ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਸ਼ੁਰੂ ਕੀਤਾ ਭਾਰਤ ''ਚ ਈਵੈਂਟ

Wednesday, Jan 04, 2017 - 12:10 PM (IST)

ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਸ਼ੁਰੂ ਕੀਤਾ ਭਾਰਤ ''ਚ ਈਵੈਂਟ
ਜਲੰਧਰ- ਸਰਚ ਜਾਇੰਟ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਦਿੱਲੀ ''ਚ ਆਯੋਜਿਤ ਈਵੈਂਟ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਈਵੈਂਟ ਨੂੰ ਲੈ ਕੇ ਮੀਡੀਆ ਇਨਵਾਈਟਸ ਪਹਿਲਾਂ ਹੀ ਭੇਜੇ ਗਏ ਹਨ ਜਿਨ੍ਹਾਂ ''ਚ ਲਿਖਿਆ ਹੈ ਕਿ ਇਸ ਨੂੰ ਸੂਚਨਾ ਅਤੇ ਤਕਨੀਕੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਮੌਜੂਦਗੀ ''ਚ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਵੱਲੋਂ ਆਯੋਜਿਤ ਕੀਤਾ ਜਾਵੇਗਾ। ਇੰਡੀਅਨ ਐਕਸਪ੍ਰੈੱਸ ਦੀ ਇਕ ਰਿਪੋਰਟ ਮੁਤਾਬਕ ਇਸ ਈਵੈਂਟ ''ਚ ਗੂਗਲ ਛੋਟੇ ਅਤੇ ਮੱਧ ਵਪਾਰਾਂ ਨੂੰ ਲੈ ਕੇ ਯੋਜਨਾ ਬਣਾਏਗੀ ਅਤੇ ਮਹੱਤਵਪੂਰਨ ਐਲਾਨ ਵੀ ਕਰੇਗੀ। ਇਨਵਾਈਸ ''ਚ ਲਿਖਿਆ ਹੈ ਕਿ ਛੋਟੇ ਅਤੇ ਮੱਧ ਵਪਾਰ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਹਨ ਅਤੇ ਇਹ ਦੇਸ਼ ਦੇ ਵਿਕਾਸ ''ਚ ਅਹਿਮ ਭੂਮਿਕਾ ਨਿਭਾਉਣਗੇ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਅਸੀਂ ਵਪਾਰਾਂ ਦੇ ਨਾਲ ਹਿੱਸੇਦਾਰੀ ਬਾਰੇ ਉਤਸ਼ਾਹਿਤ ਹਾਂ ਅਤੇ ਡਿਜੀਟਲ ਤਰੀਕੇ ਨਾਲ ਵਿਕਾਸ ਨੂੰ ਵਧਾਉਣਾ ਚਾਹੁੰਦੇ ਹਾਂ। 
ਜ਼ਿਕਰਯੋਗ ਹੈ ਕਿ ਇਸ ਈਵੈਂਟ ''ਚ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਦੱਸਣਗੇ ਕਿ ਕਿਵੇਂ ਡਿਜੀਟਲ ਤਕਨੀਕ ਭਾਰਤ ਲਈ ਗੇਮ ਚੇਂਜਰ ਦਾ ਕੰਮ ਕਰੇਗੀ। ਦਿੱਲੀ ''ਚ ਆਯੋਜਿਤ ਇਸ ਈਵੈਂਟ ''ਚ ਭਾਰਤ ਨੂੰ ਕਲਾਊਡ ਰੀਜ਼ਨ ਬਣਾਉਣ ''ਤੇ ਗੱਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਲਟੀਪਲ ਡਾਰਟਾ-ਸੈਂਟਰਜ਼ ਅਤੇ ਗੂਗਲ ਐਪਸ ਨੂੰ ਹੋਰ ਬਿਹਤਰ ਬਣਾਉਣ ਲਈ ਵੀ ਲੋਕਾਂ ਦੀ ਸਲਾਹ ਲਈ ਜਾਵੇਗੀ।

Related News