ਗੂਗਲ ਨੇ ‘Z-fold’ ਡਿਸਪਲੇਅ ਟੈਕਨਾਲੋਜੀ ਲਈ ਫਾਈਲ ਕੀਤਾ ਪੇਟੈਂਟ

03/15/2019 5:49:22 PM

ਗੈਜੇਟ ਡੈਸਕ– ਗੂਗਲ ਨੇ ਹਾਲ ਹੀ ’ਚ ਇਕ ਪੇਟੈਂਟ ਫਾਈਲ ਕੀਤਾ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਕੰਪਨੀ ‘Z-fold’ ਡਿਸਪਲੇਅ ਟੈਕਨਾਲੋਜੀ ਵਾਲਾ ਇਕ ਅਜਿਹਾ ਡਿਵਾਈਸ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜੋ ਬਿਨਾਂ ਬ੍ਰੇਕ ਹੋਏ ਦੋਵਾਂ ਸਾਈਡਾਂ ਤੋਂ ਮੁੜ ਸਕੇਗਾ। 

ਪੇਟੈਂਟ ’ਚ ਕਿਤੇ ਵੀ ‘ਫੋਨ’ ਸ਼ਬਦ ਦਾ ਜ਼ਿਕਰ ਨਹੀਂ ਹੈ, ਇਸ ਵਿਚ ਸਿਰਫ ਇਹ ਦੱਸਿਆ ਗਿਆ ਹੈ ਕਿ ਕਿਵੇਂ ਡਿਸਪਲੇਅ ਦਾ ਇਸਤੇਮਾਲ ਮਾਡਰਨ ਕੰਪਿਊਟਿੰਗ ਡਿਵਾਈਸਾਂ ’ਚ ਕੀਤਾ ਜਾ ਸਕਦਾ ਹੈ। ਇਸ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਜਾਂ ਤਾਂ ਇਕ ਟੈਬਲੇਟ ਹੋਵੇਗਾ ਜਾਂ ਫਿਰ ਲੈਪਟਾਪ, ਜਿਸ ਵਿਚ ਕੰਪਨੀ ਜੈੱਡ ਫੋਲਡ ਡਿਸਪਲੇਅ ਦੇਣ ਦੀ ਤਿਆਰੀ ਕਰ ਰਹੀ ਹੈ। 

PunjabKesari

ਕੰਪਨੀ ਦਾ ਫੋਕਸ ਹਮੇਸ਼ਾ ਹੀ ਆਪਣੇ ਡਿਵਾਈਸ ਦੇ ਸਾਫਟਵੇਅਰ ਆਸਪੈਕਟਸ ’ਤੇ ਰਿਹਾ ਹੈ ਕਿਉਂਕਿ ਕੰਪਨੀ ਕਦੇ ਵੀ ਖੁਦ ਦੇ ਹੈਂਡਸੈੱਟ ਜਾਂ ਫਿਰ ਡਿਸਪਲੇਅ ਦਾ ਪ੍ਰੋਡਕਸ਼ਨ ਨਹੀਂ ਕਰਦੀ। ਅਜਿਹੇ ’ਚ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਖੁਦ ਡਿਸਪਲੇਅ ਤਿਆਰ ਕਰਨ ਦੀ ਬਜਾਏ ਕਿਸੇ ਥਰਡ ਪਾਰਟੀ ਨੂੰ ਇਸ ਲਈ ਲਾਈਸੈਂਸ ਦੇਵੇਗੀ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਐਪਲ ਦੇ ਆਈਫੋਨ ਦੀ ਤਰ੍ਹਾਂ ਗੂਗਲ ਨੇ ਪਿਕਸਲ 3 ਦੀ ਮੈਨਿਊਫੈਕਚਰਿੰਗ ਲਈ Foxconn ਦੇ ਨਾਲ ਹੱਥ ਮਿਲਾਇਆ। ਉਥੇ ਹੀ HTC ਅਤੇ LG ਦੋਵਾਂ ਨੇ ਮਿਲ ਕੇ ਪਿਕਸਲ 2 ਫੋਨ ਨੂੰ ਤਿਆਰ ਕੀਤਾ ਹੈ। 

ਗੂਗਲ ਨੇ ਨਵੰਬਰ ’ਚ ਹੀ ਐਂਡਰਾਇਡ ਡਿਵਾਈਸ ’ਚ ਫੋਲਡੇਬਲ ਡਿਸਪਲੇਅ ਲਈ ਸਪੋਰਟ ਐਡ ਕੀਤਾ ਸੀ। ਪਹਿਲਾਂ ਫੋਲਡੇਬਲ ਫੋਨ ’ਚ ਐਂਡਰਾਇਡ ਚੰਗੀ ਤਰ੍ਹਾਂ ਕੰਮ ਕਰੇ, ਇਸ ਲਈ ਗੂਗਲ ਨੇ ਸੈਮਸੰਗ ਅਤੇ ਹੁਵਾਵੇਈ ਦੇ ਨਾਲ ਮਿਲ ਕੇ ਵੀ ਕੰਮ ਕੀਤਾ। 


Related News