ਇਟਲੀ : 6 ਜੁਲਾਈ ਨੂੰ ਪਰਾਤਾ ਦੀ ਪੋਰਦੀਨੋਨੇ ਵਿਖੇ ਪਹਿਲਾ ਵਿਸ਼ਾਲ ਮਾਂ ਭਗਵਤੀ ਜਾਗਰਣ

Tuesday, Jul 02, 2024 - 11:02 AM (IST)

ਇਟਲੀ : 6 ਜੁਲਾਈ ਨੂੰ ਪਰਾਤਾ ਦੀ ਪੋਰਦੀਨੋਨੇ ਵਿਖੇ ਪਹਿਲਾ ਵਿਸ਼ਾਲ ਮਾਂ ਭਗਵਤੀ ਜਾਗਰਣ

ਵੈਨਿਸ (ਕੈਂਥ): ਜੈ ਮਹਾਂਲਕਸ਼ਮੀ ਸੇਵਾ ਦਲ ਇਟਲੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6 ਜੁਲਾਈ ਦਿਨ ਸ਼ਨੀਵਾਰ 2024 ਨੂੰ ਪਹਿਲਾ ਵਿਸ਼ਾਲ ਮਾਂ ਭਗਵਤੀ ਜਾਗਰਣ ਬਹੁਤ ਸ਼ਰਧਾ ਅਤੇ ਸ਼ਾਨੋ-ਸੌ਼ਕਤ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਹਾਂਮਾਈ ਦਾ ਗੁਣਗਾਨ ਕਰਨ ਲਈ ਇਟਲੀ ਭਰ ਤੋਂ ਭਜਨ ਮੰਡਲੀਆਂ ਮਾਂ ਦੇ ਦਰਬਾਰ ਵਿੱਚ ਰੌਣਕਾਂ ਲਗਾਉਣਗੀਆਂ। "ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਮਾਤਾਰਾਣੀ ਦੇ ਭਗਤ ਤੀਰਥ ਪਾਲ,ਸੂਬੇਦਾਰ ਵਿਸ਼ਾਲ ,ਰਾਜਬੀਰ ਰਾਣਾ,ਵਿਜਯ ਕੁਮਾਰ,ਜਗਰੂਪ ਸਿੰਘ ਅਤੇ ਬੱਲੀ ਆਦਿ ਨੇ ਸਾਂਝੇ ਤੌਰ 'ਤੇ ਦਿੰਦਿਆ ਕਿਹਾ ਕਿ ਵਿਲਾਨੋਵਾ ਪਰਾਤਾ ਦੀ ਪੋਰਦੀਨੋਨੇ ਵਿਖੇ ਪਹਿਲੀ ਵਾਰ ਵਿਸ਼ਾਲ ਮਾਂ ਭਗਵਤੀ ਜਾਗਰਣ ਸਮੁੱਚੀਆਂ ਸੰਗਤਾਂ ਵੱਲੋਂ 6 ਜੁਲਾਈ ਨੂੰ ਬਹੁਤ ਹੀ ਚਾਵਾਂ ਤੇ ਸ਼ਰਧਾ ਭਾਵਨਾ ਨਾਲ ਕਰਾਇਆ ਜਾ ਰਿਹਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਲੇਬਰ ਨੇਤਾ ਸਟਾਰਮਰ ਨੇ ਮੰਦਰ 'ਚ ਕੀਤੀ ਪੂਜਾ, ਕਿਹਾ- ਬ੍ਰਿਟੇਨ 'ਚ ਹਿੰਦੂਫੋਬੀਆ ਲਈ ਕੋਈ ਜਗ੍ਹਾ ਨਹੀਂ

ਇਸ ਵਿੱਚ ਪ੍ਰਸਿੱਧ ਭਜਨ ਮੰਡਲੀ ਸੋਨੂੰ ਰਾਣਾ ਐਂਡ ਜਾਗਰਣ ਪਾਰਟੀ, ਪ੍ਰੀਟੀ ਗੁਰਾਇਆ,ਬੌਬੀ ਜਾਡਲਾ,ਰਮੇਸ ਕਾਂਤ ਤੇ ਅਚਾਰੀਆ ਰਮੇਸ ਸ਼ਾਸਤਰੀ ਆਦਿ ਮਹਾਂਮਾਈ ਦੀ ਮਹਿਮਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਆਖੰਡ ਜੋਤ ਸ਼ਾਮ 7,30 ਵਜੇ ਪ੍ਰਚੰਡ ਕੀਤੀ ਜਾਵੇਗੀ ਤੇ 8 ਵਜੇਂ ਮਾਤਾ ਦਾ ਅਟੁੱਟ ਭੰਡਾਰਾ ਵਰਤਾਇਆ ਜਾਵੇਗਾ। ਤਾਰਾ ਰਾਣੀ ਦੀ ਕਥਾ ਸਵੇਰੇ 3:30 ਵਜੇ ਕੀਤੀ ਜਾਵੇਗਾ ਉਪੰਰਤ ਆਰਤੀ ਹੋਵੇਗੀ।ਇਸ ਪਹਿਲੇ ਵਿਸ਼ਾਲ ਮਾਂ ਭਗਵਤੀ ਜਾਗਰਣ ਵਿੱਚ ਇਲਾਕੇ ਭਰ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News