਲਾਂਚ ਕੀਤਾ ਗਿਆ ਹੈ ਜੋ ਕਿ ਪਿਕਸਲ 6ਏ ਦਾ ਅਪਗ੍ਰੇਡਿਡ ਹੈ। ਗੂਗਲ ਪਿਕਸਲ ਫੋਲਡ ਕੰਪਨੀ ਦਾ ਪਹਿਲਾ ਫੋਲਡੇਬਲ ਫੋਨ ਹੈ। ਗੂਗਲ ਪਿਕਸਲ ਫੋਲਡ ਨੂੰ ਲੈ ਕੇ ਲੰਬੇ ਸਮੇਂ ਤੋਂ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਕੰਪਨੀ ਨੇ ਫੋਨ ਨੂੰ ਆਖਿਰਕਾਰ ਲਾਂਚ ਕਰ ਦਿੱਤਾ ਹੈ। ਪਿਕਸਲ ਫੋਲਡ ਦਾ ਮੁਕਾਬਲਾ ਫੋਲਡੇਬਲ ਫੋਨ ਦੇ ਬਾਜ਼ਾਰ 'ਚ ਸੈਮਸੰਗ ਗਲੈਕਸੀ ਜ਼ੈੱਡ ਫੋਲਡ, ਓਪੋ ਫਾਇੰਡ ਐੱਨ2 ਫਲਿਪ ਅਤੇ ਹੁਵਾਵੇਈ ਮੇਟ ਐਕਸ2 ਵਰਗੇ ਸਮਾਰਟਫੋਨਾਂ ਨਾਲ ਹੋਵੇਗਾ।

Google Pixel Fold ਦੀ ਕੀਮਤ

ਗੂਗਲ ਪਿਕਸਲ ਫੋਲਡ ਦੀ ਸ਼ੁਰੂਆਤੀ ਕੀਮਤ 1,799 ਡਾਲਰ (ਕਰੀਬ 1,47,500 ਰੁਪਏ) ਹੈ। ਇਸ ਕੀਮਤ 'ਚ 256 ਜੀ.ਬੀ. ਸਟੋਰੇਜ ਮਾਡਲ ਮਿਲੇਗਾ, ਉਥੇ ਹੀ ਫੋਨ ਦੇ 512 ਜੀ.ਬੀ. ਮਾਡਲ ਦੀ ਕੀਮਤ 1,919 ਡਾਲਰ (ਕਰੀਬ 1,57,300 ਰੁਪਏ) ਰੱਖੀ ਗਈ ਹੈ। ਗੂਗਲ ਪਿਕਸਲ ਫੋਲਡ ਨੂੰ ਆਬਸਡੀਅਨ ਅਤੇ ਪੋਰਸੀਲੇਨ ਰੰਗ 'ਚ ਖਰੀਦਿਆ ਜਾ ਸਕੇਗਾ। ਗੂਗਲ ਪਿਕਸਲ ਫੋਲਡ ਦੇ ਗਾਹਕਾਂ ਨੂੰ ਪਿਕਸਲ ਵਾਚ ਫ੍ਰੀ ਮਿਲੇਗੀ। ਭਾਰਤੀ ਬਾਜ਼ਾਰ 'ਚ ਗੂਗਲ ਪਿਕਸਲ ਫੋਲਡ ਦੀ ਭਾਰਤ 'ਚ ਵਿਕਰੀ ਨੂੰ ਲੈ ਕੇ ਫਿਲਹਾਲ ਕੋਈ ਖਬਰ ਨਹੀਂ ਹੈ।

