ਹੁਣ ਏਅਰਕ੍ਰਾਫਟ ਬਣਾਉਣ ''ਚ ਮਦਦ ਕਰੇਗਾ ਗੂਗਲ ਗਲਾਸ

Tuesday, Jul 19, 2016 - 03:38 PM (IST)

ਹੁਣ ਏਅਰਕ੍ਰਾਫਟ ਬਣਾਉਣ ''ਚ ਮਦਦ ਕਰੇਗਾ ਗੂਗਲ ਗਲਾਸ
ਜਲੰਧਰ-ਮੰਨਿਆ ਜਾ ਰਿਹਾ ਹੈ ਕਿ ਟੈਕਨਾਲੋਜੀ ਦੀ ਸਭ ਤੋਂ ਵੱਡੀਆਂ ਕੰਪਨੀਆਂ ''ਚੋਂ ਇਕ ਗੂਗਲ ਦੀ ਓਗਮੇਂਟਡ ਰਿਆਲਿਟੀ (AR) ਆਈਵੇਅਰ ਡਿਵਾਈਸ ਚਾਹੇ ਯੂਜ਼ਰਜ਼ ਦੇ ਆਮ ਵਰਤੋਂ ''ਚ ਨਾ ਆਉਂਦੀ ਹੋਵੇ ਪਰ ਇਕ ਰਿਪੋਰਟ ਮੁਤਾਬਿਕ ਇਹ ਡਿਵਾਈਸ ਯੂ.ਐੱਸ. ਦੀ ਏਅਰਕ੍ਰਾਫਟ ਬਣਾਉਣ ਵਾਲੀ ਕੰਪਨੀ ਬੋਇੰਗ ਦੇ ਏਅਰਪਲਾਨਜ਼ ਬਣਾਉਣ ਦਾ ਕੰਮ ਕਰ ਰਹੀ ਹੈ। ਨਿਊਜ ਵੈੱਬਸਾਈਟ ਦੀ ਇਕ ਰਿਪੋਰਟ ਨੇ ਦੱਸਿਆ ਹੈ ਕਿ, ਬੋਇੰਗ ਰਿਸਰਚ ਐਂਡ ਟੈਕਨਾਲੋਜੀ ਦੇ ਮੈਂਬਰਜ਼ ਨੇ ਓਰੀਜ਼ਨਲ ਗੂਗਲ ਗਲਾਸ ਦੀ ਵਰਤੋਂ ਕਰ ਕੇ ਏਅਰਕ੍ਰਾਫਟ ਵਾਇਰ ਹਾਰਨੇਸਿਜ਼ ਨੂੰ ਬਣਾਉਣ ਲਈ ਪਾਇਲਟ ਕੰਡਕਟ ਕੀਤਾ ਹੈ। ਇਕ ਰਿਪੋਰਟ ਦੇ ਮੁਤਾਬਿਕ,  ਏਅਰਪਲਾਂਜ਼ ''ਚ ਇਲੈਕਟ੍ਰਿਲਕਲ ਸਿਸਟਮ ਨੂੰ ਜੋੜਨ ਵਾਲੇ ਤਾਰ ਬਹੁਤ ਹੀ ਕੰਪਲੈਕਸ ਅਤੇ ਮੈਸੀ ਤਰੀਕੇ ਨਾਲ ਮੌਜੂਦ ਹੁੰਦੇ ਹੈ, ਜਿਨ੍ਹਾਂ ਨੂੰ ਟੈਕਨੀਸ਼ੀਅਨ ਲੈਪਟਾਪ ''ਤੇ ਮੌਜੂਦ PDF ਅਸੈਂਬਲੀ ਗਾਇਡ ਦੇ ਚਲਦੇ ਮੈਨੁਅਲੀ ਮੈਨੇਜ ਕਰਦੇ ਹਨ। 
 
ਬੋਇੰਗ ਦਾ ਕਹਿਣਾ ਹੈ ਕਿ ਗੂਗਲ ਗਲਾਸ ਨੇ ਨਾ ਸਿਰਫ ਕੰਪਿਊਟਰ ਡਿਸਪਲੇ ਨੂੰ ਰਿਪਲੇਸ ਕੀਤਾ ਹੈ ਸਗੋਂ ਹਾਰਨੇਸਿਜ਼ ਦੇ ਪ੍ਰੋਡਕਸ਼ਨ ਟਾਈਮ ਨੂੰ 25 ਫੀਸਦੀ ਘੱਟ ਕਰ ਦਿੱਤਾ ਹੈ। ਬੋਇੰਗ, ਹੈੱਡ ਮਾਊਂਟੇਡ ਡਿਸਪਲੇ ਅਤੇ ਰੂਡੀਮੈਂਟ੍ਰੀ ਸਾਫਟਵੇਅਰ ਮੌਜੂਦਾ AR ਗਲਾਸਿਜ਼ ਦੀ ਵਰਤੋਂ 1995 ਤੋਂ ਕਰ ਰਹੀ ਸੀ ਪਰ ਡਿਵਾਈਸ ਦਾ ਵਜ਼ਨ ਜ਼ਿਆਦਾ ਹੋਣ ਕਾਰਨ ਇਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਅਤੇ ਆਪਣੇ ਟਾਸਕ ਨੂੰ ਪੂਰਾ ਕਰਨ ਲਈ ਉਸ ਤੋਂ ਵੱਧ ਪਾਵਰਫੁਲ ਗੂਗਲ ਗਲਾਸ ਦਾ ਇਸਤੇਮਾਲ ਕਰਨ ਲੱਗੀ ।ਹਾਲਾਂਕਿ ਸ਼ੁਰੂਆਤ ''ਚ ਇਹ ਡਿਵਾਈਸ ਬੇਸ਼ੱਕ ਬੋਇੰਗ ਦੇ ਡਾਟਾਬੇਸ ''ਚੋਂ ਇੰਫਾਰਮੇਸ਼ਨ ਰੀਡ ਕਰਨ ''ਚ ਅਸਫ਼ਲ ਰਹੀ ਹੈ, ਪਰ ਕੰੰਪਨੀ ਨੇ APX Lab , ਤੋਂ ਸਮਾਰਟ ਗਲਾਸ ਬਣਾਉਣ ਵਾਲੇ ਸਾਫਟਵੇਅਰ ''Skylight'' ਨਾਲ ਹਾਇਅਰ ਕੁਆਲਿਟੀ ਗਲਾਸ ਐਪ ਨੂੰ ਬਣਾਉਣ ਦੀ ਗੱਲ ਕਹੀ, ਜਿਸ ਨੂੰ ਟੈਕਨੀਸ਼ੀਅਨਜ਼ ਆਰਾਮ ਨਾਲ ਇਸਤੇਮਾਲ ਕਰ ਸਕਣ । ਰਿਪੋਰਟ ''ਚ ਇਹ ਵੀ ਦੱਸਿਆ ਗਿਆ ਕਿ ਹੁਣ ਇਹ Skylight ਐਪ ਨਾ ਸਿਰਫ ਗਲਾਸ ਪਹਿਨਣ ਵਾਲੇ ਨੂੰ QR code ਸਕੈਨ ਕਰਨ ''ਚ ਮਦਦ ਕਰਦਾ ਹੈ ਬਲਕਿ ਗਲਾਸ ਵਾਇਸ ਕਮਾਂਡ ਨੂੰ ਵੀ ਸਪੋਰਟ ਕਰਦਾ ਹੈ ।

Related News