ਸ਼ੁਰੂ ਹੋਈ 5G ਡ੍ਰੋਨਸ ਦੀ ਟੈਸਟਿੰਗ, 4G ਤੋਂ 40 ਗੁਣਾ ਤੇਜ਼ ਮਿਲੇਗਾ ਇੰਟਰਨੈੱਟ
Monday, Feb 01, 2016 - 05:56 PM (IST)
ਜਲੰਧਰ: ਅਮਰੀਕਾ, ਨਿਊ ਮੈਕਸਿਕੋ ਦੇ ਸਪੇਸਪੋਰਟ ''ਚ ਸੀਕ੍ਰੇਟ ਪ੍ਰਾਜੈਕਟ ਦੇ ਤਹਿਤ ਗਲੋਬਲ ਸਰਚ ਇੰਜਣ ਗੂਗਲ ਹਾਈ-ਸਪੀਡ 5G ਇੰਟਰਨੈੱਟ ਡ੍ਰੋਨਸ ਦੀ ਟੈਸਟਿੰਗ ਕਰ ਰਿਹਾ ਹੈ। skybender ਕੋਡਨੇਮ ਵਾਲੇ ਪ੍ਰੋਜੈਕਟ ''ਚ ਜ਼ਿਆਦਾ ਉਚਾਈ ਵਾਲੇ ਡ੍ਰੋਨਸ ਦੇ ਜ਼ਰੀਏ ਇੰਟਰਨੈੱਟ ਕੁਨੈਕਟੀਵਿਟੀ ਨੂੰ ਪੂਰੀ ਦੁਨਿਆ ''ਚ ਉਪਲੱਬਧ ਕਰਵਾਉਣ ਦੀ ਯੋਜਨਾ ਬਣਾਈ ਜਾ ਰਹੀ ਗਈ ਹੈ। ਇਸ ਸਰਵਿਸ ਲਈ ਗੂਗਲ ਸੌਰ ਊਰਜਾ ਨਾਲ ਚੱਲਣ ਵਾਲੇ ਡ੍ਰੋਨ ਦੀ ਮਦਦ ਲਵੇਗਾ।
ਪ੍ਰੋਜੈਕਟ Skybender ਨੂੰ ਗੂਗਲ ਦੇ ਐਕਸੈੱਸ ਟੀਮ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ''ਚ ਕੰਪਨੀ ਦਾ ਪ੍ਰੋਜੈਕਟ loon ਵੀ ਸ਼ਾਮਿਲ ਹੈ। ਅੰਗਰੇਜ਼ੀ ਅਖ਼ਬਾਰ ਗਾਰਡੀਅਨ ਦੇ ਮੁਤਾਬਕ ਗੂਗਲ ਦੇ ਇਸ 5G ਇੰਟਰਨੈੱਟ ਦੀ ਸਪੀਡ ਮੌਜ਼ੂਦਾ 4G ਨੈੱਟਵਰਕ ਦੀ ਤੁਲਨਾ ''ਚ 40 ਗੁਣਾ ਜ਼ਿਆਦਾ ਤੇਜ਼ ਹੋਵੇਗੀ। ਗੂਗਲ ਤੋਂ ਇਲਾਵਾ ਦੁਨੀਆ ਦੀਆਂ ਬਾਕੀ ਕੰਪਨੀਆਂ ਵੀ 5G ਇੰਟਰਨੈੱਟ ਸਰਵਿਸ ਮੁਹੱਈਆ ਕਰਾਉਣ ਜਾ ਰਹੀਆਂ ਹਨ।
ਸਵੀਡਿਸ਼ਨ ਟੈਲੀਕਾਮ ਆਪ੍ਰੇਟਰ ਟੈਲੀਆਸੋਨੇਰਾ ਅਤੇ ਐਰਿਕਸਨ ਮਿਲ ਕੇ ਸਟਾਕਹੋਮ ਅਤੇ ਇਕ ਹੋਰ ਸ਼ਹਿਰ ਟੈਲਿਨ ''ਚ 5G ਨੈੱਟਵਰਕ ਸ਼ੁਰੂ ਕਰ ਰਹੇ ਹਨ। 5G ਨੈੱਟਵਰਕ 4G ਨੈੱਟਵਰਕ ਤੋਂ 40 ਗੁਣਾ ਫਾਸਟ ਹੈ ਅਤੇ ਇਸ ਤੋਂ ਅਲਟ੍ਰਾ ਐੱਚ. ਡੀ. ਮੂਵੀ ਮਹਿਜ਼ 10 ਸਕਿੰਟ ''ਚ ਡਾਊਨਲੋਡ ਹੋ ਸਕੇਗੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ skybender ਅਸਲ ''ਚ ਕੰਮ ਕਰਨ ਲਗ ਜਾਂਦਾ ਹੈ ਤਾਂ ਹਾਈ-ਸਪੀਡ ਵਾਈਰਲੈੱਸ ਇੰਟਰਨੈੱਟ ਦੂਰ ਦਾ ਸੁਪਨਾ ਨਹੀਂ ਰਿਹ ਜਾਵੇਗਾ।
