ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
Thursday, Nov 03, 2022 - 01:58 PM (IST)
ਗੈਜੇਟ ਡੈਸਕ– ਗੂਗਲ ਆਪਣੀ ਸਟ੍ਰੀਟ ਵਿਊ ਐਪ ਬੰਦ ਕਰਨ ਜਾ ਰਿਹਾ ਹੈ। ਗੂਗਲ ਆਉਣ ਵਾਲੇ ਦਿਨਾਂ ’ਚ ਐਪ ਸਟੋਰ ਤੋਂ ਸਟ੍ਰੀਟ ਵਿਊ ਐਪ ਨੂੰ ਹਟਾ ਦੇਵੇਗਾ। ਕੰਪਨੀ ਨੇ ਦੱਸਿਆ ਕਿ ਅਗਲੇ ਸਾਲ 2023 ’ਚ ਇਸ ਸੇਵਾ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇਗਾ। 9To5Google ਮੁਤਾਬਕ, ਟੈੱਕ ਦਿੱਗਜ ਕੰਪਨੀ ਗੂਗਲ ਨੇ ਸਟ੍ਰੀਟ ਵਿਊ ਐਪ ਲਈ ਕਈ ਸ਼ਟਡਾਊਨ ਮੈਸੇਜ ਤਿਆਰ ਕੀਤੇ ਹਨ। ਕੰਪਨੀ ਆਪਣੇ ਨੋਟਿਸ ’ਚ ਯੂਜ਼ਰਜ਼ ਨੂੰ ਗੂਗਲ ਮੈਪਸ ਜਾਂ ਸਟ੍ਰੀਟ ਵਿਊ ਸਟੂਡੀਓ ’ਚ ਜਾਣ ਦੀ ਸਲਾਹ ਦੇ ਰਹੀ ਹੈ ਕਿਉਂਕਿ ਸਟ੍ਰੀਟ ਵਿਊ ਐਪ 31 ਮਾਰਚ, 2023 ਨੂੰ ਸ਼ਟਡਾਊਨ ਹੋ ਜਾਵੇਗਾ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ
ਗੂਗਲ ਦਾ ਸਟ੍ਰੀਟ ਵਿਊ ਐਪ ਫਿਲਹਾਲ ਆਈ.ਓ.ਐੱਸ. ਅਤੇ ਐਂਡਰਾਇਡ ਦੋਵਾਂ ’ਤੇ ਉਪਲੱਬਧ ਹੈ। ਇਹ ਐਪ ਯੂਜ਼ਰਜ਼ ਨੂੰ ਸਟ੍ਰੀਟ ਵਿਊ ਦੇ ਨਾਲ ਗੂਗਲ ਮੈਪ ’ਤੇ ਸਥਾਨਾਂ ਦੀ ਜਾਂਚ ਕਰਨ ਦੀ ਮਨਜ਼ੂਰੀ ਦਿੰਦਾ ਹੈ।
ਰਿਪੋਰਟ ’ਚ ਕੰਪਨੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਟ੍ਰੀਟ ਵਿਊ ਐਪ ਬੰਦ ਹੋ ਰਿਹਾ ਹੈ ਅਤੇ ਇਸਦਾ ਸਪੋਰਟ 31 ਮਾਰਚ, 2023 ਨੂੰ ਖ਼ਤਮ ਹੋ ਜਾਵੇਗਾ। ਆਪਣੀ ਖ਼ੁਦ ਦੀ 360 ਡਿਗਰੀ ਵੀਡੀਓ ਪਬਲਿਸ਼ ਕਰਨ ਲਈ ਸਟ੍ਰੀਟ ਵਿਊ ਸਟੂਡੀਓ ’ਚ ਸਵਿੱਚ ਕਰੋ। ਸਟ੍ਰੀਟ ਵਿਊ ਵੇਖਣ ਅਤੇ ‘ਫੋਟੋ ਸਫੇਅਰ’ ਜੋੜਨ ਲਈ ਗੂਗਲ ਮੈਪਸ ਦਾ ਇਸਤੇਮਾਲ ਕਰੋ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰ ਡਿਲੀਟ