Google Pixel Fold ਦੇ ਫੀਚਰਜ਼

ਗੂਗਲ ਪਿਕਸਲ ਫੋਲਡ 'ਚ ਐਂਡਰਾਇਡ 13 ਮਿਲੇਗਾ। ਫੋਨ 'ਚ 7.6 ਇੰਚ ਦੀ ਪ੍ਰਾਈਮਰੀ ਡਿਸਪਲੇਅ ਹੈ ਜਿਸਦਾ ਆਸਪੈਕਟ ਰੇਸ਼ੀਓ 6:5 ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ। ਦੂਜੀ ਡਿਸਪਲੇਅ 5.8 ਇੰਚ ਦੀ ਫੁਲ ਐੱਚ.ਡੀ. ਪਲੱਸ ਓ.ਐੱਲ.ਈ.ਡੀ. ਹੈ ਜਿਸਦਾ ਆਸਪੈਕਟ ਰੇਸ਼ੀਓ 17.4:9 ਹੈ। ਇਸਦਾ ਵੀ ਰਿਫ੍ਰੈਸ਼ ਰੇਟ 120Hz ਹੈ। ਡਿਸਪਲੇਅ 'ਤੇ ਗੋਰਿਲਾ ਗਲਾਸ ਵਿਕਟਸ ਦੀ ਪ੍ਰੋਟੈਕਸ਼ਨ ਹੈ। ਅੰਦਰ ਵਾਲੀ ਡਿਸਪਲੇਅ 'ਤੇ ਪਲਾਸਟਿਕ ਦੀ ਇਕ ਕੋਟਿੰਗ ਹੈ। ਗੂਗਲ ਪਿਕਸਲ ਫੋਲਡ 'ਚ ਗੂਗਲ ਦਾ Tensor G2 ਪ੍ਰੋਸੈਸਰ ਹੈ ਅਤੇ ਸਕਿਓਰਿਟੀ ਚਿੱਪ ਦੇ ਤੌਰ 'ਤੇ ਟਾਈਟਮ ਐੱਮ 2 ਦਿੱਤਾ ਗਿਆ ਹੈ। ਫੋਨ ਨੂੰ 5 ਸਾਲਾਂ ਤਕ ਅਪਡੇਟ ਮਿਲੇਗਾ।

ਗੂਗਲ ਪਿਕਸਲ ਫੋਲਡ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (OIS), CLAF ਮਿਲਦਾ ਹੈ। ਫੋਨ 'ਚ 10.8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮਿਲਦਾ ਹੈ ਅਤੇ ਤੀਜਾ ਲੈੱਨਜ਼ ਵੀ 10.8 ਮੈਗਾਪਿਕਸਲ ਦਾ ਡਿਊਲ ਪੀ.ਡੀ. ਟੈਲੀਫੋਟੋ ਹੈ। ਇਸਦੇ ਨਾਲ 5x ਆਪਟਿਕਲ ਜ਼ੂਮ ਅਤੇ 20x ਸੁਪਰ ਰੇਜ ਜ਼ੂਮ ਮਿਲਦਾ ਹੈ। ਸੈਲਫੀ ਲਈ ਫੋਨ 'ਚ 9.5 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਨ 'ਚ 8 ਮੈਗਾਪਿਕਸਲ ਦਾ ਇਨਰ ਸੈਲਫੀ ਕੈਮਰਾ ਮਿਲਦਾ ਹੈ। ਕੈਮਰੇ ਦੇ ਨਾਲ ਮੈਜਿਕ ਇਰੇਜਰ, ਫੋਟੋ ਅਨਬਲੱਰ, ਨਾਈਟ ਮੋਡ ਵਰਗੇ ਕਈ ਫੀਚਰਜ਼ ਮਿਲਦੇ ਹਨ।

ਕੁਨੈਕਟੀਵਿਟੀ ਲਈ ਫੋਨ 'ਚ 5G, 4G LTE, Wi-Fi 6E, ਬਲੂਟੁੱਥ, GPS, Google Cast, NFC,USB Type-C ਪੋਰਟ ਮਿਲਦਾ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਫੇਸ ਅਨਲਾਕ ਅਤੇ ਤਿੰਨ ਮਾਈਕ੍ਰੋਫੋਨ ਅਤੇ ਗੂਗਲ ਵਨ ਵੀ.ਪੀ.ਐੱਮ. ਵੀ ਮਿਲਦਾ ਹੈ। ਗੂਗਲ ਨੇ ਫੋਲਡ ਫੋਨ 'ਚ 4821mAh ਦੀ ਬੈਟਰੀ ਦਿੱਤੀ ਹੈ ਜਿਸਦੇ ਨਾਲ 30 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਇਸ ਵਿਚ ਵਾਇਰਲੈੱਸ ਚਾਰਜਿੰਗ ਵੀ ਮਿਲਦੀ ਹੈ ਜਿਸਨੂੰ ਲੈ ਕੇ 72 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਕੀਤਾ ਗਿਆ ਹੈ।


author

Rakesh

Content Editor

Related News