ਗੂਗਲ ਨੇ ਇਨ੍ਹਾਂ ਦੋ ਸਮਾਰਟ ਟੀ.ਵੀ. ਐਪਸ ’ਤੇ ਲਗਾਇਆ ਬੈਨ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
Tuesday, Nov 16, 2021 - 02:47 PM (IST)
ਗੈਜੇਟ ਡੈਸਕ– ਐਂਟੀਵਾਇਰਸ ਨਿਰਮਾਤਾ ਕੰਪਨੀ ਕੈਸਪਰਸਕਾਈ ਨੇ ਮਾਲਵੇਅਰ ਨਾਲ ਪ੍ਰਭਾਵਿਤ ਐਪਸ ਦੀ ਇਕ ਲਿਸਟ ਜਾਰੀ ਕੀਤੀ ਸੀ ਜਿਸ ਤੋਂ ਬਾਅਦ ਹੁਣ ਗੂਗਲ ਨੇ ਦੋ ਸਮਾਰਟ ਟੀ.ਵੀ. ਐਪਸ ਨੂੰ ਬੈਨ ਕਰ ਦਿੱਤਾ ਹੈ, ਜਿਨ੍ਹਾਂ ਦੇ ਨਾਂ Smart TV remote ਅਤੇ Halloween Coloring ਹਨ। ਇਨ੍ਹਾਂ ਦੋਵਾਂ ਐਪਸ ਨੂੰ ਗੂਗਲ ਦੁਆਰਾ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਗੂਗਲ ਪਲੇਅ ਸਟੋਰ ਤੋਂ ਹਮੇਸ਼ਾ ਮਾਲਵੇਅਰ ਵਾਲੇ ਐਪਸ ਨੂੰ ਡਿਲੀਟ ਕਰਦੀ ਰਹਿੰਦੀ ਹੈ ਅਤੇ ਇਹ ਦੋਵੇਂ ਐਪਸ ਵੀ ਇਸੇ ਮੁਹਿੰਮ ਦਾ ਹੀ ਹਿੱਸਾ ਹਨ। ਇਨ੍ਹਾਂ ’ਚੋਂ ਪਹਿਲਾ ਸਮਾਰਟ ਟੀ.ਵੀ. ਰਿਮੋ ਐਪ ਨੂੰ 1,000 ਤੋਂ ਵੀ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।
ਕੈਸਪਰਸਕਾਈ ਦੀ ਸਕਿਓਰਿਟੀ ਐਨਾਲਿਸਟ Tatyana Shishkova ਨੇ ਇਕ ਟਵੀਟ ਕਰਕੇ ਦੱਸਿਆ ਹੈ ਕਿ ਇਨ੍ਹਾਂ ਐਪਸ ’ਚ ਟ੍ਰੋਜ਼ਨ ਜੋਕਰ ਮਾਲਵੇਅਰ ਇੰਸਟਾਲਡ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਜੋਕਰ ਮਾਲਵੇਅਰ ਯੂਜ਼ਰ ਦੀ ਬਿਨਾਂ ਜਾਣਕਾਰੀ ਦੇ ਪ੍ਰੀਮੀਅਮ ਸਰਵਿਸ ਐਕਟਿਵ ਕਰ ਦਿੰਦਾ ਹੈ।
ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ
#Joker Android Trojans on Google Play:https://t.co/jxJWbe8AH0 Oct 29, 1,000+ installshttps://t.co/UmLssAqBF7 Nov 5, 1+ installs pic.twitter.com/wVLY4yI4Kz
— Tatyana Shishkova (@sh1shk0va) November 10, 2021
ਜੇਕਰ ਤੁਸੀਂ ਇਨ੍ਹਾਂ ਦੋਵਾਂ ਐਪਸ (Smart TV remote ਅਤੇ Halloween Coloring) ’ਚੋਂ ਕਿਸੇ ਦੀ ਵੀ ਵਰਤੋਂ ਕਰ ਰਹੇ ਹੋ ਤਾਂ ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰ ਦਿਓ।
ਇਹ ਵੀ ਪੜ੍ਹੋ– ਇੰਟਰਨੈੱਟ ਦੇ ਸਾਈਡ ਇਫੈਕਟ ਜਾਣ ਹੋਵੇਗੇ ਹੈਰਾਨ, ਰੋਜ਼ਾਨਾ ਕਰੀਬ 5 ਘੰਟੇ ਫੋਨ ’ਤੇ ਬਿਤਾ ਰਹੇ ਨੇ ਭਾਰਤੀ