3,499 ਰੁਪਏ ਦੀ ਕੀਮਤ ਨਾਲ ਭਾਰਤ 'ਚ ਲਾਂਚ ਹੋਇਆ Google Chromecast 3
Wednesday, Oct 24, 2018 - 04:19 PM (IST)

ਗੈਜੇਟ ਡੈਸਕ- ਮੀਡੀਆ ਸਟ੍ਰੀਮਿੰਗ ਲਈ Google Chromecast 2018 (Google Chromecast 3) ਡੋਂਗਲ ਨੂੰ ਭਾਰਤ 'ਚ ਆਫਿਸ਼ੀਅਲ ਤੌਰ 'ਤੇ ਪੇਸ਼ ਕਰ ਦਿੱਤੀ ਗਈ ਹੈ। ਕ੍ਰੋਮਕਾਸਟ ਦਾ ਅਪਗ੍ਰੇਡ ਵਰਜਨ Chromecast 3 ਹੈ। ਗੂਗਲ ਦੇ ਕ੍ਰੋਮਕਾਸਟ 3 'ਚ ਨਵੇਂ ਹਾਰਡਵੇਅਰ ਦਾ ਇਸਤੇਮਾਲ ਹੋਇਆ ਹੈ ਜੋ ਡਿਵਾਈਸ ਦੀ ਪਰਫਾਰਮੈਨਸ ਨੂੰ 15 ਫ਼ੀਸਦੀ ਤੱਕ ਵਧਾ ਦਿੰਦਾ ਹੈ। ਸਿਰਫ ਇੰਨਾ ਹੀ ਨਹੀਂ ਕ੍ਰੋਮਕਾਸਟ (Chromecast 3) ਫੁੱਲ ਐੱਚ. ਡੀ (1080p) 60 ਫ੍ਰੇਮ ਪ੍ਰਤੀ ਸੈਕਿੰਡ ਵਾਲੀ ਵੀਡੀਓ ਨੂੰ ਅਸਾਨੀ ਨਾਲ ਸਟ੍ਰੀਮ ਕਰਨ 'ਚ ਸਮਰੱਥ ਹੈ।
Google Chromecast 3 ਦੀ ਭਾਰਤ 'ਚ ਕੀਮਤ
ਭਾਰਤ 'ਚ ਗੂਗਲ ਕ੍ਰੋਮਕਾਸਟ 3 ਦਾ ਕੀਮਤ 3,499 ਰੁਪਏ ਹੈ। ਗੂਗਲ ਕ੍ਰੋਮਕਾਸਟ ਨੂੰ ਈ-ਕਾਮਰਸ ਸਾਈਟ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਡਿਵਾਈਸ ਗੂਗਲ ਸਟੋਰ ਤੋਂ ਇਲਾਵਾ ਹੋਰ ਆਨਲਾਈਨ ਸਟੋਰ 'ਤੇ ਵਿਕਰੀ ਲਈ ਉਪਲੱਬਧ ਹੋਵੇਗੀ। ਫਲਿੱਪਕਾਰਟ ਤੋਂ ਗੂਗਲ ਕ੍ਰੋਮਕਾਸਟ 3 ਖਰੀਦਣ ਵਾਲੇ ਗਾਹਕਾਂ ਨੂੰ ਇਕ ਸਾਲ ਦਾ ਫ੍ਰੀ Sony Liv ਤੇ ਛੇ ਮਹੀਨਿਆਂ ਲਈ (ਬਿਨਾਂ ਇਸ਼ਤਿਹਾਰ) Gaana ਦਾ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ। PhonePe ਤੋ ਭੁਗਤਾਨ 'ਤੇ 100 ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਐਕਸਿਸ ਬੈਂਕ ਕਾਰਡ ਤੋਂ ਭੁਗਤਾਨ 'ਤੇ 10 ਫ਼ੀਸਦੀ ਇੰਸਟੈਂਟ ਡਿਸਕਾਊਂਟ ਮਿਲੇਗਾ। ਇਹ ਆਫਰ Flipkart Festive Dhamaka Days ਸੇਲ ਦਾ ਹਿੱਸਾ ਹਨ, ਇਸ ਵਜ੍ਹਾ ਨਾਲ ਇਹ ਆਫਰ 27 ਅਕਤੂਬਰ ਤੱਕ ਹੀ ਵੈਲੀਡ ਹੈ Google Chromecast 3 ਸਪੈਸੀਫਿਕੇਸ਼ਨ ਤੇ ਫੀਚਰਸ
