Nexus 6 ਸਮਾਰਟਫੋਨ ਨੂੰ ਇਕ ਵਾਰ ਫਿਰ ਐਂਡਰਾਇਡ 7.1.1 ਨੂਗਟ ਅਪਡੇਟ ਮਿਲਣੀ ਸ਼ੁਰੂ

08/16/2017 11:13:42 AM

ਜਲੰਧਰ- ਇਸ ਸਾਲ ਜਨਵਰੀ 'ਚ ਗੂਗਲ ਨੇ ਆਪਣੇ Nexus 6 ਸਮਾਰਟਫੋਨ ਲਈ ਐਂਡਰਾਇਡ 7.1.1 ਨੂਗਟ ਦੀ ਅਪਡੇਟ ਜਾਰੀ ਕੀਤੀ ਸੀ। ਹਾਲਾਂਕਿ ਇਸ ਅਪਡੇਟ ਤੋਂ ਬਾਅਦ ਸਮਾਰਟਫੋਨ 'ਚ ਕਈ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਅਪਡੇਟ ਤੋਂ ਬਾਅਦ ਸ਼ਿਕਾਇਤ ਸੀ ਕਿ ਸਮਾਰਟਫੋਨ 'ਚ ਐਪ ਕ੍ਰੈਸ਼ ਹੋ ਰਹੀਆਂ ਹਨ। ਉਥੇ ਹੀ Nexus 5, Nexus 6P, Nexus 9 ਨੂੰ ਵੀ ਇਹ ਅਪਡੇਟ ਮਿਲ ਗਈ ਹੈ। Nexus ੬ ਸਮਾਰਟਫੋਨ ਨੂੰ ਸਾਲ 2014 'ਚ ਐਂਡਰਾਇਡ 5.0 ਲਾਲੀਪਾਪ ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ ਗੂਗਲ ਨੇ Nexus 6 ਸਮਾਰਟਫੋਨ ਲਈ ਐਂਡਰਾਇਡ 7.1.1 ਨੂਗਟ ਨੂੰ ਜਾਰੀ ਕਰ ਦਿੱਤਾ ਹੈ। 
ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ Nexus 6 ਸਮਾਰਟਫੋਨ ਲਈ ਐਂਡਰਾਇਡ 7.1.1 ਨੂਗਟ ਨੂੰ ਜਾਰੀ ਕੀਤਾ ਗਿਆ ਹੈ। Nexus 6 ਯੂਜ਼ਰਸ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਗੂਗਲ ਦੁਆਰਾ do-over on the update ਬਗ ਮਿਲਿਆ। ਜਿਸ ਤੋਂ ਬਾਅਦ ਯੂਜ਼ਰਸ ਲਈ ਇਸ ਅਪਡੇਟ ਨੂੰ ਜਾਰੀ ਕੀਤਾ ਗਿਆ ਹੈ। 
ਅਖਿਰਕਾਰ ਇਸ ਅਪਡੇਟ ਨੂੰ ਰੋਲਆਊਟ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਤੁਹਾਨੂੰ ਲੇਟੈਸਟ 7.0 ਬਿਲਡ 'ਤੇ ਰਹਿਣ ਦੀ ਲੋੜ ਹੈ। ਉਥੇ ਹੀ ਜੇਕਰ ਕੋਈ ਪੁਰਾਣੇ 7.1.1 'ਤੇ ਹੈ ਤਾਂ ਉਨ੍ਹਾਂ ਨੂੰ ਟਰੈਕ 'ਤੇ ਵਾਪਸ ਫਲੈਸ਼ ਕਰਨ ਦੀ ਲੋੜ ਹੋਵੇਗੀ। 


Related News