ਇਸ ਤੋਂ ਇਲਾਵਾ ਯੂਜ਼ਰਜ਼ 360 ਡਿਗਰੀ ਇਮੇਜਰੀ ’ਚ ਯੋਗਦਾਨ ਕਰ ਸਕਦੇ ਹਨ। ਤਕਨਾਲੋਜੀ ਦਿੱਗਜ ਇਸਨੂੰ ‘ਫੋਟੋ ਸਫੇਅਰ’ ਕਹਿ ਰਹੇ ਹਨ ਤਾਂ ਜੋ ਸਟ੍ਰੀਟ ਵਿਊ ਨੂੰ ਬਿਹਤਰ ਬਣਾਇਆ ਜਾ ਸਕੇ। ਫਿਲਹਾਲ ਯੂਜ਼ਰਜ਼ ਮੁੱਖ ਗੂਗਲ ਮੈਪ ਐਪ ’ਚ ਸਟ੍ਰੀਟ ਵਿਊ ਫੀਚਰ ਦਾ ਇਸਤੇਮਾਲ ਕਰ ਸਕਦੇ ਹੋ। ਉਹ ਸਟ੍ਰੀਟ ਵਿਊ ਸਟੂਡੀਓ ਵੈੱਬ ਐਪ ਦੇ ਨਾਲ 360 ਇਮੇਜਰੀ ’ਚ ਯੋਗਦਾਨ ਕਰ ਸਕਦੇ ਹੋ।
ਇਹ ਵੀ ਪੜ੍ਹੋ– ਹੁਣ WhatsApp ’ਤੇ ਖ਼ਰੀਦ ਸਕੋਗੇ ਮੈਟ੍ਰੋ ਟਿਕਟ, ਕਾਰਡ ਵੀ ਹੋ ਜਾਵੇਗਾ ਰੀਚਾਰਜ, ਜਾਣੋ ਕਿਵੇਂ
ਕਿਉਂ ਬੰਦ ਹੋ ਰਿਹਾ ਐਪ
ਇਸਦਾ ਵੱਖਰੇ ਐਪ ਦੇ ਤੌਰ ’ਤੇ ਇਸਤੇਮਾਲ ਥੋੜਾ ਘੱਟ ਹੋ ਜਾਂਦਾ ਹੈ ਅਤੇ ਇਸ ਲਈ ਕੰਪਨੀ ਨੇ ਅਗਲੇ ਸਾਲ ਮਾਰਚ ਤਕ ਇਸਨੂੰ ਬੰਦ ਕਰਨ ਦੀ ਯੋਜਨਾ ਬਣਾ ਲਈ ਹੈ। ਕੁਝ ਹੀ ਹਫ਼ਤੇ ਪਹਿਲਾਂ ਦਿੱਗਜ ਕੰਪਨੀ ਗੂਗਲ ਨੇ ਮੈਪ ਐਪ ਨੂੰ ਹੋਰ ਜ਼ਿਆਦਾ ਇਮਰਸਿਵ ਬਣਾਉਣ ਦੀ ਯੋਜਨਾ ਬਣਾਉਣ ਦੇ ਕੁਝ ਤਰੀਕਿਆਂ ਨੂੰ ਵਿਖਾਇਆ ਸੀ, ਜਿਸ ਵਿਚ ਇਸਨੂੰ ‘ਇਮਰਸਿਵ ਵਿਊ’ ਕਿਹਾ ਜਾਂਦਾ ਹੈ, ਜੋ ਯੂਜ਼ਰਜ਼ ਨੂੰ ਮੌਸਮ ਅਤੇ ਟ੍ਰੈਫਿਕ ਵਰਗੀ ਡਿਟੇਲ ਦੇ ਨਾਲ ਇਕ ਲੋਕੇਸ਼ਨ ਦਾ 3ਡੀ ਏਰੀਅਲ ਵਿਊ ਦਿੰਦਾ ਹੈ।
ਇਹ ਵੀ ਪੜ੍ਹੋ– ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