ਕਰੋੜਾਂ Chrome ਯੂਜ਼ਰਸ ਖ਼ਤਰੇ ’ਚ! ਗੂਗਲ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਇਹ ਕੰਮ

Wednesday, Apr 20, 2022 - 05:26 PM (IST)

ਗੈਜੇਟ ਡੈਸਕ– ਗੂਗਲ ਨੇ ਪਿਛਲੇ ਤਿੰਨ ਹਫਤਿਆਂ ’ਚ ਤਿੰਨ ਸਕਿਓਰਿਟੀ ਅਪਡੇਟ ਜਾਰੀ ਕੀਤੇ ਹਨ ਅਤੇ ਇਹ ਅਪਡੇਟ ਗੂਗਲ ਕ੍ਰੋਮ ਬ੍ਰਾਊਜ਼ਰ ਲਈ ਹਨ। ਰਿਪੋਰਟ ਮੁਤਾਬਕ, ਗੂਗਲ ਕ੍ਰੋਮ ’ਚ ਮੌਜੂਦ ਇਕ ਖਾਮੀ ਕਾਰਨ 320 ਕਰੋੜ ਯੂਜ਼ਰਸ ਦੀ ਸਕਿਓਰਿਟੀ ਖ਼ਤਰੇ ’ਚ ਪੈ ਗਈ ਸੀ। ਗੂਗਲ ਕ੍ਰੋਮ ’ਚ ਨਵਾਂ ਜ਼ੀਰੋ ਡੇਅ ਥ੍ਰੈਟ ਮਿਲਿਆ ਸੀ ਜਿਸਦਾ ਫਾਇਜਾ ਚੁੱਕ ਕੇ ਹੈਕਰ ਕ੍ਰੋਮ ਯੂਜ਼ਰਸ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਸਨ। 

ਗੂਗਲ ਨੇ ਆਪਣੇ 320 ਕਰੋੜ ਕ੍ਰੋਮ ਯੂਜ਼ਰਸ ਲਈ ਇਕ ਐਮਰਜੈਂਸੀ ਅਪਡੇਟ ਜਾਰੀ ਕੀਤੀ ਹੈ ਅਤੇ ਯੂਜ਼ਰਸ ਨੂੰ ਕਿਹਾ ਹੈ ਕਿ ਸਾਰੇ ਆਪਣੇ ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰਨ। ਗੂਗਲ ਨੇ ਨਵੀਂ ਅਪਡੇਟ ਦੇ ਨਾਲ ਬਗ ਨੂੰ ਫਿਕਸ ਕਰ ਦਿੱਤਾ ਹੈ। ਗੂਗਲ ਕ੍ਰੋਮ ਦੇ ਇਸ ਬਗ ਦੀ ਪਛਾਣ CVE-2022-1364 ਦੇ ਰੂਪ ’ਚ ਹੋਈ ਹੈ।

ਇਸ ਬਗ ਨੂੰ ਫਿਕਸ ਕਰਨ ਤੋਂ ਬਾਅਦ ਗੂਗਲ ਨੇ ਕ੍ਰੋਮ ਦਾ 100,0,4896.127 ਵਰਜ਼ਨ ਜਾਰੀ ਕੀਤਾ ਹੈ ਜੋ ਕਿ ਵਿੰਡੋਜ਼, ਮੈਕ ਅਤੇ Linux ਤਿੰਨਾਂ ਪਲੇਟਫਾਰਮਾਂ ਲਈ ਹੈ। ਜੇਕਰ Microsoft Edge, Brave, Vivaldi ਜਾਂ Opera ਵੀ ਇਸਤੇਮਾਲ ਕਰ ਰਹੇ ਹੋ ਤਾਂ ਤੁਹਾਨੂੰ ਅਪਡੇਟ ਦੀ ਲੋੜ ਹੈ।

ਗੂਗਲ ਨੇ ਨਵੀਂ ਅਪਡੇਟ ਤਾਂ ਜਾਰੀ ਕਰ ਦਿੱਤੀ ਹੈ ਪਰ ਇਹ ਵੀ ਕਿਹਾ ਹੈ ਕਿ ਕ੍ਰੋਮ ਆਪਣੇ ਆਪ ਅਪਡੇਟ ਨਹੀਂ ਹੋਵੇਗਾ ਯਾਨੀ ਯੂਜ਼ਰਸ ਨੂੰ ਮੈਨੁਅਲ ਤੌਰ ’ਤੇ ਆਪਣੇ ਕ੍ਰੋਮ ਵੈੱਬ ਬ੍ਰਾਊਜ਼ਰ ਨੂੰ ਅਪਡੇਟ ਕਰਨਾ ਹੋਵੇਗਾ। ਤਾਂ ਤੁਸੀਂ ਵੀ ਆਪਣੇ ਕ੍ਰੋਮ ਬ੍ਰਾਊਜ਼ਰ ਦੇ ਅਬਾਊਟ ’ਚ ਜਾ ਕੇ ਅਪਡੇਟ ਲਈ ਚੈੱਕ ਕਰ ਸਕਦੇ ਹੋ। ਜੇਕਰ ਅਪਡੇਟ ਉਪਲੱਬਧ ਹੈ ਤਾਂ ਤੁਰੰਤ ਅਪਡੇਟ ਕਰੋ ਅਤੇ ਜੇਕਰ ਅਪਡੇਟ ਨਹੀਂ ਆਈ ਤਾਂ ਕੁਝ ਦਿਨਾਂ ਲਈ ਬ੍ਰਾਊਜ਼ਰ ’ਚ ਸੋਸ਼ਲ ਮੀਡੀਆ ਅਕਾਊਂਟ ਲਾਗਇਨ ਕਰਨ ਅਤੇ ਬੈਂਕਿੰਗ ਟ੍ਰਾਂਜੈਕਸ਼ਨ ਨਾ ਕਰੋ।


Rakesh

Content Editor

Related News