Google Chromecast 2018 ਦੋ ਰੰਗਾਂ ’ਚ ਹੋਇਆ ਲਾਂਚ

Wednesday, Oct 10, 2018 - 04:15 PM (IST)

Google Chromecast 2018 ਦੋ ਰੰਗਾਂ ’ਚ ਹੋਇਆ ਲਾਂਚ

ਗੈਜੇਟ ਡੈਸਕ– ਗੂਗਲ ਨੇ 9 ਅਕਤੂਬਰ ਨੂੰ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਲਾਂਚ ਕਰਨ ਦੇ ਨਾਲ ਹੀ ਲੇਟੈਸਟ ਕ੍ਰੋਮਕਾਸਟ ਮੀਡੀਆ ਸਟਰੀਮਿੰਗ ਡੋਂਗਲ ਨੂੰ ਵੀ ਅਪਗ੍ਰੇਡ ਕੀਤਾ ਹੈ। ਗੂਗਲ ਨੇ ਸਭ ਤੋਂ ਪਹਿਲਾਂ 2013 ’ਚ ਕ੍ਰੋਮਕਾਸਟ ਨੂੰ ਪੇਸ਼ ਕੀਤਾ ਸੀ, ਅਜਿਹਾ ਚੌਥੀ ਵਾਰ ਹੈ ਜਦੋਂ ਗੂਗਲ ਨੇ ਆਪਣੀ ਕ੍ਰੋਮਕਾਸਟ ਨੂੰ ਅਪਗ੍ਰੇਡ ਕੀਤਾ ਹੈ। ਪਿਛਲੇ ਸਾਲ ਗੂਗਲ ਨੇ ਕ੍ਰੋਮਕਾਸਟ ਨੂੰ 4ਕੇ ਸਪੋਰਟ ਦੇ ਨਾਲ ਅਪਗ੍ਰੇਡ ਕੀਤਾ ਸੀ। ਕ੍ਰੋਮਕਾਸਟ ਦੇ 2018 ਵਰਜਨ ਨੂੰ ਗੂਗਲ ਕ੍ਰੋਮਕਾਸਟ ਦਾ ਤੀਜਾ ਵਰਜਨ ਮੰਨਿਆ ਜਾ ਸਕਦਾ ਹੈ ਜੋ ਹੁਣ 1080p ਸਟਰੀਮਿੰਗ ’ਤੇ 60 ਫਰੇਮ ਪ੍ਰਤੀ ਸੈਕੰਡ ਨੂੰ ਸਪੋਰਟ ਕਰੇਗਾ। ਇਸ ਤੋਂ ਇਲਾਵਾ ਨਵਾਂ ਕ੍ਰੋਮਕਾਸਟ ਡੋਂਗਲ ਆਡੀਓ ਤਕਨੀਕ ਨੂੰ ਵੀ ਸਪੋਰਟ ਕਰਦਾ ਹੈ। 

ਨਵੇਂ ਕ੍ਰੋਮਕਾਸਟ 2018 ਦੀ ਕੀਮਤ 35 ਡਾਲਰ ਹੈ। 9 ਅਕਤੂਬਰ ਤੋਂ ਇਸ ਨੂੰ ਭਾਰਤ, ਆਸਟ੍ਰੇਲੀਆ, ਕੈਨੇਡਾ, ਡੈਨਮਾਰਕ, ਫਿਨਲੈਂਡ, ਗ੍ਰੇਟ ਬ੍ਰਿਟੇਨ, ਜਪਾਨ, ਨੀਦਰਲੈਂਡ, ਨਿਊਜ਼ੀਲੈਂਡ, ਨਾਰਵੇ, ਸਿੰਗਾਪੁਰ, ਸਵੀਡਨ ਅਤੇ ਅਮਰੀਕਾ ’ਚ ਗੂਗਲ ਸਟੋਰ ਤੋਂ ਖਰੀਦਿਆ ਜਾ ਸਕੇਗਾ। ਹਾਲਾਂਕਿ ਕੁਝ ਦੇਸ਼ਾਂ ’ਚ ਇਸ ਨੂੰ 2019 ’ਚ ਵਿਕਰੀ ਲਈ ਲਿਆਇਆ ਜਾਵੇਗਾ। 

ਗੂਗਲ ਕ੍ਰੋਮਕਾਸਟ ਨੂੰ ਤੁਸੀਂ ਸਿੰਪਲ ਆਪਣੇ TV’s port ਨਾਲ ਕੁਨੈਕਟ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਟੀਵੀ ਸ਼ੋਅ, ਮੂਵੀ, ਗੇਮਜ਼ ਨੂੰ ਸਟਰੀਮ ਕਰ ਸਕਦੇ ਹੋ। ਥਰਡ ਜਨਰੇਸ਼ਨ ਗੂਗਲ ਕ੍ਰੋਮਕਾਸਟ 2018 ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਸੈਕੰਡ ਜਨਰੇਸ਼ਨ ਕ੍ਰੋਮਕਾਸਟ ਡੋਂਗਲ ਤੋਂ 15 ਫੀਸਦੀ ਤੇਜ਼ ਹੈ। ਇਸ ਵਿਚ HDMI ਇੰਟਰਫੇਸ ਪਹਿਲਾਂ ਵਰਗਾ ਹੀ ਹੈ। ਪਿਛਲੇ ਸਾਲ ਦੀ ਤਰ੍ਹਾਂ ਗੂਗਲ ਕ੍ਰੋਮਕਾਸਟ 2018 ਨੂੰ Chalk ਅਤੇ Charcoal ਕਲਰ ਆਪਸ਼ਨ ’ਚ ਉਤਾਰਿਆ ਗਿਆ ਹੈ। ਗੂਗਲ ਨੇ ਇਸ ਦੇ ਡਿਜ਼ਾਈਨ ’ਚ ਵੀ ਥੋੜ੍ਹਾ ਬਦਲਾਅਕੀਤਾ ਹੈ। ਹੁਣ ਇਸ ਦੇ ਸੈਂਟਰ ’ਤੇ Google’s ‘G’ ਲੋਗੋ ਹੈ। 


Related News