ਗੂਗਲ ਅਸਿਸਟੈਂਟ ਨੇ ਇਸ ਮਾਮਲੇ ’ਚ ਅਮੇਜ਼ਨ ਅਲੈਕਸਾ ਨੂੰ ਪਛਾੜਿਆ

12/25/2018 3:33:17 PM

ਗੈਜੇਟ ਡੈਸਕ- ਅਮੇਜ਼ਾਨ ਅਲੈਕਸਾ ਹਾਲਾਂਕਿ ਦੁਨੀਆਭਰ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਪਰ Google Assistant ਨੇ ਇਸ ਨੂੰ ਪਿੱਛੇ ਛੱਡ ਦਿੱਤਾ ਹੈ। ਨਾਲ ਹੀ ਇਸ ਨੇ Apple ਦੇ ਵੁਆਈਸ ਅਸਿਸਟੈਂਟ ਸੀਰੀ ਨੂੰ ਵੀ ਪਛਾੜ ਦਿੱਤਾ ਹੈ। ਇਹ ਜਾਣਕਾਰੀ ਇਕ ਸਟੱਡੀ 'ਚ ਸਾਹਮਣੇ ਆਈ ਹੈ, ਜਿਸ ਨੂੰ ਸਮਾਰਟ ਸਪੀਕਰਸ ਦੇ ਠੀਕ ਆਉਟਪੁੱਟ ਰਿਜਲਟ ਨੂੰ ਪਰਖਣ ਲਈ ਕੀਤਾ ਗਿਆ ਸੀ।PunjabKesari  ਦ ਸਟ੍ਰੀਟ ਡਾਟ ਕਾਮ ਦੀ ਰਿਪੋਰਟ 'ਚ ਕਿਹਾ ਗਿਆ, ਰਿਸਰਚ ਕਰਨ ਵਾਲੀ ਕੰਪਨੀ ਲੂਪ ਵੇਂਚਰਸ ਦੇ ਸਮਾਰਟ ਸਪੀਕਰ ਆਈ. ਕਿਊ ਟੈਸਟ ਦੇ 2018 ਦੇ ਵਰਜਨ 'ਚ ਗੂਗਲ ਅਸਿਸਟੈਂਟ (ਇਹ ਟੈਸਟਿੰਗ ਸਿਰਫ ਹੋਮ ਸਮਾਰਟ ਸਪੀਕਰਸ 'ਤੇ ਕੀਤੀ ਗਈ ਸੀ) 87.9 ਫੀਸਦੀ ਸਵਾਲਾਂ ਦਾ ਠੀਕ ਜਵਾਬ ਦੇਣ 'ਚ ਸਮਰੱਥ ਰਿਹਾ, ਜਦ ਕਿ ਸਾਲ 2017 'ਚ ਗੂਗਲ 81.1 ਫੀਸਦੀ ਸਵਾਲਾਂ ਦੇ ਠੀਕ ਜਵਾਬ ਦੇ ਪਾਇਆ।

ਅਲੈਕਸਾ ਨੇ ਸਟੀਕਤਾ 'ਚ 63.8 ਫੀਸਦੀ ਨਾਲ 72.5 ਫੀਸਦੀ ਦਾ ਸੁਧਾਰ ਕੀਤਾ ਹੈ ਅਤੇ ਮਾਇਕ੍ਰੋਸਾਫਟ ਕੋਰਟਾਨਾ ਨੇ 56.4 ਫੀਸਦੀ ਨਾਲ 63.4 ਫੀਸਦੀ ਦਾ ਸੁਧਾਰ ਕੀਤਾ ਹੈ। ਦਿਲਚਸਪ ਇਹ ਹੈ ਕਿ ਅਲੈਕਸਾ ਸ਼ਾਪਿੰਗ ਕੈਟਾਗਿਰੀ 'ਚ ਸਭ ਤੋਂ ਅੱਗੇ ਨਹੀਂ ਹੈ, ਜਦੋਂ ਕਿ ਐਮਜ਼ਾਨ ਗਲੋਬਲੀ ਈ-ਕਾਮਰਸ ਬਾਜ਼ਾਰ ਦੀ ਦਿੱਗਜ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਟੱਡੀ ਦੇ ਮੁਤਾਬਕ ਗੂਗਲ ਹੋਮ ਪ੍ਰਾਡਕਟ ਸਬੰਧੀ ਸਵਾਲਾਂ ਦੇ ਜਵਾਬ ਜ਼ਿਆਦਾ ਠੀਕ ਦਿੰਦਾ ਹੈ।PunjabKesari  ਰਿਸਰਚ ਫਰਮ ਨੇ ਕਿਹਾ, ਗੂਗਲ ਅਸਿਸਟੈਂਸ ਇਕਲੌਤਾ ਅਸਿਸਟੈਂਸ ਸੀ, ਜੋ ਸਾਰੇ 800 ਸਵਾਲਾਂ ਨੂੰ ਠੀਕ ਤਰੀਕੇ ਨਾਲ ਸੱਮਝ ਸਕਿਆ। ਪਰ ਹੋਰ 99 ਫੀਸਦੀ ਜ ਇਸ ਤੋਂ ਜ਼ਿਆਦਾ ਸਵਾਲਾਂ ਨੂੰ ਹੀ ਸੱਮਝ ਪਾਏ।  ਐਪਰ ਦੀ ਸੀਰੀ ਨੇ 74.6 ਫੀਸਦੀ ਸਵਾਲਾਂ ਦੇ ਠੀਕ ਜਵਾਬ ਦਿੱਤੇ, ਜਦ ਕਿ ਪਿਛਲੇ ਸਾਲ ਇਸ ਨੇ ਸਿਰਫ 52 ਫੀਸਦੀ ਠੀਕ ਜਵਾਬ ਦਿੱਤੇ ਸਨ।


Related News