ਜਾਣੋ ਕੀ ਹੈ Google One ਸਰਵਿਸ ਤੇ ਕਿਵੇਂ ਕਰੋ ਇਸ ਦਾ ਇਸਤੇਮਾਲ

12/22/2020 10:39:45 AM

ਗੈਜੇਟ ਡੈਸਕ– ਗੂਗਲ ਦੀ ਨਵੀਂ ਸੇਵਾ ਗੂਗਲ ਵਨ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ, ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਵਾਲੇ ਹਾਂ। ਗੂਗਲ ਵਨ ਇਕ ਫੀਸ ਅਧਾਰਤ ਕਲਾਉਡ ਸਟੋਰੇਜ ਸੇਵਾ ਹੈ ਯਾਨੀ ਤੁਸੀਂ ਪੈਸੇ ਦੇ ਕੇ ਆਪਣੇ ਡਾਟਾ ਨੂੰ ਗੂਗਲ ਵਨ ’ਤੇ ਸਟੋਰ ਕਰ ਸਕਦੇ ਹੋ। ਤੁਹਾਨੂੰ ਇਕ ਆਈ.ਡੀ. ਰਾਹੀਂ ਗੂਗਲ ਵਨ ਦੀ ਸੇਵਾ ਮਿਲੇਗੀ ਅਤੇ ਤੁਸੀਂ ਆਪਣੀ ਸਟੋਰੇਜ ਨੂੰ ਪਰਿਵਾਰ ਜਾਂ ਦੋਸਤਾਂ ’ਚ 5 ਲੋਕਾਂ ਨਾਲ ਸਾਂਝਾ ਵੀ ਕਰ ਸਕਦੇ ਹੋ। ਯਾਨੀ ਤੁਹਾਡੀ ਸਟੋਰੇਜ ਦਾ ਇਸਤੇਮਾਲ ਇਹ ਲੋਕ ਵੀ ਕਰ ਸਕਣਗੇ। ਤੁਸੀਂ ਐਪ ਅਤੇ ਵੈੱਬਸਾਈਟ ਰਾਹੀਂ ਗੂਗਲ ਵਨ ਸਰਵਿਸ ਨੂੰ ਆਸਾਨੀ ਨਾਲ ਅਕਸੈਸ ਕਰ ਸਕਦੇ ਹੋ। 

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

ਇਸ ਦੀ ਲਾਂਚਿੰਗ ਦੇ ਸਮੇਂ ਗੂਗਲ ਨੇ ਦੱਸਿਆ ਸੀ ਕਿ ਜੂਨ 2021 ਤੋਂ ਗੂਗਲ ਫੋਟੋਜ਼ ’ਚ ਜੇਕਰ ਤੁਸੀਂ ਹਾਈ ਕੁਆਲਿਟੀ ਦੀਆਂ ਤਸਵੀਰਾਂ ਨੂੰ ਸੇਵ ਰੱਖਣਾ ਚਾਹੋਗੇ ਤਾਂ ਤੁਹਾਨੂੰ ਮੁਫ਼ਤ ਸਟੋਰੇਜ ਸਪੇਸ ਨਹੀਂ ਮਿਲੇਗੀ। ਮੁਫ਼ਤ ਸਟੋਰੇਜ ਲਈ ਤੁਹਾਨੂੰ ਜੀਮੇਲ ਅਕਾਊਂਟ ਨਾਲ ਜੋ 15 ਜੀ.ਬੀ. ਮੁਫ਼ਤ ਸਟੋਰੇਜ ਦਿੱਤੀ ਜਾਂਦੀ ਹੈ ਉਸ ਦਾ ਹੀ ਇਸਤੇਮਾਲ ਕਰਨਾ ਹੋਵੇਗਾ। ਗੂਗਲ ਨੇ ਦਾਅਵਾ ਕਰਦੇ ਹੋਏ ਦੱਸਿਆ ਹੈ ਕਿ ਉਸ ਦੀ ਕਲਾਊਡ ਸਟੋਰੇਜ, ਕਲਾਊਡ ਸੈਕਟਰ ’ਚ ਸਭ ਤੋਂ ਚੰਗੀ ਹੈ ਅਤੇ ਇਸ ਦੀ ਸੁਰੱਖਿਆ ਕਾਫੀ ਮਜ਼ਬੂਤ ਹੈ। ਗੂਗਲ ਵਨ ਸਰਵਿਸ ਰਾਹੀਂ ਤੁਸੀਂ ਆਪਣੀਆਂ ਤਸਵੀਰਾਂ ਅਤੇ ਵੀਡੀਓ ਨੂੰ ਹਾਈ ਕੁਆਲਿਟੀ ’ਚ ਸਟੋਰ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

ਗੂਗਲ ਦੇ ਰਹੀ ਇਨ੍ਹਾਂ ਪਲਾਨਾਂ ’ਤੇ 50 ਫੀਸਦੀ ਦੀ ਛੋਟ
ਗੂਗਲ ਵਨ ਦੇ ਪਲਾਨਾਂ ’ਚ ਫਿਲਹਾਲ ਗੂਗਲ 50 ਫੀਸਦੀ ਦੀ ਛੋਟ ਦੇ ਰਹੀ ਹੈ। ਗੂਗਲ ਨੇ ਫਿਲਹਾਲ 10 ਟੀ.ਬੀ., 20 ਟੀ.ਬੀ. ਅਤੇ 30 ਟੀ.ਬੀ. ਵਾਲੇ ਪਲਾਨਾਂ ’ਤੇ 50 ਫੀਸਦੀ ਦੀ ਛੋਟ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 10 ਟੀ.ਬੀ. ਸਟੋਰੇਜ ਦੀ ਕੀਮਤ ਫਿਲਹਾਲ 3,250 ਰੁਪਏ ਪ੍ਰਤੀ ਮਹੀਨਾ ਦੱਸੀ ਗਈ ਹੈ ਜਿਸ ਦੀ ਅਸਲ ਕੀਮਤ 6,500 ਰੁਪਏ ਹੈ, ਉਥੇ ਹੀ 20 ਟੀ.ਬੀ. ਵਾਲੇ ਮਾਸਿਕ ਪਲਾਨ ਦੀ ਕੀਮਤ ਫਿਲਹਾਲ 6,500 ਰੁਪਏ ਰੱਖੀ ਗਈ ਹੈ ਜੋ ਕਿ ਪਹਿਲਾਂ 13,000 ਰੁਪਏ ਸੀ। 

ਇਹ ਵੀ ਪੜ੍ਹੋ– 7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ


Rakesh

Content Editor

Related News