ਗੂਗਲ ਕ੍ਰੋਮਕਾਸਟ 3 'ਚ ਐੱਚ. ਡੀ. ਐੱਮ. ਆਈ ਪੋਰਟ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਪਸੰਦੀਦਾ ਵੀਡੀਓ ਨੂੰ ਸਿੱਧੇ ਐੱਚ. ਡੀ. ਟੀ. ਵੀ. 'ਤੇ ਵੇਖ ਸਕਦੇ ਹਨ। ਕ੍ਰੋਮਕਾਸਟ ਤੁਹਾਡੇ ਸਮਾਰਟਫੋਨ ਦੀ ਸਕ੍ਰੀਨ ਜਾਂ ਕਿਸੇ ਵੀ ਕੰਪੈਟਿਬਲ ਐਪ ਦੇ ਕੰਟੈਂਟ ਨੂੰ ਤੁਹਾਡੇ ਟੀ. ਵੀ 'ਤੇ ਵਿਖਾਉਣ 'ਚ ਮਦਦ ਕਰਦਾ ਹੈ। ਦਸ ਦੇਈਏ ਕਿ 800 ਤੋਂ ਜ਼ਿਆਦਾ ਅਜਿਹੀਆਂ ਐਪਸ ਮੌਜੂਦ ਹਨ ਜੋ ਕ੍ਰੋਮਕਾਸਟ ਨਾਲ ਅਸਾਨੀ ਕੁਨੈੱਕਟ ਹੋ ਜਾਂਦੀਆਂ ਹਨ। ਕ੍ਰੋਮਕਾਸਟ ਤੇ ਕ੍ਰੋਮ ਬਰਾਊਜਰ ਦੀ ਮਦਦ ਨਾਲ ਕੰਪਿਊਟਰ ਸਕ੍ਰੀਨ ਨੂੰ ਟੀ. ਵੀ ਨਾਲ ਕੁਨੈੱਕਟ ਕਰ ਸਕਦੇ ਹੋ। ਪੁਰਾਣੇ ਮਾਡਲ ਦੀ ਤੁਲਨਾ 'ਚ ਨਵਾਂ Google Chromecast 3 15 ਫ਼ੀਸਦੀ ਤੇਜ ਪਰਫਾਰਮੈਨਸ ਪ੍ਰਦਾਨ ਕਰਦਾ ਹੈ। ਇਸ ਦੇ ਨਾਲ ਇਹ 60 ਫ੍ਰੇਮ ਪ੍ਰਤੀ ਸੈਕਿੰਡ ਵੀਡੀਓ ਸਟ੍ਰੀਮਿੰਗ ਫੁੱਲ ਐੱਚ. ਡੀ (1080p) ਵੀ ਸਪੋਰਟ ਦੇ ਨਾਲ ਆਉਂਦਾ ਹੈ। ਯਾਦ ਕਰਾ ਦੇਈਏ ਕਿ ਪਿੱਛਲਾ ਮਾਡਲ 60 ਫ੍ਰੇਮ ਪ੍ਰਤੀ ਸੈਕਿੰਡ ਵੀਡੀਓ ਸਟਰੀਮਿੰਗ ਐੱਚ. ਡੀ (720p) ਸਪੋਰਟ ਦੇ ਨਾਲ ਲਾਂਚ ਹੋਇਆ ਸੀ।
ਨਵਾਂ ਕ੍ਰੋਮਕਾਸਟ ਗੂਗਲ ਅਸਿਸਟੈਂਟ ਦੇ ਨਾਲ ਕੰਮ ਕਰਦਾ ਹੈ। ਤੁਸੀਂ ਚਾਹੋ ਤਾਂ Google Home ਸਪੀਕਰ ਨੂੰ Chromecast ਦੇ ਨਾਲ ਕੁਨੈੱਕਟ ਕਰ ਸਕਦੇ ਹੋ। ਟੀ. ਵੀ 'ਤੇ ਯੂਟਿਊਬ ਵੀਡੀਓ ਦੇਖਣ ਲਈ ਸਿਰਫ ਤੁਹਾਨੂੰ ਵੁਆਇਸ ਕਮਾਂਡ ਦੇਣੀ ਹੈ। ਪਾਵਰ ਲਈ ਮਾਇਕ੍ਰੋ-ਯੂ. ਐੱਸ. ਬੀ ਪੋਰਟ ਮੌਜੂਦ ਹੈ। ਟੀ. ਵੀ 'ਤੇ ਆਨਲਾਈਨ ਕੰਟੈਂਟ ਪਲੇਅ ਕਰਨ ਲਈ Chromecast 3 ਦਾ ਵਾਈ-ਫਾਈ ਨਾਲ ਕੁਨੈੱਕਟ ਹੋਣਾ ਜਰੂਰੀ ਹੈ। ਨਵਾਂ ਕ੍ਰੋਮਕਾਸਟ Netflix, YouTube, CEO ਤੇ Hulu ਜਿਹੀਆਂ ਕਈ ਐਪਸ ਨੂੰ ਸਪੋਰਟ ਕਰਦਾ ਹੈ। ਕ੍ਰੋਮਕਾਸਟ 3 'ਚ ਹਾਕੀ ਪਕ ਵਰਗਾ ਡਿਜ਼ਾਈਨ ਹੈ। ਕ੍ਰੋਮਕਾਸਟ ਦਾ ਪਿਛਲੇ ਮਾਡਲ 'ਚ ਗਲਾਸੀ ਉਥੇ ਹੀ ਨਵੇਂ ਮਾਡਲ 'ਚ ਮੈਟ ਫਿਨਿਸ਼ ਦਾ ਇਸਤੇਮਾਲ ਹੋਇਆ ਹੈ। ਕ੍ਰੋਮਕਾਸਟ ਦੇ ਫਰੰਟ ਸਾਈਡ 'ਤੇ ਤੁਹਾਨੂੰ ਕੰਪਨੀ ਦਾ 7 ਲੋਗੋ ਨਜ਼ਰ ਆਵੇਗਾ। ਡਿਵਾਈਸ ਦੀ ਲੰਬਾਈ-ਚੋੜਾਈ 162x51.8x13.8 ਮਿਲੀਮੀਟਰ ਤੇ ਇਸ ਦਾ ਭਾਰ 39.1 ਗ੍ਰਾਮ ਹੈ।